ਪਰਾਗ ਛਾਪੇਮਾਰ, ਮੁੰਬਈ। ਆਯੁਸ਼ਮਾਨ ਖੁਰਾਣਾ ਹਮੇਸ਼ਾ ਆਪਣੀ ਸਕ੍ਰਿਪਟ ਦੀ ਚੋਣ ਬਹੁਤ ਸੋਚ ਸਮਝ ਕੇ ਕਰਦੇ ਹਨ। ਵਿੱਕੀ ਡੋਨਰ ਤੋਂ ਅੱਜ ਤਕ ਉਨ੍ਹਾਂ ਜਿਸ ਵੀ ਫ਼ਿਲਮ ਦੀ ਚੋਣ ਕੀਤੀ ਹੈ, ਉਸ ਦੀ ਕਹਾਣੀ ਬਹੁਤ ਮਜ਼ਬੂਤ ਹੁੰਦੀ ਹੈ। ਅੱਜ ਦੇ ਡਿਜੀਟਲ ਦੌਰ 'ਚ ਪੂਰੀ ਦੁਨੀਆ ਸੋਸ਼ਲ ਪਲੇਟਫਾਰਮ 'ਤੇ ਇਕ ਦੂਸਰੇ ਨਾਲ ਸੰਪਰਕ ਕਰ ਕੇ ਆਪਣੇ ਦੋਸਤਾਂ ਦਾ ਦਾਇਰਾ ਵਧਾਉਣਾ ਚਾਹੁੰਦੀ ਹੈ ਪਰ ਅਸਲ ਜ਼ਿੰਦਗੀ 'ਚ ਦੁੱਖ-ਸੁੱਖ ਵੰਡਣ ਵਾਲੇ ਦੋਸਤਾਂ ਕਾਲ ਪੈ ਪਿਆ ਹੈ। ਇਹੀ ਆਤਮਾ ਹੈ ਫ਼ਿਲਮ ਡ੍ਰੀਮ ਗਰਲ ਦੀ।

ਛੋਟੋ ਜਿਹੇ ਸ਼ਹਿਰ 'ਚਟ ਰਹਿਣ ਵਾਲੇ ਕਰਮਵੀਰ (ਆਯੁਸ਼ਮਾਨ ਖੁਰਾਣਾ) ਬਚਪਨ ਤੋਂ ਹੀ ਲੜਕੀ ਦੀ ਆਵਾਜ਼ ਕੱਢਣ 'ਚ ਮੁਹਾਰਤ ਰੱਖਦਾ ਹੈ। ਉਸ ਦੇ ਪਿਤਾ ਦਿਲਜੀਤ (ਅਨੁ ਕਪੂਰ) ਜੋ ਇਕ ਛੋਟੇ ਦੁਕਾਨਦਾਰ ਹਨ, ਉਨ੍ਹਾਂ ਨਾਲ ਕਰਮਵੀਰ ਆਪਣੀ ਬੇਰੁਜ਼ਗਾਰ ਜ਼ਿੰਦਗੀ ਬਸਰ ਕਰ ਰਿਹਾ ਹੈ। ਕਦੀ-ਕਦੀ ਰਾਧਾ ਜਾਂ ਸੀਤਾ ਦਾ ਕਿਰਦਾਰ ਨਿਭਾਉਂਦੇ ਹੋਏ ਉਸ ਨੂੰ ਇਨਾਮ ਮਿਲ ਜਾਂਦਾ ਹੈ ਜੋ ਪਿਤਾ ਦਾ ਕਰਜ਼ ਦੇਣ 'ਚ ਖ਼ਰਚ ਹੋ ਜਾਂਦਾ ਹੈ।

