ਨਵੀਂ ਦਿੱਲੀ: PM Narendra Modi Box Office collection: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ PM Narendra Modi ਦਾ ਹੁਣ ਤਕ ਪ੍ਰਦਰਸ਼ਨ ਠੀਕ-ਠਾਕ ਰਿਹਾ ਹੈ। ਫ਼ਿਲਮ ਵੀਕ ਡੇਅ 'ਚ ਦੋ ਕਰੋੜ ਤੋਂ ਜ਼ਿਆਦਾ ਦਾ ਕਰ ਰਹੀ ਹੈ। ਜੇਕਰ ਗੱਲ ਕਰੀਏ ਛੇਵੇਂ ਦਿਨ ਦੀ ਤਾਂ ਫ਼ਿਲਮ ਨੇ ਲਗਪਗ 15 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਦੀ ਹਾਲੇ ਤਕ ਐਵਰੇਜ਼ ਪ੍ਰਫਾਰਮੈਂਸ ਰਹੀ ਹੈ।

ਫ਼ਿਲਮ ਪੀਐੱਮ ਮੋਦੀ ਤੋਂ ਬਾਕਸ ਆਫ਼ਿਸ 'ਤੇ ਜਿੰਨੀ ਕਮਾਈ ਦੀ ਉਮੀਦ ਕੀਤੀ ਜਾ ਰਹੀ ਰੀ ਫ਼ਿਲਮ ਓਨਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਪਰ ਵੀਕ ਡੇਅ 'ਚ ਵੀ ਫ਼ਿਲਮ ਦਾ ਪ੍ਰਦਰਸ਼ਨ ਠੀਕ ਹੈ। 24 ਜੂਨ ਨੂੰ ਰਿਲੀਜ਼ ਹੋਈ ਫ਼ਿਲਮ ਨੇ ਛੇਵੇਂ ਦਿਨ ਲਗਪਗ 1.5 ਕਰੋੜ ਰੁਪਏ ਹੋਰ ਕਮਾਏ। ਪੰਜਵੇਂ ਦਿਨ ਵੀ ਕਮਾਈ ਦਾ ਗ੍ਰਾਫ਼ ਘੱਟ ਰਿਹਾ ਸੀ ਕਿਉਂਕਿ ਵਰਕਿੰਗ ਡੇਅ ਹੋਣ ਕਾਰਨ ਸਿਨੇਮਾ ਘਰਾਂ 'ਚ ਲੋਕਾਂ ਦੀ ਗਿਣਤੀ ਘੱਟ ਰਹੀ ਸੀ ਅਤੇ ਫ਼ਿਲਮ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਸੀ। ਅਜਿਹਾ ਹੀ ਛੇਵੇਂ ਦਿਨ ਵੀ ਦੇਖਣ ਨੂੰ ਮਿਲਿਆ ਹੈ। ਪੰਜਵੇਂ ਦਿਨ ਫ਼ਿਲਮ ਨੇ 2.02 ਕਰੋੜ ਦਾ ਵਪਾਰ ਕੀਤਾ। 6 ਦਿਨਾਂ 'ਚ ਫ਼ਿਲਮ ਦੀ ਕਮਾਈ ਦਾ ਅੰਕੜਾਂ ਹੁਣ 17.50 ਕਰੋੜ ਤਕ ਪਹੁੰਚ ਗਿਆ ਹੈ।

ਫ਼ਿਲਮ ਪੀਐੱਮ ਨਰਿੰਦਰ ਮੋਦੀ ਨੇ ਆਪਣੀ ਰਿਲੀਜ਼ ਦੇ ਪਹਿਲੇ ਵੀਕੈਂਡ 'ਚ 11.76 ਲੱਖ ਰੁਪਏ ਦਾ ਕੁਲੈਕਸ਼ਨ ਕਰ ਲਿਆ ਸੀ। ਰਿਲੀਜ਼ ਦੇ ਚੌਥੇ ਦਿਨ ਮਤਬਲ ਸੋਮਵਾਰ ਨੂੰ ਫ਼ਿਲਮ ਦੀ ਝੋਲੀ 'ਚ 2.41 ਕਰੋੜ ਰੁਪਏ ਪਏ ਸਨ। ਪੀਐੱਮ ਮੋਦੀ ਦੀ ਓਪਨਿੰਗ 2.88 ਕਰੋੜ ਰੁਪਏ ਦੀ ਰਹੀ ਸੀ। ਇਸ ਤੋਂ ਬਾਅਦ ਦੂਸਰੇ ਦਿਨ ਸ਼ਨਿਚਰਵਾਰ ਨੂੰ 3.76 ਕਰੋੜ ਅਤੇ ਤੀਸਰੇ ਦਿਨ ਐਤਵਾਰ ਨੂੰ 5.12 ਕਰੋੜ ਦੀ ਕਮਾਈ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਓਮੰਗ ਕੁਮਾਰ ਵੱਲੋਂ ਡਾਇਰੈਕਟ ਕੀਤੀ ਫ਼ਿਲਮ 'ਚ ਵਿਵੇਕ ਓਬਰਾਏ ਨੇ ਪੀਐੱਮ ਮੋਦੀ ਦਾ ਅਹਿਮ ਕਿਰਦਾਰ ਨਿਭਾਇਆ ਹੈ।

Posted By: Akash Deep