ਨਵੀਂ ਦਿੱਲੀ: Super 30 Box Office Collection Day 17 : ਰਿਤਿਕ ਰੋਸ਼ਨ ਦੀ ਫ਼ਿਲਮ 'ਸੁਪਰ 30' ਪਰਦੇ 'ਤੇ ਵਧੀਆ ਕਮਾਈ ਕਰ ਰਹੀ ਹੈ। ਰਿਲੀਜ਼ ਹੋਣ ਦੇ ਬਾਅਦ ਤਿੰਨ ਦਿਨਾਂ 'ਚ 50 ਕਰੋੜ, 10 ਦਿਨਾਂ 'ਚ 100 ਕਰੋੜ ਤੇ 17ਵੇਂ ਦਿਨ 125 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਵਾਲੀ ਫ਼ਿਲਮ ਸੁਪਰ 30 ਦੀ ਰਫ਼ਤਾਰ ਹਾਲੇ ਤਕ ਚੰਗੀ ਹੈ। ਜੇਕਰ ਸੋਮਵਾਰ ਦੀ ਤਾਂ ਹਫ਼ਦੇ ਦਾ ਪਹਿਲਾ ਦਿਨ ਹੋਣ ਕਾਰਨ ਫ਼ਿਲਮ ਨੇ ਕਰੀਬ 4 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਤੇ ਹੁਣ ਕੁੱਲ ਕੁਲਕੈਸ਼ਨ ਲਗਪਗ 128 ਕਰੋੜ ਰੁਪਏ ਦਾ ਹੋ ਗਿਆ ਹੈ।

Happy Birthday Sonu Nigam : ਇਸ ਗਾਇਕ ਦੇ ਗਾਣੇ ਗਾ ਕੇ ਫੇਮਸ ਹੋਏ ਸਨ ਸੋਨੂੰ, ਗੁਲਸ਼ਨ ਕੁਮਾਰ ਨੇ ਦਿੱਤਾ ਸੀ ਬ੍ਰੇਕ

ਫ਼ਿਲਮ ਨੇ ਪਹਿਲੇ ਹਫ਼ਤੇ 75.85 ਕਰੋੜ ਰੁਪਏ ਦਾ ਬਿਜਨੈਸ ਕੀਤਾ ਸੀ। ਉੱਥੇ ਹੀ ਦੂਸਰੇ ਹਫ਼ਤੇ 'ਚ ਕੁਲੈਕਸ਼ਨ 'ਚ ਕਾਫ਼ੀ ਗਿਰਾਵਟ ਆਈ ਸੀ ਤੇ ਫ਼ਿਲਮ 37.86 ਕਰੋੜ ਰੁਪਏ ਕਮਾ ਸਕੀ ਸੀ। ਪਰ 17ਵੇਂ ਦਿਨ ਆਉਂਦੇ-ਆਉਂਦੇ ਫ਼ਿਲਮ ਨੇ 125 ਕਰੋੜ ਰੁਪਏ ਕਮਾ ਲਏ ਹਨ।

ਦੱਸ ਦੇਈਏ ਕਿ ਸੁਪਰ 30 ਚ ਰਿਤਿਕ ਰੋਸ਼ਨ ਨੇ ਬਿਹਾਰ ਦੇ ਆਨੰਦ ਕੁਮਾਰ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਲਈ ਰਿਤਿਕ ਰੋਸ਼ਨ ਨੇ ਸਖ਼ਤ ਮਿਹਤਨ ਕੀਤੀ ਸੀ। ਇਹ ਫ਼ਿਲਮ ਆਨੰਦ ਕੁਮਾਰ ਦੀ ਅਸਲ ਜ਼ਿੰਦਗੀ 'ਤੇ ਆਧਾਰਤ ਹੈ।

Posted By: Akash Deep