ਮੁੰਬਈ : ਜਗਦੀਸ਼ ਰਾਜ ਤੋਂ ਲੈ ਕੇ ਅੱਜ ਦੇ ਦੌਰ ਦੇ ਸਾਰੇ ਫਿਲਮੀ ਪੁਲਿਸ ਵਾਲਿਆਂ ਨੇ ਵੱਡੇ ਪਰਦੇ 'ਤੇ ਖ਼ਾਕੀ ਵਰਦੀ ਜ਼ਰੀਏ ਕਈ ਕਹਾਣੀਆਂ ਗੜ੍ਹੀਆਂ। ਖ਼ੂਬ ਸਾਰਾ ਰੁਤਬਾ ਦਿਖਾਇਆ ਅਤੇ ਉਹ ਸਭ ਕੁਝ ਕੀਤਾ ਜੋ ਅਸਲੀ ਪੁਲਿਸ ਵਾਲੇ ਦੇ ਨਸੀਬ ਵਿਚ ਸ਼ਾਇਦ ਨਹੀਂ ਹੁੰਦਾ। ਪੁਲਿਸ ਵਾਲੇ ਦੀ ਇਕ ਨਵੀਂ ਕਹਾਣੀ ਲੈ ਕੇ ਰਣਵੀਰ ਸਿੰਘ ਵੱਡੇ ਪਰਦੇ 'ਤੇ ਆ ਰਹੇ ਹਨ ਆਪਣੀ ਫਿਲਮ ਸਿੰਬਾ ਨਾਲ।

ਰੋਹਿਤ ਸ਼ੈੱਟੀ ਨੂੰ ਕਾਮੇਡੀ ਅਤੇ ਐਕਸ਼ਨ ਦਾ ਮਾਸਟਰ ਕਿਹਾ ਜਾਂਦਾ ਹੈ। ਰਾਜਕੁਮਾਰ ਹਿਰਾਨੀ ਵਾਂਗ ਇਸ ਬਲਾਕਬਸਟਰ ਡਾਇਰੈਕਟਰ ਨੇ ਬਾਕਸ ਆਫਿਸ ਨੂੰ ਹਰ ਵਾਲ ਹਿਲਾ ਕੇ ਰੱਖਿਆ ਹੈ। ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਉਨ੍ਹਾਂ ਦੇ ਨਾਲ ਅਜੈ ਦੇਵਗਨ ਦੇ ਰੂਪ 'ਚ ਇਕ ਪੁਲਿਸ ਵਾਲਾ ਹੁੰਦਾ ਸੀ, ਸਿੰਘਮ ਦੇ ਰੂਪ 'ਚ ਤੇ ਹੁਣ ਖਾਕੀ ਦੀ ਖ਼ੁਸ਼ਬੂ ਲੈ ਕੇ ਰਣਵੀਰ ਸਿੰਘ ਆ ਰਹੇ ਹਨ। ਕਰਨ ਜੌਹਰ ਦੇ ਪ੍ਰੋਡਕਸ਼ਨ ਵਿਚ ਬਣੀ ਰੋਹਿਤ ਸ਼ੈੱਟੀ ਦੀ ਇਸ ਫਿਲਮ ਵਿਚ ਰਣਵੀਰ ਨਾਲ ਸਾਰਾ ਅਲੀ ਖ਼ਾਨ ਅਤੇ ਸੋਨੂੰ ਸੂਦ ਦਾ ਅਹਿਮ ਰੋਲ ਹੈ। ਸਿੰਬਾ, ਸੰਗਰਾਮ ਭਾਲੇਰਾਓ ਨਾਂ ਦੇ ਇਕ ਰਿਸ਼ਵਤਖੋਰ ਪੁਲਿਸ ਵਾਲੇ ਦੀ ਕਹਾਣੀ ਹੈ ਜੋ ਸ਼ਹਿਰ ਦੇ ਡਾਨ ਨਾਲ ਮਿਲ ਕੇ ਕੰਮ ਰਕਦਾ ਹੈ। ਉਹ ਡਾਨ (ਸੋਨੂੰ ਸੂਦ) ਇਕ ਵਾਰ ਰਣਵੀਰ ਸਿੰਘ ਦੀ ਭੈਣ ਨੂੰ ਹੀ ਅਗਵਾ ਕਰਵਾ ਲੈਂਦਾ ਹੈ ਅਤੇ ਫਿਲਮ ਸ਼ੁਰੂ ਹੁੰਦਾ ਹੈ ਘਮਸਾਨ।ਫਿਲਮ ਦੇ ਟ੍ਰੇਲਰ ਵਿਚ ਅਜੈ ਦੇਵਗਨ ਨੇ ਆਪਣੇ ਸਿੰਘਮ ਅਵਤਾਰ ਦਿਖਾਇਆ ਸੀ ਪਰ ਰੋਹਿਤ ਦੇ ਇਸ ਨਵੇਂ ਪੁਲਿਸ ਵਾਲੇ ਵਿਚ ਫ਼ਰਕ ਇੰਨਾ ਹੀ ਹੈ ਕਿ ਉਹ ਮਿਜ਼ਾਜ ਤੋਂ 'ਖੜੂਸ' ਨਹੀਂ ਮਸਤ ਮੌਲਾ ਹੈ। ਜ਼ਬਰਦਸਤ ਐਕਸ਼ਨ ਕਰਦਾ ਹੈ ਅਤੇ ਆਪਣੀ ਗਰਲਫਰੈੱਡ ਨਾਲ ਮਿਲ ਕੇ 'ਆਂਖ ਮਾਰੇ...' ਵੀ ਕਰਦਾ ਹੈ। ਸਿੰਬਾ, ਤੇਲਗੂ ਫਿਲਮ ਟੈਂਪਰ ਦਾ ਹਿੰਦੀ ਰੀਮੇਕ ਹੈ। ਟੈਂਪਰ ਵਿਚ ਜੂਨੀਅਰ ਐੱਨਟੀਆਰ ਨੇ ਲੀਡ ਰੋਲ ਨਿਭਾਇਆ ਸੀ। ਬੀਤੇ ਦਿਨੀਂ ਰੋਹਿਤ ਸ਼ੈੱਟੀ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਫਿਲਮ ਦੀ ਕਹਾਣੀ ਨੂੰ ਪਿਛਲੇ ਦਿਨੀਂ ਔਰਤਾਂ ਨੂੰ ਲੈ ਕੇ ਹੋਈਆਂ ਘਟਨਾਵਾਂ ਨੂੰ ਦੇਖਦੇ ਹੋਏ ਚੁਣਿਆ ਹੈ। ਫਿਲਮ ਵਿਚ ਨੱਚਣਾ-ਟੱਪਣਾ ਤਾਂ ਹੈ ਰੀ ਪਰ ਫਿਰ ਫਿਲਮ ਮੋੜ ਲਵੇਗੀ ਅਤੇ ਸੀਰੀਅਸ ਇਸ਼ੂ 'ਤੇ ਗੱਲ ਕਰੇਗੀ...ਫਿਰ ਉਹ ਉਸ ਇਸ਼ੂ ਤੋਂ ਹੱਟਦੀ ਨਹੀਂ ਹੈ। ਉਦੋਂ ਫਿਲਮ ਵਿਚ ਕੋਈ ਕਾਮੇਡੀ ਨਹੀਂ ਹੈ। ਸਿੰਬਾ, ਵਿਆਹ ਤੋਂ ਬਾਅਦ ਰਣਵੀਰ ਸਿੰਘ ਪਹਿਲੀ ਅਤੇ ਸਾਰਾ ਅਲੀ ਖ਼ਾਨ ਦੇ ਫਿਲਮੀ ਕਰੀਅਰ ਦੀ ਦੂਸਰੀ ਫਿਲਮ ਹੈ।ਸੈਂਸਰ ਬੋਰਡ ਤੋਂ ਯੂ/ਏ ਸਰਟੀਫਿਕੇਟ ਨਾਲ ਪਾਸ ਹੋਈ ਸਿੰਬਾ ਦਾ ਰਨਿੰਗ ਟਾਈਮ ਦੋ ਘੰਟੇ 38 ਮਿੰਟ ਹੈ। ਫਿਲਮ ਨੂੰ ਬਣਾਉਣ ਵਿਚ ਕਰੀਬ 85 ਕਰੋੜ ਰੁਪਏ ਦੀ ਲਾਗਤ ਆਈ ਹੈ ਜਿਸ ਵਿਚ ਪ੍ਰਚਾਰ ਦਾ ਖ਼ਰਚ ਵੀ ਸ਼ਾਮਲ ਹੈ। ਸਿੰਬਾ ਨੂੰ ਦੇਸ਼ ਭਰ ਵਿਚ ਕਰੀਬ 3000 ਸਕ੍ਰੀਨਜ਼ ਵਿਚ ਰਿਲੀਜ਼ ਕੀਤਾ ਜਾਵੇਗਾ, ਜਿਸ ਵਿਚ ਸ਼ਾਹਰੁਖ ਖ਼ਾਨ ਦੀ ਫਿਲਮ ਜ਼ੀਰੋ ਨਾਲ ਸਕ੍ਰੀਨਜ਼ ਸ਼ੇਅਰਿੰਗ ਫਾਰਮੂਲ ਵੀ ਸ਼ਾਮਲ ਹੈ। ਟਰੇਡ ਪੰਡਤਾਂ ਮੁਤਾਬਿਕ ਫਿਲਮ ਨੂੰ ਪਹਿਲੇ ਦਿਨ 18 ਤੋਂ 20 ਕਰੋੜ ਰੁਪਏ ਦੀ ਓਪਨਿੰਗ ਲੱਗਣ ਦਾ ਅਨੁਮਾਨ ਹੈ।

ਫਿਲਮ 28 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ, ਜੋ ਨਿਊ ਈਅਰ ਈਵ ਤੋਂ ਪਹਿਲਾਂ ਦਾ ਆਖ਼ਰੀ ਵੀਕੈਂਡ ਹੋਵੇਗਾ। ਕਲੈਕਸ਼ਨ ਦੇ ਹੋਰ ਚੰਗੇ ਹੋਣ ਦੀ ਵੀ ਉਮੀਦ ਹੈ। ਸਾਰਾ ਅਲੀ ਖਾਨ ਦੀ ਪਹਿਲੀ ਫਿਲਮ ਕੇਦਾਰਨਾਥ ਨੇ ਪਹਿਲੇ ਦਿਨ 6 ਕਰੋੜ 85 ਲੱਖ ਰੁਪਏ ਦੀ ਕਮਾਈ ਕੀਤੀ।