ਮੁੰਬਈ : ਆਨੰਦ ਐੱਲਰਾਏ ਦੀ ਡਾਇਰੈਕਸ਼ਨ ਵਾਲੀ ਸ਼ਾਹਰੁਖ ਖਾਨ ਦੀ ਫਿਲਮ ਜ਼ੀਰੋ ਨੇ ਓਪਨਿੰਗ ਵੀਕੈਂਡ 'ਚ ਠੀਕਠਾਕ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ ਇਹ ਉਮੀਦਾਂ ਅਤੇ ਅੰਦਾਜ਼ਿਆਂ ਦੇ ਮੁਕਾਬਲੇ ਬਹੁਤ ਘੱਟ ਹੈ। ਜਿਸ ਪੈਮਾਨੇ 'ਤੇ ਜ਼ੀਰੋ ਦਾ ਨਿਰਮਾਣ ਕੀਤਾ ਗਿਆ ਅਤੇ ਕਿੰਗ ਖਾਨ ਨੇ ਖੂਨ ਪਸੀਨਾ ਲਗਾਇਆ ਹੈ। ਉਸਦੇ ਹਿਸਾਬ ਨਾਲ ਮੰਨਿਆ ਜਾ ਰਿਹਾ ਸੀ ਕਿ ਜ਼ੀਰੋ ਨੂੰ ਤਿੰਨ ਦਿਨਾਂ ਦੇ ਓਪਨਿੰਗ ਵੀਕੈਂਡ 'ਚ 100 ਕਰੋੜ ਰੁਪਏ ਜਮ੍ਹਾ ਕਰਨੇ ਚਾਹੀਦੇ ਹਨ, ਪਰ ਇਸ ਤਰ੍ਹਾਂ ਨਹੀਂ ਹੋਇਆ।

ਹੈਰਾਨੀ ਦੀ ਗੱਲ ਹੈ ਕਿ ਫਿਲਮ ਦਰਸ਼ਕਾਂ ਨੂੰ ਘੱਟ ਪਸੰਦ ਆ ਰਹੀ ਹੈ, ਜਿਸ ਕਾਰਨ ਓਪਨਿੰਗ ਵੀਕੈਂਡ 'ਚ 59.07 ਕਰੋੜ ਹੀ ਜਮ੍ਹਾ ਕਰ ਸਕਦੀ ਹੈ। ਜ਼ੀਰੋ ਨੇ 20.14 ਕਰੋੜ ਦੀ ਓਪਨਿੰਗ ਕਰ ਲਈ ਸੀ, ਜਦਕਿ ਸ਼ਨਿਚਰਵਾਰ ਨੂੰ ਫਿਲਮ ਦੇ ਕੁਲੈਕਸ਼ਨਸ ਡਿੱਗੇ ਅਤੇ ਜ਼ੀਰੋ 18.22 ਕਰੋੜ ਹੀ ਜਮ੍ਹਾ ਕਰ ਸਕੀ। ਐਤਵਾਰ ਨੂੰ ਕੁਲੈਕਸ਼ਨਸ 'ਚ ਉਛਾਲ ਆਇਆ ਅਤੇ 20.71 ਕਰੋੜ ਹਾਸਲ ਕੀਤੇ। ਇਸ ਅੰਕੜੇ ਦੇ ਨਾਲ ਜ਼ੀਰੋ ਇਸ ਸਾਲ ਦੇ ਟੌਪ 10 ਓਪਨਿੰਗ ਵੀਕੈਂਡ ਕੁਲੈਕਸ਼ਨਸ ਦੀ ਲਿਸਟ 'ਚ ਛੇਵੇਂ ਸਥਾਨ 'ਤੇ ਆ ਗਈ ਹੈ।

