ਅਦਾਕਾਰਾ ਸੋਨਮ ਕਪੂਰ ਆਪਣੀ ਆਉਣ ਵਾਲੀ ਰੋਮਾਂਟਿਕ ਫਿਲਮ 'ਦਿ ਜ਼ੋਇਆ ਫੈਕਟਰ' ਦੀ ਰਿਲੀਜ਼ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਫਿਲਮ 'ਚ ਉਹ ਦੁਲਕਰ ਸਲਮਾਨ ਨਾਲ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਦੋਵੇਂ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਵਿਚ ਇਕੱਠੇ ਨਜ਼ਰ ਆ ਚੁੱਕੇ ਹਨ। ਦੋਵੇਂ ਆਪਣੀ ਫਿਲਮ ਦੇ ਪ੍ਰਚਾਰ 'ਚ ਲੱਗੇ ਹਨ। ਖ਼ਬਰ ਹੈ ਕਿ ਸੋਨਮ ਆਪਣੀ ਇਸ ਫਿਲਮ ਲਈ ਲਾਲ ਰੰਗ ਦੇ ਆਪਣੇ ਲੱਕੀ ਚਾਰਮ ਲੁੱਕ ਵਿਚ ਦਿਸ ਰਹੀ ਹੈ। 'ਦਿ ਜ਼ੋਇਆ ਫੈਕਟਰ' ਫਿਲਮ ਅਨੁਜਾ ਚੌਹਾਨ ਦੇ ਨਾਵਲ ਦਾ ਰੂਪਾਂਤਰਨ ਹੈ। ਇਸ 'ਚ ਜ਼ੋਇਆ ਸੋਲੰਕੀ ਦੀ ਕਹਾਣੀ ਹੈ, ਜੋ ਇਕ ਇਸ਼ਤਿਹਾਰ ਏਜੰਸੀ ਲਈ ਕੰਮ ਕਰਦੀ ਹੈ। ਉਹ 2011 ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤੀ ਕ੍ਰਿਕਟ ਟੀਮ ਲਈ ਇਕ ਲੱਕੀ ਚਾਰਮ ਸਾਬਿਤ ਹੁੰਦੀ ਹੈ। ਹਾਲੀਆ ਹੀ 'ਚ ਫਿਲਮ ਦੇ ਪ੍ਰਚਾਰ ਦੇ ਇਕ ਪ੍ਰਰੋਗਰਾਮ 'ਚ ਸੋਨਮ ਨੇ ਲਾਲ ਰੰਗ ਦੀ ਸਾੜ੍ਹੀ ਪਹਿਨੀ। ਇਸਦੇ ਨਾਲ ਪਹਿਨੇ ਪੂਰੀਆਂ ਬਾਹਾਂ ਦੇ ਐਸਿਮਿਟਿ੍ਕਲ ਬਲਾਊਜ਼ 'ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ। ਸੋਸ਼ਲ ਮੀਡੀਆ 'ਤੇ ਵੀ ਸੋਨਮ ਦੀ ਇਸ ਡਰੈੱਸ ਦੀ ਕਾਫ਼ੀ ਤਾਰੀਫ ਹੋਈ। ਅਭਿਸ਼ੇਕ ਸ਼ਰਮਾ ਦੀ ਨਿਰਦੇਸ਼ਿਤ ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ।