ਨਵੀਂ ਦਿੱਲੀ: 15 ਅਗਸਤ ਨੂੰ ਰਿਲੀਜ਼ ਹੋਈ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਫ਼ਿਲਮ 'ਮਿਸ਼ਨ ਮੰਗਲ' ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ ਤੇ ਫ਼ਿਲਮ ਦਾ ਕੁਲੈਕਸ਼ਨ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸਿਨੇਮਾਘਰਾਂ 'ਚ ਦਮਦਾਰ ਪ੍ਰਦਰਸ਼ਨ ਕਰ ਰਹੀ ਮਿਸ਼ਨ ਮੰਗਲ 150 ਕਰੋੜ ਰੁਪਏ ਦੇ ਕੁਲਕੈਸ਼ਨ ਦੀ ਕੈਟਾਗਰੀ 'ਚ ਸ਼ਾਮਲ ਹੋ ਗਈ ਹੈ। ਇਸ ਸਪੀਡ ਨਾਲ ਓਪਨਿੰਗ ਕਰਨ ਤੋਂ ਬਾਅਦ ਇਹ ਇਸ ਸਾਲ ਦੀ 'ਭਾਰਤ' ਤੇ 'ਕਬੀਰ ਸਿੰਘ' ਤੋਂ ਬਾਅਦ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ। ਜੇਕਰ ਸ਼ਨਿਚਰਵਾਰ ਦੇ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੂੰ ਜਨਮਅਸ਼ਟਮੀ ਤੇ ਸ਼ਨਿਚਰਵਾਰ ਦੀ ਛੁੱਟੀ ਦਾ ਕਾਫ਼ੀ ਫਾਇਦਾ ਮਿਲਿਆ ਹੈ।


ਫ਼ਿਲਮ ਨੇ ਸ਼ਨਿਚਰਵਾਰ ਨੂੰ 13.32 ਕਰੋੜ ਰੁਪਏ ਤਕ ਦਾ ਬਿਜਨੈੱਸ ਕੀਤਾ ਹੈ, ਜਿਸ ਦੇ ਨਾਲ ਹੀ ਫ਼ਿਲਮ ਦਾ ਕੁਲ ਕੁਲੈਕਸ਼ਨ 149.31 ਕਰੋੜ ਯਾਨੀ ਕਰੀਬ 150 ਕਰੋੜ ਰੁਪਏ ਹੋ ਗਿਆ ਹੈ। ਫ਼ਿਲਮ ਨੇ ਸ਼ੁੱਕਰਵਾਰ ਤਕ 135 ਕਰੋੜ ਰੁਪਏ ਦਾ ਬਿਜਨੈੱਸ ਕਰ ਲਿਆ ਸੀ, ਜਿਸ ਤੋਂ ਬਾਅਦ ਸ਼ਨਿਚਰਵਾਰ ਨੂੰ ਵੀ ਚੰਗੇ ਕੁਲੈਕਸ਼ਨ ਦੀ ਉਮੀਦ ਜਤਾਈ ਜਾ ਰਹੀ ਸੀ। ਫ਼ਿਲਮ ਨੇ ਸ਼ੁਰੂਆਤੀ ਪੰਜ ਦਿਨਾਂ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ।


Posted By: Akash Deep