ਨਵੀਂ ਦਿੱਲੀ: Mission Mangal Box Office Collection Day 7: ਮਲਟੀਸਟਾਰ ਫ਼ਿਲਮ ਮਿਸ਼ਨ ਮੰਗਲ 15 ਅਗਸਤ ਸੁਤੰਤਰਤਾ ਦਿਵਸ ਮੌਕੇ ਰਿਲੀਜ਼ ਹੋਈ ਸੀ। ਇਸ ਦਿਨ ਰੱਖੜੀ ਦਾ ਤਿਉਹਾਰ ਵੀ ਸੀ ਤੇ ਛੁੱਟੀ ਦਾ ਫ਼ਿਲਮ ਨੂੰ ਚੰਗਾ ਫਾਇਦਾ ਮਿਲਿਆ। ਪਹਿਲੇ ਦਿਨ ਸ਼ਾਨਦਾਰ ਕਮਾਈ ਤੋਂ ਬਾਅਦ ਫ਼ਿਲਮ ਦਾ ਕਾਰੋਬਾਰ ਬਾਕੀ ਦਿਨ ਵੀ ਵਧੀਆ ਰਿਹਾ ਹੈ। ਫ਼ਿਲਮ ਨੇ ਬੁੱਧਵਾਰ ਨੂੰ ਲਗਪਗ 7 ਕਰੋੜ ਰੁਪਏ ਹੋਰ ਆਪਣੇ ਕੁਲੈਕਸ਼ਨ ਚ ਜੋੜ ਲਏ ਹਨ ਤੇ ਹੁਣ ਕੁੱਲ ਕੁਲੈਕਸ਼ਨ ਕਰੀਬ 120 ਕਰੋੜ ਰੁਪਏ ਹੋ ਗਿਆ ਹੈ।

ਪੰਜ ਦਿਨਾਂ 'ਚ 100 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਫ਼ਿਲਮ ਮੰਗਲ ਮਿਸ਼ਨ ਹੁਣ ਵੀਕ ਡੇਅਜ਼ 'ਚ ਵੀ ਚੰਗਾ ਪ੍ਰਦਰਸ਼ਨ ਕਰ ਕੇ ਅੱਗੇ ਵੱਧ ਰਹੀ ਹੈ। ਫ਼ਿਲਮ ਨੇ ਮੰਗਲਵਾਰ ਨੂੰ 7.92 ਕਰੋੜ ਦੀ ਕਮਾਈ ਕਰਦੇ ਹੋਏ ਕੁੱਲ 114.39 ਕਰੋੜ ਰੁਪਏ ਦਾ ਕੁਲੈਕਸ਼ਨ ਕਰ ਲਿਆ ਸੀ।


ਮਿਸ਼ਨ ਮੰਗਲ ਕਿਉਂਕਿ ਵੀਰਵਾਰ ਨੂੰ ਰਿਲੀਜ਼ ਹੋਈ ਸੀ ਇਸ ਲਈ ਇਸ ਦਾ ਐਕਸਟੈਂਡੇਡ ਵੀਕਐਂਡ(ਪੰਜ ਦਿਨ) ਰਿਹਾ ਹੈ। ਮੰਗਲਵਾਰ ਨੂੰ ਫ਼ਿਲਮ ਨੇ ਲਗਪਗ 10 ਕਰੋੜ ਦੀ ਕਮਾਈ ਕੀਤੀ ਹੈ। ਫ਼ਿਲਮ ਨੇ ਸੋਮਵਾਰ ਨੂੰ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਫ਼ਿਲਮ ਦੀ ਕਹਾਣੀ, ਕਲਾਕਾਰਾਂ ਦੀ ਅਦਾਕਾਰੀ ਤੇ ਵਿਸ਼ਾ ਵਧੀਆ ਹੋਣ ਕਾਰਨ ਦਰਸ਼ਕਾਂ ਨੂੰ ਇਹ ਫ਼ਿਲਮ ਖ਼ੂਬ ਪਸੰਦ ਆ ਰਹੀ ਹੈ।


Congratulations! ਐਕਟਰ Jay Bhanushali ਅਤੇ Mahhi Vij ਦੇ ਘਰ ਆਈ ਇਕ ਨੰਨ੍ਹੀ ਪਰੀ, ਦੇਖੋ ਤਸਵੀਰਾਂ

Posted By: Akash Deep