ਸਟਾਰ ਕਾਸਟ- ਰਜਨੀਕਾਂਤ, ਅਕਸ਼ੈ ਕੁਮਾਰ, ਐਮੀ ਜੈਕਸਨ ਆਦਿ।

ਨਿਰਦੇਸ਼ਕ- ਐੱਸ ਸ਼ੰਕਰ

ਨਿਰਮਾਤਾ- ਕੇ.ਕਰੁਣਾਮੁਰਥੀ, ਏ. ਸੁਭਾਸ਼ਤਕਰਨ

ਕਲਪਨਾ ਤੇ ਹੈਵੀ ਸਟਾਰ ਵੀ ਕਿਸੇ ਫਿਲਮ ਦੇ ਵਧੀਆਂ ਹੋਣ ਦੀ ਗਾਰੰਟੀ ਨਹੀਂ ਹੁੰਦੀ। ਐੱਸ.ਸ਼ੰਕਰ, ਦੀ ਫਿਲਮ 2.0 ਨੂੰ ਲੈ ਕੇ ਸ਼ੁਰੂ ਤੋਂ ਇਕ ਜ਼ਬਰਦਸਤ ਕ੍ਰੇਜ਼ ਦਿਖਾਇਆ ਪਰ ਇਸ ਉਤਸ਼ਹ ਤੋਂ ਬਾਅਦ ਜਦੋਂ ਤੁਸੀਂ ਥਿਏਟਰ ਪਹੁੰਚਦੇ ਹੋ ਤਾਂ ਤੁਸੀਂ ਨਿਰਾਸ਼ ਹੋ ਸਦੇ ਹਨ। ਬੱਚਿਆਂ ਨੂੰ ਇਹ ਫਿਲਮ ਪਸੰਦ ਆ ਸਕਦੀ ਹੈ। ਅਦਾਕਾਰੀ ਤੇ ਉਤਪਾਦਨ ਦੇ ਮਾਮਲੇ 'ਚ ਇਕ ਸ਼ਾਨਦਾਰ ਫਿਲਮ ਹੈ। ਕਹਾਣੀ ਬਣਾਵਟੀ ਲੱਗਦੀ ਹੈ ਇਸ ਲਈ ਕਾਫੀ ਕਮਜ਼ੋਰ ਸਾਬਿਤ ਹੁੰਦੀ ਹੈ।

ਕਹਾਣੀ ਕੁਝ ਇਸ ਤਰ੍ਹਾਂ ਦੀ ਹੈ । ਲੋਕਾਂ ਦੇ ਮੋਬਾਈਲ ਅਚਾਨਕ ਗਾਇਬ ਹੋਣ ਲੱਗਦੇ ਹਨ ਤੇ ਵਿਗਿਆਨਕ ਵਸ਼ੀਕਰਨ ਨੂੰ ਇਸ ਦਾ ਪਤਾ ਨਹੀਂ ਚਲ ਪਾਉਂਦਾ। ਗ੍ਰਹਿ ਮੰਤਰੀ ਐੱਸ. ਵਿਜੈ ਕੁਮਾਰ ਇਸ ਲਈ ਵਸ਼ੀਕਰਨ ਦੀ ਮਦਦ ਲੈਂਦੇ ਹਨ ਜੋ ਮੋਬਾਈਲ ਗਾਇਬ ਹੋਣ ਦੀ ਵਜ੍ਹਾ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਵਿਚ ਨੀਲਾ (ਐਮੀ ਜੈਕਸਨ) ਤੇ ਚਿੱਟੀ (ਰਜਨੀਕਾਂਤ) ਦੀ ਐਂਟਰੀ ਹੁੰਦੀ ਹੈ। ਪਰ ਕਹਾਣੀ 'ਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਪਕਸ਼ੀਰਾਜ (ਅਕਸ਼ੈ ਕੁਮਾਰ) ਦੀ ਐਂਟਰੀ ਹੁੰਦੀ ਹੈ। ਆਖਰ 'ਚ ਮੋਬਾਈਲ ਦੇ ਗਾਇਬ ਹੋਣ ਦੀ ਵਜ੍ਹਾ ਸਾਹਮਣੇ ਆਉਂਦੀ ਹੈ। ਇਸ ਸਿਲਸਿਲੇ ਨੂੰ ਸਮਝਾਉਣ ਲਈ ਤੁਹਾਨੂੰ ਥਿਏਟਰ ਜਾਣਾ ਹੋਵੇਗਾ। ਫਿਲਮ ਤਕਨੀਕੀ ਰੁਪ 'ਚ ਮਜ਼ਬੂਤ ਹੈ। ਫਿਲਮ ਦੇਖ ਕੇ ਇਹ ਸਮਝ ਆਉਂਦਾ ਹੈ ਕਿ ਇਸ 'ਤੇ ਕਾਫੀ ਮਿਹਨਤ ਕੀਤੀ ਗਈ ਹੈ ਪਰ ਫਿਲਮ ਦੀ ਕਮਜ਼ੋਰ ਕੜੀ ਹੈ ਸਕ੍ਰਿਪਟ। ਆਖ਼ਰ 'ਚ ਬੱਚਿਆਂ ਨੂੰ ਫਿਲਮ ਪਸੰਦ ਆ ਸਕਦੀ ਹੈ ਉਨ੍ਹਾਂ ਇਹ ਫਿਲਮ ਜਾਦੂਈ ਦੁਨੀਆ 'ਚ ਹੋਣ ਦਾ ਅਹਿਸਾਸ ਦੇ ਸਕਦੀ ਹੈ। ਵੱਡਿਆਂ ਨੂੰ ਫਿਲਮ ਨਿਰਾਸ਼ ਕਰੇਗੀ।