ਮੁੰਬਈ : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ ਜ਼ੀਰੋ ਨੂੰ ਬਾਕਸ ਆਫਿਸ 'ਤੇ ਲਗਾਤਾਰ ਖਰਾਬ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਹੈ। ਇਸ ਫਿਲਮ ਦੀ ਚੌਥੇ ਦਿਨ ਦੀ ਕਮਾਈ ਕਰੀਬ ਦਸ ਕਰੋੜ ਰੁਪਏ ਹੋਈ ਹੈ।

ਸ਼ਾਹਰੁਖ ਖਾਨ ਨੇ 200 ਕਰੋੜ ਰੁਪਏ ਤੋਂ ਵੱਧ ਦੇ ਬਜਟ ਦੀ ਫਿਲਮ ਜ਼ੀਰੋ ਨੇ ਘਰੇਲੂ ਬਾਕਸ ਆਫਿਸ 'ਤੇ ਆਪਣੀ ਰਿਲੀਜ਼ ਦੇ ਚੌਥੇ ਦਿਨ ਯਾਨੀ ਸੋਮਵਾਰ ਨੂੰ ਕਰੀਬ ਦਸ ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ। ਫਿਲਮ ਨੂੰ 20 ਕਰੋੜ 71 ਲੱਖ ਰੁਪਏ ਨਾਲ ਓਪਨਿੰਗ ਲੱਗੀ ਸੀ ਯਾਨੀ ਹਫਤੇ ਦੇ ਪਹਿਲੇ ਦਿਨ ਫਿਲਮ ਦੀ ਕਮਾਈ ਓਪਨਿੰਗ ਤੋਂ ਅੱਧੀ ਹੋ ਗਈ ਹੈ। ਫਿਲਮ ਨੂੰ ਚਾਰ ਦਿਨਾਂ 'ਚ 69 ਕਰੋੜ ਸੱਤ ਲੱਖ ਰੁਪਏ ਦਾ ਕੁਲੈਕਸ਼ਨ ਮਿਲਿਆ ਹੈ।


ਸ਼ਾਹਰੁਖ ਖਾਨ ਦੀ ਫਿਲਮ, ਆਨੰਦ ਐੱਲ ਰਾਏ ਦੀ ਡਾਇਰੈਕਸ਼ਨ ਅਤੇ ਲਾਗਤ ਨੂੰ ਦੇਖਦੇ ਹੋਏ ਇਹ ਫਿਲਮ ਦਾ ਖਰਾਬ ਪ੍ਰਦਰਸ਼ਨ ਹੈ ਅਤੇ ਇਸ ਵੀਕੈਂਡ 'ਚ ਫਿਲਮ ਨੂੰ 100 ਕਰੋੜ ਰੁਪਏ ਦੇ ਪਾਰ ਜਾਣਾ ਵੱਡੀ ਚੁਣੌਤੀ ਹੋਵੇਗੀ। ਵੈਸੇ ਫਿਲਮ ਨੇ ਪਹਿਲੇ ਵੀਕੈਂਡ 'ਚ ਹੀ ਵਰਲਡਵਾਈਡ ਕੁਲੈਕਸ਼ਨ ਦੇ ਰੁਪ 'ਚ 107 ਕਰੋੜ ਰੁਪਏ ਜੋੜ ਲਏ ਹਨ। ਓਵਰਸੀਜ਼ ਤੋਂ ਫਿਲਮ ਨੂੰ ਕਰੀਬ 35 ਕਰੋੜ ਰੁਪਏ ਦਾ ਗ੍ਰਾਸ ਕੁਲੈਕਸ਼ਨ ਮਿਲਿਆ ਹੈ। ਫਿਲਮ ਜ਼ੀਰੋ ਲਈ ਸ਼ਨਿਚਰਵਾਰ ਯਾਨੀ ਦੂਜਾ ਦਿਨ ਬਹੁਤ ਹੀ ਬੁਰਾ ਸੀ। ਜਦੋਂ ਸਿਰਫ਼ 18 ਕਰੋੜ 22 ਲੱਖ ਰੁਪਏ ਦੀ ਕਮਾਈ ਹੋਈ। ਦੂਜੇ ਦਿਨ ਵੱਡੇ ਬਜਟ ਦੀ ਫਿਲਮ 'ਚ ਗਿਰਾਵਟ ਸਾਫ਼ ਸੰਕੇਤ ਦਿੰਦਾ ਹੈ ਕਿ ਫਿਲਮ ਦਰਸ਼ਕਾਂ ਨੂੰ ਪਸੰਦ ਵੀ ਨਹੀਂ ਆਈ ਅਤੇ ਨੈਗੇਟਿਵ ਵੀ ਹੋਈ।


