ਨਵੀਂ ਦਿੱਲੀ, ਜੇਐੱਨਐੱਨ। WAR Box Office Collection Day 1: ਗਾਂਧੀ ਜੈਅੰਤੀ ਦੀ ਛੁੱਟੀ 'ਤੇ ਰਿਲੀਜ਼ ਹੋਈ ਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਦੀ 'ਵਾਰ' ਨੇ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਢਹਿ-ਢੇਰੀ ਕਰ ਦਿੱਤੇ ਹਨ। ਫ਼ਿਲਮ ਨੇ ਧਮਾਕੇਦਾਰ ਓਪਨਿੰਗ ਕੀਤੀ ਹੈ। ਟ੍ਰੈਂਡ ਜਾਣਕਾਰਾਂ ਦਾ ਦਾਅਵਾ ਹੈ ਕਿ ਫ਼ਿਲਮ 2019 ਦੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫ਼ਿਲਮ ਬਣ ਗਈ ਹੈ।

ਵਾਰ ਸਾਲ 2019 ਦੀ ਉਨ੍ਹਾਂ ਫ਼ਿਲਮਾਂ 'ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਸਬੰਧੀ ਪਹਿਲੇ ਦਿਨ ਤੋਂ ਹੀ ਵੱਡਾ ਧਮਾਕਾ ਕਰਨ ਦੀ ਉਮੀਦ ਜਤਾਈ ਜਾਂਦੀ ਹੈ। ਯਸ਼ਰਾਜ ਬੈਨਰ ਦੀ ਇਸ ਫ਼ਿਲਮ ਦਾ ਟ੍ਰੇਲਰ ਆਉਣ ਤੋਂ ਬਾਅਦ ਹੀ ਟ੍ਰੈਂਡ ਜਾਣਕਾਰਾਂ ਨੂੰ ਲੱਗਣ ਲੱਗਾ ਸੀ ਕਿ ਵਾਰ ਬਾਕਸ ਆਫ਼ਿਸ 'ਤੇ ਨਵੇਂ ਰਿਕਾਰਡ ਬਣਾ ਸਕਦੀ ਹੈ ਤੇ ਜਦੋਂ ਫ਼ਿਲਮ ਰਿਲੀਜ਼ ਹੋਈ ਤਾਂ ਦਰਸ਼ਕਾਂ ਨੇ ਟ੍ਰੈਂਡ ਦੀਆਂ ਉਨ੍ਹਾਂ ਉਮੀਦਾਂ ਨੂੰ ਹਕੀਕਤ 'ਚ ਬਦਲ ਦਿੱਤਾ।

ਟ੍ਰੈਂਡ ਮਾਹਿਰਾਂ ਦਾ ਅਨੁਮਾਨ ਹੈ ਕਿ ਵਾਰ ਨੇ ਲਗਪਗ 50 ਕਰੋੜ ਰੁਪਏ ਦੀ ਓਪਨਿੰਗ ਕਰ ਲਈ ਹੈ। ਅੰਤਿਮ ਅੰਕੜਾ ਹਾਲੇ ਆਉਣਾ ਬਾਕੀ ਹੈ, ਪਰ ਇਹ ਹੈਰਾਨ ਕਰਨ ਵਾਲਾ ਹੋ ਸਕਦਾ ਹੈ। ਗਾਂਧੀ ਜੈਅੰਤੀ ਦੀ ਛੁੱਟੀ ਦਾ ਫ਼ਿਲਮ ਨੂੰ ਪੂਰਾ ਫ਼ਾਇਦਾ ਮਿਲਿਆ ਤੇ ਦਰਸ਼ਕ ਸਿਨੇਮਾਘਰਾਂ 'ਚ ਟੁੱਟ ਗਏ।


ਅੰਤਿਮ ਅੰਕੜਾ ਆਉਣ ਤੋਂ ਬਾਅਦ ਬਦਲਾਅ ਸੰਭਵ ਹੈ ਕਿ ਵਾਰ, ਠੱਗਜ਼ ਆਫ਼ ਹਿੰਦੁਸਤਾਨ ਤੋਂ ਉਸ ਦਾ ਦਰਜਾ ਹਾਸਿਲ ਕਰ ਲਵੇ।

1. ਠੱਗਜ਼ ਆਫ਼ ਹਿੰਦੁਸਤਾਨ - 50.75 ਕਰੋੜ

2. ਵਾਰ - 50 ਕਰੋੜ

3. ਹੈਪੀ ਨਿਊ ਈਅਰ - 44.97 ਕਰੋੜ

4. ਭਾਰਤ - 42.30 ਕਰੋੜ

5. ਬਾਹੂਬਲੀ- ਦ ਕਨਕਲੂਜ਼ਨ - 41 ਕਰੋੜ

Posted By: Akash Deep