ਜੇਐਨਐਨ, ਨਵੀਂ ਦਿੱਲੀ : ਫਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਾਸ ਨੇ ਹਾਲ ਹੀ ਵਿਚ ਮੁੰਬਈ ਵਿਚ ਹੋਈ ਮਨਾਈ ਅਤੇ ਦੋਵੇਂ ਦੀ ਰੰਗਾਂ ਵਿਚ ਡੁੱਬਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਹੋਲੀ ਮਨਾਉਣ ਤੋਂ ਬਾਅਦ ਪ੍ਰਿਅੰਕਾ ਅਤੇ ਨਿਕ ਆਪਣੇ ਨਜ਼ਦੀਕੀਆਂ ਅਤੇ ਦੋਸਤਾਂ ਨਾਲ ਸ਼ਹਿਰ ਤੋਂ ਦੂਰ ਵੀਕੈਂਡ ਮਨਾਉਣ ਲਈ ਰਵਾਨਾ ਹੋਏ ਸਨ। ਹੋਲੀ ਪਾਰਟੀ ਵਿਚ ਪ੍ਰਿਅੰਕਾ ਅਤੇ ਨਿਕ ਨੇ ਭੰਗ ਪੀ ਕੇ ਖੂਬ ਮਸਤੀ ਕੀਤੀ।


ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪ੍ਰਿਅੰਕਾ ਮਸਤੀ ਕਰ ਰਹੀ ਹੈ। ਉਨ੍ਹਾਂ ਨਾਲ ਗਰਲ ਗੈਂਗ ਵੀ ਨਜ਼ਰ ਆ ਰਿਹਾ ਹੈ। ਸਾਰੇ ਸੰਗੀਤ ਦਾ ਆਨੰਦ ਮਾਣ ਰਹੇ ਹਨ। ਜਦਕਿ ਨਿਕ ਨੂੰ ਪ੍ਰਿਅੰਕਾ ਦੇ ਭਰਾ ਸਿਧਾਰਥ ਨਾਲ ਗੱਲਬਾਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਮੁੰਬਈ ਵਿਚ ਹੋਲੀ ਮਨਾਉਣ ਤੋਂ ਬਾਅਦ ਪ੍ਰਿਅੰਕਾ ਅਤੇ ਨਿਕ ਨੂੰ ਬੀਤੀ ਰਾਤ ਯੂਐੱਸਏ ਵਾਪਸ ਜਾਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਪਾਪਾਰਾਜ਼ੀ ਨੇ ਦੋਵਾਂ ਨੂੰ ਹਵਾਈ ਅੱਡੇ 'ਤੇ ਇਕ ਦੂਜੇ ਨਾਲ ਹੱਥਾਂ ਵਿਚ ਹੱਥ ਪਾ ਕੇ ਘੁੰਮਦੇ ਹੋਏ ਸਪਾਟ ਹੈ।

Posted By: Tejinder Thind