ਜ਼ੀਰੋ ਦੀ ਐਂਟਰੀ ਨਾਲ ਇਸ ਫਿਲਮ ਦੀ ਸਭ ਤੋਂ ਸਫਲ ਫਿਲਮਾਂ 'ਚੋ ਇਕ ਸੂਈ ਧਾਗਾ ਸੂਚੀ ਤੋਂ ਬਾਹਰ ਹੋ ਗਈ ਹੈ ਜਿਸਨੇ 36.60 ਕਰੋੜ ਦਾ ਕੁਲੈਕਸ਼ਨ ਕੀਤਾ ਸੀ। ਸ਼ਰਤ ਕਟਾਰੀਆ ਦੀ ਡਾਇਰੈਕਸਨ ਵਾਲੀ ਇਸ ਫਿਲਮ 'ਚ ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਨੇ ਲੀਡ ਰੋਲ ਨਿਭਾਏ ਸਨ। ਹੁਣ ਇਸ ਫਿਲਮ ਦੇ ਟੌਪ 10 ਓਪਨਿੰਗ ਵੀਕੈਂਡਸ ਇਸ ਤਰ੍ਹਾਂ ਹਨ।


10. ਓਪਨਿੰਗ ਵੀਕੈਂਡ ਕੁਲੈਕਸ਼ਨ ਦੀ ਲਿਸਟ 'ਚ ਦਸਵੇਂ ਨੰਬਰ 'ਤੇ ਪੈਡਮੈਨ ਹੈ, ਜਿਸਨੇ 40.05 ਕਰੋੜ ਦਾ ਕੁਲੈਕਸ਼ਨ ਕੀਤਾ ਸੀ। ਇਸ ਬਾਇਓਪਿਕ ਫਿਲਮ 'ਚ ਅਕਸ਼ੈ ਕੁਮਾਰ ਨੇ ਅਰੁਣਾਚਲਮ ਮੁਰੂਗਨਾਥਮ ਦਾ ਕਿਰਦਾਰ ਨਿਭਾਇਆ, ਜਦਕਿ ਰਾਧਿਕਾ ਆਪਟੇ ਉਨ੍ਹਾਂ ਦੀ ਪਤਨੀ ਦੇ ਕਿਰਦਾਰ 'ਚ ਸਨ। ਸੋਨਮ ਕਪੂਰ ਨੇ ਵੀ ਫਿਲਮ 'ਚ ਇਕ ਅਹਿਮ ਕਿਰਦਾਰ ਪਲੇ ਕੀਤਾ ਸੀ। ਅਕਸ਼ੈ ਅਤੇ ਡਾਇਰੈਕਟਰ ਆਰ ਬਾਲਕੀ ਦਾ ਇਹ ਪਹਿਲਾ ਐਸੋਈਸ਼ਨ ਸੀ। ਪੈਡਮੈਨ ਹਿੱਟ ਰਹੀ।


9. ਨੌਵੇਂ ਸਥਾਨ 'ਤੇ ਖਿਸਕ ਗਈ ਹੈ ਰਾਜਕੁਮਾਰ ਗੁਪਤਾ ਦੀ ਡਾਇਰੈਕਸ਼ਨ ਵਾਲੀ ਰੈੱਡ ਜਿਸਨੇ ਓਪਨਿੰਗ ਵੀਕੈਂਡ 'ਚ 41.01 ਕਰੋੜ ਜਮ੍ਹਾ ਕੀਤੇ। ਇਸ ਫਿਲਮ 'ਚ ਅਜੈ ਦੇਵਗਨ ਨੇ ਇਨਕਮ ਟੈਕਸ ਅਧਿਕਾਰੀ ਦਾ ਰੋਲ ਨਿਭਾਇਆ। ਇਲੀਆਨਾ ਡੀਕ੍ਰੂਜ਼ ਨੇ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਪਲੇ ਕੀਤਾ। 100 ਕਰੋੜ ਤੋਂ ਵੱਧ ਕਮਾ ਕੇ ਇਹ ਫਿਲਮ ਵੀ ਹਿੱਟ ਰਹੀ।


8. ਅੱਠਵੇਂ ਸਥਾਨ 'ਤੇ ਹੈ ਬਧਾਈ ਹੋ, ਜਿਸਨੇ ਚਾਰ ਦਿਨ ਲੰਬੇ ਓਪਨਿੰਗ ਵੀਕੈਂਡ 'ਚ 45.06 ਕਰੋੜ ਦਾ ਸ਼ਾਨਦਾਰ ਕੁਲੈਕਸ਼ਨ ਕੀਤਾ। ਫਿਲਮ 'ਚ ਆਯੂਸ਼ਮਾਨ ਖੁਰਾਨਾ, ਸਾਨਿਆ ਮਲਹੋਤਰਾ, ਨੀਨਾ ਗੁਪਤਾ ਅਤੇ ਗਜਰਾਜ ਰਾਓ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਦਾ ਤਿੰਨ ਦਿਨਾਂ ਦਾ ਕੁਲੈਕਸ਼ਨ 31.46 ਕਰੋੜ ਹੈ।


