ਨਵੀਂ ਦਿੱਲੀ, ਜੇਐੱਨਐੱਨ। ਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਦੀ ਫ਼ਿਲਮ ਨੇ ਸ਼ਨਿਚਰਵਾਰ ਨੂੰ ਇਕ ਹੋਰ ਧਮਾਕਾ ਕਰ ਦਿੱਤਾ। ਫ਼ਿਲਮ ਨੇ 250 ਕਰੋੜ ਦੇ ਅਹਿਮ ਪੜਾਅ ਨੂੰ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਵਾਰ ਉਰੀ-ਦ ਸਰਜੀਕਲ ਸਟ੍ਰਾਈਕ ਸਾਲ 2019 ਦੀ ਦੂਸਰੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ।


ਵਾਰ 11 ਅਕਤੂਬਰ ਨੂੰ ਰਿਲੀਜ਼ ਦੇ ਦੂਸਰੇ ਹਫ਼ਤੇ 'ਚ ਦਾਖ਼ਲ ਹੋ ਗਈ। ਫ਼ਿਲਮ ਨੇ ਦੂਸਰੇ ਸ਼ੁੱਕਰਵਾਰ ਨੂੰ 7.10 ਕਰੋੜ ਦੀ ਕੁਲੈਕਸ਼ਨ ਕੀਤੀ ਪਰ ਸ਼ਨਿਚਰਵਾਰ ਨੂੰ ਅੰਕੜਿਆਂ 'ਚ ਜ਼ਬਰਦਸਤ ਉਛਾਲ ਆਇਆ ਤੇ ਵਾਰ ਨੇ 11.20 (ਹਿੰਦੀ) ਕਰੋੜ ਦੀ ਸ਼ਾਨਦਾਰ ਕੁਲੈਕਸ਼ਨ ਕੀਤੀ। ਇਸ ਦੇ ਨਾਲ ਹੀ ਵਾਰ ਨੇ ਸਿਰਫ਼ ਹਿੰਦੀ ਵਰਜ਼ਨ ਦਾ ਕੁਲੈਕਸ਼ਨ 246.80 ਕਰੋੜ ਹੋ ਗਈ ਜਦਕਿ ਤਾਮਿਲ ਤੇ ਤੇਲਗੂ ਦੀ ਕੁਲੈਕਸ਼ਨ ਮਿਲ ਕੇ 11 ਦਿਨਾਂ 'ਚ ਫ਼ਿਲਮ ਨੇ 257.75 ਕਰੋੜ ਜਮ੍ਹਾ ਕਰ ਲਏ ਹਨ। ਇਸ ਦੇ ਨਾਲ ਹੀ ਵਾਰ ਇਸ ਸਾਲ ਦੀ ਦੂਸਰੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ।

Posted By: Akash Deep