ਜੇਐੱਨਐੱਨ, ਨਵੀਂ ਦਿੱਲੀ - ਮਹਾਮਾਰੀ ਦੀ ਮਾਰ ਝੱਲ ਰਹੇ ਦੁਨੀਆ ਭਰ ਦੇ ਮਨੋਰੰਜਨ ਉਦਯੋਗ ਲਈ ‘ਵੰਡਰ ਵੂਮੈਨ 1984’ ਖ਼ੂਬਸੂਰਤ ਖ਼ਬਰ ਲੈ ਕੇ ਆਈ ਹੈ। ਕ੍ਰਿਸਮਸ ਵੀਕੈਂਡ ’ਤੇ ਰਿਲੀਜ਼ ਹੋਈ ਫਿਲਮ ਨੇ ਉਤਰੀ ਅਮਰੀਕਾ ’ਚ 16.7 ਮਿਲੀਅਨ ਡਾਲਰ ਯਾਨੀ ਲਗਪਗ 122 ਕਰੋੜ ਦੀ ਕੁਲੈਕਸ਼ਨ ਕੀਤੀ ਹੈ। ਸਿਨੇਮਾਘਰਾਂ ’ਚ ਇਹ ਕਮਾਈ ਉਦੋਂ ਹੋਈ ਹੈ, ਜਦੋਂ ਫਿਲਮ ਅਮਰੀਕਾ ’ਚ ਐੱਚਬੀਓ ਮੈਕਸ ’ਤੇ ਵੀ ਥੀਏਟਰ ਰਿਲੀਜ਼ ਨਾਲ ਸਟ੍ਰੀਮ ਕੀਤੀ ਗਈ ਹੈ। ਮਹਾਮਾਰੀ ਦੌਰਾਨ ਰਿਲੀਜ਼ ਹੋਈਆਂ ਫਿਲਮਾਂ ’ਚੋਂ ਇਹ ਬੈਸਟ ਓਪਨਿੰਗ ਦੱਸੀ ਜਾ ਰਹੀ ਹੈ।

ਕ੍ਰਿਸਮਸ ਦੇ ਤਿਉਹਾਰੀ ਸੀਜ਼ਨ ਦੌਰਾਨ ਫਿਲਮ ਕਾਰੋਬਾਰ ਕਿੰਨਾ ਵੱਧਦਾ-ਫੁਲਦਾ ਹੈ, ਉਸ ਦੀ ਇਹ ਸਿਰਫ਼ ਇਕ ਝਲਕ ਦੱਸੀ ਜਾ ਰਹੀ ਹੈ। ਪੀਟੀਆਈ ਦੀ ਰਿਪੋਰਟ ਅਨੁਸਾਰ ਪਿਛਲੇ ਸਾਲ ਸਟਾਰ ਵਾਰਜ਼ ਰਾਈਜ਼ ਆਫ ਸਕਾਈਵਾਕਰ ਨੇ ਸਿਰਫ਼ ਕ੍ਰਿਸਮਸ ਦੇ ਦਿਨ 32 ਮਿਲੀਅਨ ਡਾਲਰ ਤੋਂ ਜ਼ਿਆਦਾ ਜਮ੍ਹਾ ਕੀਤੇ ਸਨ। ਡਾਟਾ ਆਫ ਕਾਮਸਕਾਰ ਅਨੁਸਾਰ ਨਾਰਥ ਅਮਰੀਕਾ ’ਚ 2150 ਸਕਰੀਨ ’ਤੇ ਆ ਗਈ ਸੀ। ਅੰਤਰਰਾਸ਼ਟਰੀ ਬਾਜ਼ਾਰ ’ਚ ਫਿਲਮ ਨੇ 19.4 ਮਿਲੀਅਨ ਡਾਲਰ ਦੀ ਕੁਲੈਕਸ਼ਨ ਕੀਤੀ ਹੈ, ਜਿੱਥੇ ਇਹ ਹਫ਼ਤਾ ਪਹਿਲਾਂ ਰਿਲੀਜ਼ ਕਰ ਦਿੱਤੀ ਗਈ ਸੀ। ਫਿਲਮ ਹੁਣ ਤਕ ਦੁਨੀਆ ਭਰ ’ਚ 85 ਮਿਲੀਅਨ ਡਾਲਰ ਯਾਨੀ ਲਗਪਗ 625 ਕਰੋੜ ਜਮ੍ਹਾ ਕਰ ਚੱੁਕੀ ਹੈ।