7. ਸੱਤਵੇਂ ਸਥਾਨ 'ਤੇ ਜੌਨ ਅਬਰਾਹਮ ਦੀ ਫਿਲਮ ਸਤਿਆਮੇਵ ਜਯਤੇ ਹੈ, ਜਿਸਨੇ 56.91 ਕਰੋੜ ਪੰਜ ਦਿਨਾਂ ਦੇ ਓਪਨਿੰਗ ਵੀਕੈਂਡ 'ਚ ਜਮ੍ਹਾ ਕੀਤੇ, ਜਦਕਿ ਤਿੰਨ ਦਿਨਾਂ 'ਚ ਫਿਲਮ ਨੇ 37.62 ਕਰੋੜ ਦਾ ਕੁਲੈਕਸ਼ਨ ਕੀਤਾ ਸੀ।


6. 21 ਦਸੰਬਰ ਨੂੰ ਆਈ ਸ਼ਾਹਰੁਖ ਖਾਨ ਦੀ ਜ਼ੀਰੋ ਨੇ ਓਪਨਿੰਗ ਵੀਕੈਂਡ 'ਚ 59.07 ਕਰੋੜ ਜਮ੍ਹਾ ਕੀਤੇ ਹਨ ਅਤੇ ਇਸਦੇ ਨਾਲ ਫਿਲਮ ਇਸ ਸੂਚੀ 'ਚ ਛੇਵੇਂ ਸਥਾਨ 'ਤੇ ਆ ਗਈ ਹੈ।


5. ਪੰਜਵੇਂ ਸਥਾਨ 'ਤੇ ਅਕਸ਼ੈ ਕੁਮਾਰ ਦੀ ਗੋਲਡ ਆ ਗਈ ਹੈ। ਇਸ ਫਿਲਮ ਨੇ ਪੰਜ ਦਿਨਾਂ ਦੇ ਓਪਨਿੰਗ ਵੀਕੈਂਡ 'ਚ 71.30 ਕਰੋੜ ਦਾ ਕੁਲੈਕਸ਼ਨ ਕੀਤਾ ਹੈ ਜਦਕਿ ਤਿੰਨ ਦਿਨਾਂ 'ਚ ਫਿਲਮ ਦਾ ਕੁਲੈਕਸ਼ਨ 43.75 ਕਰੋੜ ਸੀ।


4. ਓਪਨਿੰਗ ਵੀਕੈਂਡ ਦੀ ਲਿਸਟ 'ਚ ਚੌਥੇ ਸਥਾਨ 'ਤੇ ਟਾਈਗਰ ਸ਼ਰਾਫ਼ ਦੀ ਬਾਗੀ2 ਹੈ, ਜਿਸਨੂੰ ਅਹਿਮਦ ਖਾਨ ਨੇ ਡਾਇਰੈਕਟ ਕੀਤਾ। ਇਸ ਐਕਸ਼ਨ ਰੋਮਾਂਟਿਕ ਫਿਲਮ 'ਚ ਦਿਸ਼ਾ ਪਾਟਨੀ ਪਹਿਲੀ ਵਾਰੀ ਟਾਈਗਰ ਦੇ ਨਾਲ ਆਈ। ਐਕਸ਼ਨ ਨੂੰ ਲੈ ਕੇ ਟਾਈਗਰ ਦੀ ਇਮੇਜ ਦੇ ਕਾਰਨ ਫਿਲਮ ਨੇ 73.10 ਕਰੋੜ ਦਾ ਸ਼ਾਨਦਾਰ ਓਪਨਿੰਗ ਵੀਕੈਂਡ ਕੀਤਾ।


