ਜੇਐੱਨਐੱਨ, ਨਵੀਂ ਦਿੱਲੀ: ਵਿਵੇਕ ਅਗਨੀਹੋਤਰੀ ਦੀ ਬਲਾਕਬਸਟਰ ਫਿਲਮ 'ਦਿ ਕਸ਼ਮੀਰ ਫਾਈਲਜ਼' ਨੇ ਕਮਾਈ ਦੇ ਮਾਮਲੇ 'ਚ ਭਾਰਤੀ ਸਿਨੇਮਾ ਦੇ ਇਤਿਹਾਸ 'ਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਫ਼ਿਲਮ ਨੇ ਨਾ ਸਿਰਫ਼ ਦਰਸ਼ਕਾਂ ਨੂੰ ਸਗੋਂ ਵਪਾਰਕ ਪੰਡਤਾਂ ਨੂੰ ਵੀ ਹਰ ਰੋਜ਼ ਦੀ ਕਮਾਈ ਦੇ ਮਾਮਲੇ ਵਿੱਚ ਹੈਰਾਨ ਕਰ ਦਿੱਤਾ ਹੈ। 'ਦਿ ਕਸ਼ਮੀਰ ਫਾਈਲਜ਼' ਦੇ ਸ਼ਾਨਦਾਰ ਸੰਗ੍ਰਹਿ ਤੋਂ ਇਹ ਜਾਣਿਆ ਜਾਂਦਾ ਹੈ ਕਿ ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ ਦਰਸ਼ਕਾਂ ਦੁਆਰਾ ਵੀ ਭਰਪੂਰ ਹੁੰਗਾਰਾ ਮਿਲਿਆ ਹੈ। ਇਸ ਦੇ ਨਾਲ ਹੀ ਫਿਲਮ ਨੇ ਤੀਜੇ ਹਫਤੇ ਵੀ ਬਾਕਸ ਆਫਿਸ 'ਤੇ ਦਬਦਬਾ ਬਣਾਈ ਰੱਖਿਆ ਹੈ। ਆਓ ਜਾਣਦੇ ਹਾਂ ਫਿਲਮ ਦੇ ਤੀਜੇ ਹਫਤੇ ਦੇ ਕਲੈਕਸ਼ਨ ਬਾਰੇ...

ਦਰਅਸਲ, ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ 17ਵੇਂ ਦਿਨ ਟਵੀਟ ਕਰਕੇ 'ਦਿ ਕਸ਼ਮੀਰ ਫਾਈਲਜ਼' ਦੇ ਕਲੈਕਸ਼ਨ ਦੀ ਜਾਣਕਾਰੀ ਦਿੱਤੀ ਹੈ। ਤਰਨ ਆਦਰਸ਼ ਨੇ ਆਪਣੀ ਪੋਸਟ 'ਚ ਲਿਖਿਆ, 'ਦਿ ਕਸ਼ਮੀਰ ਫਾਈਲਜ਼' ਪਹਿਲੇ ਦਿਨ ਵੀ ਬਾਕਸ ਆਫਿਸ 'ਤੇ ਆਪਣਾ ਜਲਵਾ ਦਿਖਾ ਰਹੀ ਹੈ। ਫਿਲਮ ਨੇ ਤੀਜੇ ਹਫਤੇ ਵੀ ਚੰਗਾ ਕਾਰੋਬਾਰ ਕੀਤਾ ਹੈ। ਉਥੇ ਹੀ ‘ਦਿ ਕਸ਼ਮੀਰ ਫਾਈਲਜ਼’ ਦਾ ਹੁਣ ਸਿੱਧਾ ਮੁਕਾਬਲਾ ਬਾਹੂਬਲੀ ਫੇਮ ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਨਾਲ ਹੈ। ਹੁਣ ਇਹ ਫਿਲਮ 250 ਕਰੋੜ ਦੀ ਕਮਾਈ ਵੱਲ ਦੌਡ਼ ਰਹੀ ਹੈ। ਹੁਣ ਤਕ ਦੀ ਕੁੱਲ ਕਮਾਈ 228.18 ਕਰੋੜ ਹੋ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਟ੍ਰਿਪਲ ਆਰ ਦੇ ਰਿਲੀਜ਼ ਹੋਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਐਸਐਸ ਰਾਜਾਮੌਲੀ ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' 'ਤੇ ਭਾਰੀ ਪਵੇਗੀ। ਕਿਉਂਕਿ ਇਹ ਫਿਲਮ ਪਹਿਲਾਂ ਹੀ ਘੱਟ ਸਕਰੀਨਾਂ 'ਤੇ ਰਿਲੀਜ਼ ਹੋਈ ਸੀ ਤੇ ਆਰਆਰਆਰ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਦੀਆਂ ਸਕਰੀਨਾਂ ਹੋਰ ਵੀ ਘੱਟ ਗਈਆਂ ਸਨ। ਦੂਜੇ ਪਾਸੇ RRR ਦੀ ਪਹਿਲੇ ਦਿਨ ਦੀ ਕਮਾਈ ਵੀ ਕਾਫੀ ਚੰਗੀ ਰਹੀ। ਪਰ ਇਸ ਸਭ ਦੇ ਬਾਵਜੂਦ 'ਦਿ ਕਸ਼ਮੀਰ ਫਾਈਲਜ਼' ਆਪਣੀ ਸ਼ਾਨ ਦਿਖਾਉਣ 'ਚ ਕਾਮਯਾਬ ਰਹੀ।

Posted By: Sandip Kaur