ਮੰਗਲਵਾਰ ਨੂੰ ਕ੍ਰਿਸਮਸ ਦੀ ਛੁੱਟੀ ਹੈ ਅਤੇ ਕਿੰਗ ਖਾਨ ਲਈ ਇਹ ਇਕ ਵੱਡਾ ਮੌਕਾ ਹੈ ਕਿ ਉਹ ਇਸ ਦਿਨ ਜ਼ੀਰੋ ਦੀ ਰਿਕਵਰੀ ਕਰ ਲੈਣ। ਫਿਲਮ ਜ਼ੀਰੋ ਨੂੰ ਵਰਲਡਵਾਈਡ 5965 ਸਕਰੀਨਸ 'ਚ ਰਿਲੀਜ਼ ਕੀਤਾ ਗਿਆ ਜਿਸ ਵਿਚ ਭਾਰਤ 'ਚ 4380 ਸਕਰੀਨਸ ਹਨ। ਫਿਲਮ ਜ਼ੀਰੋ, ਚਾਰ ਫੀਟ ਤੋਂ ਕੁਝ ਜ਼ਿਆਦਾ ਕੱਦ ਦੇ ਮੇਰਠ ਦੇ ਰਹਿਣ ਵਾਲੇ ਬੋਆ ਸਿਘ ਦੀ ਕਹਾਣੀ ਹੈ, ਜਿਹੜਾ ਰੋਲ ਸ਼ਾਹਰੁਖ ਖਾਨ ਨੇ ਨਿਭਾਇਆ ਹੈ। ਕਹਾਣੀ ਬੌਣੇ ਦੀ ਹੈ ਅਤੇ ਉਸਨੂੰ ਮਿਲਣ ਵਾਲੇ ਤਾਣੇ ਵੱਡੇ। ਉਹ ਕੁਝ ਕਰਨਾ ਚਾਹੁੰਦਾ ਹੈ ਅਤੇ ਇਸ ਗੱਲ ਤੋਂ ਬੇਫਿਕਰ ਕਿ ਨਾਂ ਕਮਾਉਣ ਦੇ ਰਸਤੇ 'ਚ ਕਿਤੇ ਕੱਦ ਰੁਕਾਵਟ ਨਾ ਬਣ ਜਾਵੇ।

ਫਿਲਮ 'ਚ ਅਨੁਸ਼ਕਾ ਸ਼ਰਮਾ ਇਕ ਸਾਈਂਟਿਸਟ ਦੇ ਰੋਲ 'ਚ ਹਨ ਜੋ ਸੈਰੇਬ੍ਰਲ ਪਾਲਿਸੀ ਨਾਂ ਦੀ ਬਿਮਾਰੀ ਨਾਲ ਜੂਝ ਰਹੀ ਹੈ। ਫਿਲਮ ਦੀ ਦੂਜੀ ਹੀਰੋਈਨ ਕੈਟਰੀਨਾ ਕੈਫ ਹਨ ਜੋ ਇਕ ਫਿਲਮ ਸਟਾਰ ਦਾ ਰੋਲ ਕਰ ਰਹੀ ਹੈ। ਫਿਲਮ 'ਚ ਮੁਹੰਮਦ ਜੀਸ਼ਾਨ ਅਯੂੱਬ ਅਤੇ ਤਿਗਮਾਂਸ਼ੂ ਧੂਲੀਆ ਦਾ ਵੀ ਅਹਿਮ ਰੋਲ ਹੈ। ਫਿਲਮ ਦੇ ਇਕ ਖਾਸ ਸੀਨ 'ਚ ਕਰਿਸ਼ਮਾ, ਕਰੀਨਾ, ਰਾਣੀ ਅਤੇ ਆਲੀਆ ਸਮੇਤ ਸ਼੍ਰੀਦੇਵੀ ਵੀ ਦਿਖੇ ਹਨ।