3. ਤੀਜੇ ਸਥਾਨ 'ਤੇ ਹੈ ਰੇਸ 3, ਜਿਸਨੇ ਓਪਨਿੰਗ ਵੀਕੈਂਡ 'ਚ 106.47 ਕਰੋੜ ਜਮ੍ਹਾ ਕੀਤਾ ਹੈ। ਰੇਮੋ ਡੀਸੂਜ਼ਾ ਦੀ ਡਾਇਰੈਕਸ਼ਨ ਵਾਲੀ ਫਿਲਮ 'ਚ ਸਲਮਾਨ ਦੇ ਇਲਾਵਾ ਬੌਬੀ ਦਿਓਲ, ਜੈਕਲੀਨ ਫਰਨਾਂਡੀਜ਼, ਅਨਿਲ ਕਪੂਰ, ਸਾਕ੍ਰਿਬ ਸਲੀਮ ਅਤੇ ਡੇਜ਼ੀ ਸ਼ਾਹ ਨੇ ਮੁੱਖ ਕਿਰਦਾਰ ਨਿਭਾਏ ਹਨ।


2. ਲਿਸਟ 'ਚ ਪਦਮਾਵਤ ਦੂਜੇ ਸਥਾਨ 'ਤੇ ਹੈ। ਸੰਜੇ ਲੀਲਾ ਭੰਸਾਲੀ ਦੀ ਇਸ ਮੈਗਨਮਓਪਸ ਨੇ 114 ਕਰੋੜ ਦਾ ਕੁਲੈਕਸ਼ਨ ਕੀਤਾ, ਜਿਸ ਵਿਚ 19 ਕਰੋੜ ਪੇਡ ਪ੍ਰੀਵਿਊਜ਼ ਦਾ ਵੀ ਸ਼ਾਮਲ ਹੈ। ਪਦਮਾਵਤ ਕਾਫੀ ਸਮੇਂ ਤਕ ਵਿਵਾਦਾਂ 'ਚ ਵੀ ਰਹੀ ਸੀ, ਜਿਸ ਕਾਰਨ ਇਸਨੂੰ 2017 ਤੋਂ ਹਟਾ ਕੇ 2018 'ਚ ਰਿਲੀਜ਼ ਕੀਤਾ ਗਿਆ। ਫਿਲਮ 'ਚ ਦੀਪਿਕਾ ਪਾਦੁਕੋਣ ਨੇ ਚਿਤੌੜ ਦੀ ਰਾਣੀ ਪਦਮਾਵਤੀ, ਸ਼ਾਹਿਦ ਕਪੂਰ ਨੇ ਰਾਜਾ ਮਹਾਰਾਵਲ ਰਤਨ ਸਿੰਘ ਅਤੇ ਰਣਵੀਰ ਸਿੰਘ ਨੇ ਦਿੱਲੀ ਸਲਤਨਤ ਦੇ ਸੁਲਤਾਨ ਅਲਾਊਦੀਨ ਖਿਲਜੀ ਦਾ ਕਿਰਦਾਰ ਨਿਭਾਇਆ ਹੈ। ਪਦਮਾਵਤ 2018 ਦੀ ਪਹਿਲੀ 300 ਕਰੋੜ ਦੀ ਫਿਲਮ ਵੀ ਹੈ। ਹਾਲਾਂਕਿ ਬਜਟ ਜ਼ਾਦਾ ਹੋਣ ਕਾਰਨ ਫਿਲਮ ਬਹੁਤ ਫਾਇਦੇ 'ਚ ਨਹੀਂ ਮੰਨੀ ਗਈ।


1. 120.06 ਕਰੋੜ ਦੇ ਨਾਲ ਟਾਪ 10 ਓਪਨਿੰਗ ਵੀਕੈਂਡ ਕੁਲੈਕਸ਼ਨ ਦੀ ਲਿਸਟ 'ਚ ਟਾਪ 'ਤੇ ਹੈ ਸੰਜੂ। ਰਾਜਕੁਮਾਰ ਹਿਰਾਨੀ ਦੀ ਡਾਇਰੈਕਸ਼ਨ ਵਾਲੀ ਸੰਜੇ ਦੱਤ ਦੀ ਇਸ ਬਾਇਓਪਿਕ 'ਚ ਰਣਬੀਰ ਕਪੂਰ, ਪਰੇਸ਼ ਰਾਵਲ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਮਨੀਸ਼ਾ ਕੋਇਰਾਲਾ ਨੇ ਮੁੱਖ ਕਿਰਦਾਰ ਨਿਭਾਏ।