ਅਨੁਸ਼ਕਾ ਸ਼ਰਮਾ ਨੇ ਸਾਰਿਆਂ ਸਾਹਮਣੇ ਕੀਤੀ ਵਿਰਾਟ ਕੋਹਲੀ ਨੂੰ KISS, ਵੀਡੀਓ ਵਾਇਰਲ


ਅਜਿਹੇ 'ਚ ਉਸ ਨੂੰ ਨੌਕਰੀ ਮਿਲਦੀ ਹੈ ਕਾਲ ਸੈਂਟਰ 'ਚ, ਜਿੱਥੇ ਉਹ ਲੜਕੀ ਦੀ ਆਵਾਜ਼ 'ਚ ਦੁਨੀਆ ਨਾਲ ਗੱਲਾਂ ਕਰਦਾ ਹੈ ਤੇ ਹੌਲੀ-ਹੌਲੀ ਉਸ ਨੂੰ ਪਤਾ ਲਗਦਾ ਹੈ ਕਿ ਦੁਨੀਆ 'ਚ ਕਿੰਨਾ ਇਕਲਾਪਾ ਹੈ। ਪੂਜਾ ਦੇ ਪਿਆਰ 'ਚ ਪੂਰਾ ਸ਼ਹਿਰ ਪਿਆ ਹੋਇਆ ਹੈ ਪਰ ਮਾਮਲਾ ਉੱਥੇ ਗੜਬੜਾ ਜਾਂਦਾ ਹੈ ਜਿੱਥੇ ਉਸ ਦੇ ਆਸਪਾਸ ਦੇ ਲੋਕ ਵੀ ਪੂਜਾ ਨਾਲ ਪਿਆਰ ਕਰਨ ਲਗਦੇ ਹਨ। ਅੱਗੇ ਕੀ ਹੁੰਦਾ ਹੈ ਇਸੀ ਤਾਣੇ-ਬਾਣੇ 'ਤੇ ਬਣੀ ਹੈ ਫ਼ਿਲਮ ਡ੍ਰੀਮ ਗਰਲ।


ਨਿਰਦੇਸ਼ਕ ਰਾਜ ਸਾਂਡਿਲਿਆ ਪਹਿਲੀ ਫ਼ਿਲਮ ਨਾਲ ਸਾਬਿਤ ਕਰਦੀ ਹੈ ਕਿ ਇਕ ਬਿਹਤਰੀਨ ਸਕ੍ਰਿਪਟ ਨਾਲ ਉਨ੍ਹਾਂ ਦੀ ਡਾਇਰੈਕਸ਼ਨ 'ਤੇ ਪਕੜ ਫਰੇਮ ਦਰ ਫਰੇਮ ਕਿਤੇ ਵੀ ਢਿੱਲੀ ਨਹੀਂ ਹੁੰਦੀ । ਅਦਾਕਾਰੀ ਦੀ ਗੱਲ ਕਰੀਏ ਤਾਂ ਅਯੁਸ਼ਮਾਨ ਖੁਰਾਣਾ ਇਕ ਵਾਰ ਮੁੜ ਬਾਜ਼ੀ ਮਾਰ ਲੈਂਦੇ ਹਨ। ਮਾਹੀ ਦੇ ਰੂਪ 'ਚ ਨੁਸਰਤ ਭਰੂਚਾ ਖ਼ੂਬਸੂਰਤ ਤਾਂ ਲੱਗੀ ਹੈ ਨਾਲ ਹੀ ਉਨ੍ਹਾਂ ਬਿਹਤਰਨੀਤ ਕੰਮ ਵੀ ਕੀਤਾ ਹੈ। ਅਨੁ ਕਪੂਰ ਦੀ ਅਦਾਕਾਰੀ ਵੀ ਕਮਾਲ ਦੀ ਹੈ। ਕੁੱਲ ਮਿਲਾ ਕੇ ਫ਼ਿਲਮ ਬੇਹੱਦ ਮਜ਼ੇਦਾਰ ਹੈ, ਜਿਸ ਦਾ ਤੁਸੀਂ ਆਨੰਦ ਲੈ ਸਕਦੇ ਹੋ।

ਡ੍ਰੀਮ ਗਰਲ- 4 ਸਟਾਰ

Posted By: Akash Deep