ਭਾਰਤ ’ਚ ਠੀਕਠਾਕ ਕਮਾਈ

ਭਾਰਤ ’ਚ ਫਿਲਮ 24 ਦਸੰਬਰ ਨੂੰ ਰਿਲੀਜ਼ ਹੋਈ ਸੀ ਤੇ ਇਕ ਦਿਨ ਪਹਿਲਾਂ 23 ਦਸੰਬਰ ਨੂੰ ਇਸ ਦੇ ਪੇਡ ਪ੍ਰੀਵਿਊਜ਼ ਵੀ ਰੱਖੇ ਗਏ ਸਨ। ਟ੍ਰੇਡ ਰਿਪੋਰਟਾਂ ਅਨੁਸਾਰ ਭਾਰਤ ’ਚ ਫਿਲਮ ਨੇ ਲਗਪਗ 2.40 ਕਰੋੜ ਰੁਪਏ ਦੀ ਓਪਨਿੰਗ ਲਈ, ਜਿਸ ’ਚ ਪ੍ਰੀਪੇਡ ਪ੍ਰੀਵਿਊਜ਼ ਤੋਂ ਇਕੱਠੀ ਕੀਤੀ ਰਕਮ (ਲਗਪਗ 90 ਲੱਖ ਰੁਪਏ) ਵੀ ਸ਼ਾਮਿਲ ਹੈ। ਜੇ ਟ੍ਰੇਡ ਰਿਪੋਰਟਾਂ ਦੀ ਮੰਨੀਏ ਤਾਂ ਓਪਨਿੰਗ ਹਾਲੀਡੇ ਵੀਕੈਂਡ ’ਚ ਫਿਲਮ ਦੀ ਕੁਲੈਕਸ਼ਨ 9 ਕਰੋੜ ਤਕ ਜਾ ਸਕਦੀ ਹੈ।

ਹੁਣ ਆਵੇਗਾ ਤੀਸਰਾ ਭਾਗ

ਵੰਡਰ ਵੂਮੈਨ 1984 ਨੂੰ ਪੈਟੀ ਜੈਕੀਨਜ਼ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ’ਚ ਗੈਲ ਗੈਡਿਟ ਨਾਲ ਿਸ ਪਾਈਨ ਲੀਡ ਰੋਲ ’ਚ ਹੈ। ਇਸ ਦੀ ਕਹਾਣੀ ਡੀਸੀ ਕਾਮਿਕਸ ਦੇ ਕਿਰਦਾਰ ’ਤੇ ਆਧਾਰਤ ਹੈ। ਇਹ 2017 ’ਚ ਆਈ ਵੰਡਰ ਵੂਮੈਨ ਦਾ ਸੀਕਵਲ ਹੈ। ਫਿਲਮ ਦੀ ਕਹਾਣੀ 1984 ਦੇ ਕੋਲਡ ਵਾਰ ਦੌਰ ’ਚ ਸੈੱਟ ਕੀਤੀ ਗਈ ਹੈ। ਫਿਲਮ ’ਚ ਗੈਲ ਗੈਡਿਟ ਦੇ ਕਿਰਦਾਰ ਦਾ ਨਾਂ ਪਿ੍ਰੰਸੈਸ ਡਾਇਨਾ ਹੈ, ਜੋ ਸੁਪਰਹੀਰੋ ਵੰਡਰ ਵੂਮੈਨ ਬਣਦੀ ਹੈ।

Posted By: Harjinder Sodhi