ਸੰਜੇ ਲੀਲਾ ਭੰਸਾਲੀ ਦੇ ਪ੍ਰੋਡਕਸ਼ਨ ਦੀ ਫਿਲਮ 'ਮਲਾਲ' ਕੱਲ੍ਹ ਰਿਲੀਜ਼ ਹੋਈ ਸੀ ਅਤੇ ਪਹਿਲੇ ਹੀ ਦਿਨ ਫਿਲਮ ਦਰਸ਼ਕਾਂ 'ਤੇ ਆਪਣਾ ਜਲਵਾ ਨਾ ਬਿਖੇਰ ਸਕੀ। ਖਾਲੀ ਸਿਨੇਮਾਘਰਾਂ ਕਾਰਨ ਇਸ ਦੀ ਕਮਾਈ 'ਤੇ ਚੋਖਾ ਅਸਰ ਪਿਆ। ਪਹਿਲੇ ਦਿਨ ਇਹ ਫਿਲਮ ਲਗਪਗ 50 ਲੱਖ ਰੁਪਏ ਹੀ ਕਮਾ ਸਕੀ। ਫਿਲਮ ਤਾਂ ਠੀਕ ਠਾਕ ਹੈ ਪਰ ਇਸ ਨੂੰ ਦੇਖਣ ਦਾ ਮਾਹੌਲ ਹੀ ਨਹੀਂ ਮਿਲਿਆ। ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਜੇ ਤਰੀਫ਼ਾਂ ਦੇ ਸਿਰ 'ਤੇ ਕਮਾਈਨਾ ਹੋਈ ਤਾਂ ਫਿਲਮ ਨਿਰਮਾਤਾਵਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨ ਪਵੇਗਾ।

ਇਸ ਫਿਲਮ ਨੂੰ ਨਾ ਦੇਖੇ ਜਾਣ ਦੀ ਵਜ੍ਹਾ ਕਈ ਫਿਲਮਾ ਹਨ। ਸਪਾਈਡਰਮੈਨ, ਕਬੀਰ ਸਿੰਘ ਅਤੇ ਆਰਟੀਕਲ 15 ਇਸ ਦੀ ਟੱਕਰ 'ਤੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਇਸ ਲਈ ਗਿਣਵੇ ਚੁਣਵੇਂ ਲੋਕ ਹੀ ਇਸ ਫਿਲਮ ਨੂੰ ਦੇਖਣ ਪਹੁੰਚ ਰਹੇ ਹਨ। ਉਂਜ ਤਾਂ ਫਿਲਮ ਸਮੀਖਿਆਕਾਰਾਂ ਨੇ ਇਸ ਫਿਲਮ ਨੂੰ ਤਿੰਨ ਤੋਂ ਸਾਢੇ ਤਿੰਨ ਸਟਾਰ ਦੀ ਰੇਟਿੰਗ ਦਿੱਤੀ ਹੈ।

ਇਸ ਫਿਲਮ ਨੂੰ ਬਣਾਉਣ ਲਈ ਲਗਪਗ 20 ਕਰੋੜ ਦੀ ਲਾਗਤ ਆਈ ਸੀ। ਪਹਿਲੇ ਦਿਨ ਜੇ ਇਹ ਫਿਲਮ ਇਕ ਕਰੋੜ ਕਮਾ ਲੈਂਦੀ ਤਾਂ ਠੀਕ ਸੀ। ਪਰ ਹੁਣ ਵੀ ਜੇ ਲੰਬੀ ਚਲੇ ਤਾਂ ਹੀ ਲਾਗਤ ਵਸੂਲ ਕੇ ਮੁਨਾਫ਼ਾ ਕਮਾ ਸਕਦੀ ਹੈ। ਇਹ ਇਕ ਟ੍ਰੈਜਿਕ ਲਵ ਸਟੋਰੀ ਹੈ ਜੋ ਅੰਤ ਵਿਚ ਦਰਸ਼ਕਾਂ ਨੂੰ ਕਾਫੀ ਭਾਵੁਕ ਕਰ ਜਾਂਦੀ ਹੈ। ਇਹ ਇਕ ਪਰਿਵਾਰਕ ਫਿਲਮ ਹੈ ਅਤੇ ਔਰਤਾਂ ਨੂੰ ਇਹ ਕਾਫੀ ਪਸੰਦ ਆ ਸਕਦੀ ਹੈ।

ਜਾਵੇਦ, ਜ਼ਾਫਰੀ ਦੇ ਬੇਟੇ ਮੀਜ਼ਾਨ ਜ਼ਾਫਰੀ ਅਤੇ ਸੰਜੇ ਲੀਲਾ ਭੰਸਾਲੀ ਦੀ ਭਾਣਜੀ ਸ਼ਰਮਿਨ ਸਹਿਗਲ 'ਮਲਾਲ' ਫਿਲਮ ਰਾਹੀਂ ਲਾਂਚ ਕੀਤਾ। ਜਾਵੇਦ ਜਾਫਰੀ ਦੇ ਬੇਟੇ ਮੀਜਾਨ ਦੀ ਐਕਟਿੰਗ ਦੇਖ ਕੇ ਨਿਰਾਸ਼ਾ ਹੋ ਸਕਦੀ ਹੈ, ਇਸ ਮਾਮਲੇ ਵਿਚ ਸ਼ਰਮਿਨ ਫਿਰ ਵੀ ਬਿਹਤਰ ਹੈ। ਸ਼ਰਮਿਨ ਬੇਲਾ ਸਹਿਗਲ ਦੀ ਬੇਟੀ ਹੈ। ਬੇਲਾ ਨੇ ਸੰਜੇ ਦੀਆਂ ਕਈ ਫਿਲਮਾਂ ਨੂੰ ਐਡਿਟ ਕੀਤਾ ਹੈ। ਬੇਲਾ ਦੇ ਪਤੀ ਵੀ ਮਸ਼ਹੂਰ ਡਾਇਰੈਕਟਰ ਮੋਹਨ ਸਹਿਗਲ ਦੇ ਬੇਟੇ ਹਨ ਜਿਨ੍ਹਾਂ ਨੇ 1970 ਵਿਚ ਫਿਲਮ 'ਸਾਵਨ ਭਾਦੋਂ' ਵਿਚ ਰੇਖਾ ਨੂੰ ਲਾਂਚ ਕੀਤਾ ਸੀ। ਇਸ ਫਿਲਮ ਦਾ ਨਾਂ ਪਹਿਲਾਂ 'ਦੇਖ ਇੰਡੀਅਨ ਸਰਕਸ' ਰੱਖਿਆ ਗਿਆ ਸੀ ਅਤੇ ਫਿਰ ਬਦਲ ਕੇ ਮਲਾਲ ਕਰ ਦਿੱਤਾ। ਇਹ ਫਿਲਮ ਬੇਹੱਦ ਘੱਟ ਸਕਰੀਨਾਂ 'ਤੇ ਭਾਰਤ ਵਿਚ ਰਿਲੀਜ਼ ਹੋਈ ਹੈ। ਅਮਿਤਾਭ ਬਚਨ ਦੀ ਇਹ ਫਿਲਮ ਵੀ ਸੰਜੇ ਲੀਲਾ ਭੰਸਾਲੀ ਨੇ ਹੀ ਬਣਾਈ ਸੀ। ਇਸ ਦਾ ਟ੍ਰੇਲਰ 18 ਮਈ ਨੂੰ ਰਿਲੀਜ਼ ਹੋਇਆ ਸੀ।