ਨਵੀਂ ਦਿੱਲੀ : ਨਵਰਾਤਰੀ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ। ਦੇਸ਼ ਭਰ 'ਚ ਇਹ ਧੂੰਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਆਪਣੀ ਫਿਲਮ ' ਦਾ ਸਕਾਈ ਇਜ਼ ਪਿੰਕ ' ਨੂੰ ਪ੍ਰਮੋਟ ਕਰਨ ਲਈ ਭਾਰਤ ਆਈ ਪ੍ਰਿਅੰਕਾ ਚੋਪੜਾ 'ਤੇ ਵੀ ਤਿਉਹਾਰੀ ਅੰਦਾਜ਼ 'ਚ ਨਜ਼ਰ ਆਈ। ਪ੍ਰਿਅੰਕਾ ਆਪਣੀ ਟੀਮ ਨਾਲ ਅਹਿਮਦਾਬਾਦ 'ਚ 'ਦਾ ਸਕਾਈ ਇਜ਼ ਪਿੰਕ' ਨੂੰ ਪ੍ਰਮੋਟ ਕਰਨ ਲਈ ਗਰਬਾ ਪ੍ਰੋਗਰਾਮ 'ਚ ਸ਼ਾਮਿਲ ਹੋਈ। ਇਸ ਦੌਰਾਨ ਉਨ੍ਹਾਂ ਨੇ ਜੰਮ ਕੇ ਮਸਤੀ ਕੀਤੀ ਤੇ ਉੱਥੇ ਮੌਜੂਦ ਲੋਕਾਂ ਨਾਲ ਦਿਲਚਪਸ ਗੱਲਬਾਤ ਕੀਤੀ

ਗਰਬਾ ਪ੍ਰੋਗਰਾਮ ਦੇ ਵੀਡੀਓ ਤੇ ਤਸਵੀਰਾਂ ਅਦਿਤੀ ਰਾਵਲ ਨੇ ਸ਼ੇਅ ਕੀਤੀਆਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਹੋਸਟ ਕੀਤਾ। ਇਕ ਵੀਡੀਓ 'ਚ ਪ੍ਰਿਅੰਕਾ ਉੱਥੇ ਮੌਜੂਦ ਲੋਕਾਂ ਨੂੰ ਕਹਿ ਰਹੀ ਹੈ ਕਿ ਉਹ ਉੱਥੇ ਗਰਬਾ ਸਿੱਖਣ ਆਈ ਹਨ। ਪ੍ਰਿਅੰਕਾ ਇਸ ਮਾਹੌਲ ਨੂੰ ਦਿਲਚਸਪ ਬਣਾਉਂਦੇ ਹੋਏ ਪੁੱਛ ਰਹੀ ਹੈ ਕਿ ਕੌਣ ਸਿਖਾਏਗਾ ਗਰਬਾ ਤਾਂ ਭੀੜ 'ਚੋਂ ਆਵਾਜ ਆਉਂਦੀ ਹੈ ਸਾਰੇ।

Posted By: Sukhdev Singh