ਮੁੰਬਈ : ਕਰਨ ਜੌਹਰ ਦੀ ਪੀਰੀਅਡ ਲਵ ਸਟੋਰੀ 'ਕਲੰਕ' ਨੇ ਬਾਕਸ ਆਫਿਸ 'ਤੇ ਚਲ ਰਹੀ ਮੰਦੀ ਦਾ ਕਲੰਕ ਧੋ ਦਿੱਤਾ ਹੈ। 17 ਅਪ੍ਰੈਲ ਨੂੰ ਰਿਲੀਜ਼ ਹੋਈ ਫਿਲਮ ਨੇ ਪਹਿਲੇ ਦਿਨ ਜ਼ਬਰਦਸਤ ਕਮਾਈ ਕੀਤੀ ਹੈ ਤੇ ਸਾਲ ਦੀ ਸੱਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ।

ਪਹਿਲੇ ਦਿਨ 20 ਕਰੋੜ ਰੁਪਏ ਦੀ ਕਮਾਈ 21.60 ਦਾ ਅੰਦਾਜ਼ਾ ਜਾਣਕਾਰਾਂ ਨੇ ਲਗਾਇਆ ਸੀ, 'ਕਲੰਕ' ਇਸ ਤੋਂ ਅੱਗੇ ਨਿਕਲ ਆਈ ਹੈ। ਇਸ ਤੋਂ ਪਹਿਲੇ ਦਿਨ 21.60 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੱਸ ਦੇਈਏ ਕਿ 2019 'ਚ ਕਿਸੇ ਵੀ ਫਿਲਮ ਨੂੰ ਪਹਿਲੇ ਦਿਨ ਇੰਨੀ ਕਮਾਈ ਨਹੀਂ ਮਿਲੀ। 'ਕੇਸਰੀ' ਇਸ ਤੋਂ ਲਗਪਗ 54 ਲੱਖ ਰੁਪਏ ਪਿੱਛੇ ਰਹਿ ਗਈ ਕਿਉਂਕਿ ਇਸ ਦੀ ਕਮਾਈ 21.06 ਕਰੋੜ ਰੁਪਏ ਸੀ। 'ਕਲੰਕ' ਨੂੰ ਮਹਾਵੀਰ ਜੈਅੰਤੀ ਦੀ ਛੁੱਟੀ ਦਾ ਫਾਇਦਾ ਮਿਲਿਆ।

ਵਰੁਣ ਧਵਨ, ਆਲੀਆ ਭੱਟ, ਸੰਜੈ ਦੱਤ, ਮਾਧੂਰੀ ਦਿਕਸ਼ਿਤ, ਸੋਨਾਕਸ਼ੀ ਸਿਨ੍ਹਾ, ਸਿਦਾਰਥ ਰਾਓ, ਸਟਾਰ ਫਿਲਮ 4000 ਤੋਂ ਵੀ ਜ਼ਿਆਦਾ ਸਕਰੀਨਜ਼ 'ਤੇ ਰਿਲੀਜ਼ ਹੋਈ ਹੈ। ਇਹ ਵਰੁਣ ਤੇ ਆਲੀਆ ਦੀ ਸਭ ਤੋਂ ਵੱਡੀ ਓਪਨਰ ਬਣੀ ਹੈ ਪਰ ਅੱਜ, ਕੱਲ੍ਹ ਤੋਂ ਮਾਹੌਲ ਥੋੜ੍ਹਾ ਬਦਲ ਸਕਦਾ ਹੈ ਕਿਉਂਕਿ ਫਿਲਮ ਕਮਜ਼ੋਰ ਹੈ। ਦੇਖਣ ਵਾਲੇ ਇਸ ਤੋਂ ਖੁਸ਼ ਨਹੀਂ ਹਨ ਤੇ ਇਸ ਨੂੰ 'ਬੋਰਿੰਗ' ਦੱਸ ਰਹੇ ਹਨ। ਵੈਸੇ ਰਿਲੀਜ਼ ਤੋਂ ਪਹਿਲਾਂ ਇਸ ਨੂੰ ਲੈ ਕੇ ਜ਼ਬਰਦਸਤ ਮਾਹੌਲ ਬਣ ਗਿਆ ਸੀ। ਸਿੰਗਲ ਰਿਲੀਜ਼ ਹੋਣ ਦਾ ਫਾਇਦਾ ਤਾਂ ਇਸ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਸਿਨੇਮਾਘਰਾਂ 'ਚ ਆਉਣ ਤੋਂ ਲਗਪਗ ਪੰਜ ਦਿਨ ਲੰਬਾਂ ਵੀਕਐਂਡ ਇਸ ਨੂੰ ਮਿਲ ਰਿਹਾ ਹੈ। ਕੁਝ ਗੱਲਾਂ ਹੀ ਇਸ ਫਿਲਮ ਦੇ ਪੱਖ 'ਚ ਹਨ। ਵਧੀਆ ਸਟਾਰਕਾਸਟ ਹੈ ਤੇ ਇਸ ਦੇ ਗਾਣੇ ਵੀ ਕਾਫੀ ਪਸੰਦ ਕੀਤੇ ਜਾ ਰਹੇ ਹਨ। ਹਾਲ ਹੀ 'ਚ ਇਸ ਦਾ ਗਾਣਾ 'ਤਬਾਹ ਹੋ ਗਏ' ਜਾਰੀ ਹੋਇਆ ਸੀ।

ਕੇਵਲ ਦੋ ਹਫਤੇ ਪਹਿਲਾਂ ਹੀ ਇਸ ਦਾ ਟ੍ਰੇਲਰ ਆਇਆ ਸੀ। 'ਕਲੰਕ' ਨੂੰ ਅਭਿਸ਼ੇਕ ਵਰਮਨ ਨੇ ਡਾਇਰੈਕਟ ਕੀਤਾ ਹੈ ਤੇ ਫਿਲਮ ਦੇ ਪ੍ਰੋਡਿਊਸਰ ਕਰਨ ਜੌਹਰ ਤੇ ਸਾਜਿਦ ਨਾਡਿਆਵਾਲਾ ਹੈ।

ਟੀਜ਼ਰ ਤੋਂ ਬਾਅਦ ਹੀ ਇਹ ਗੰਭੀਰ ਫਿਲਮ ਮਹਿਸੂਸ ਹੋ ਰਹੀ ਸੀ। ਹਰ ਕਿਰਦਾਰ ਇਕ ਵੱਖ ਤਰ੍ਹਾਂ ਦੇ ਤਣਾਅ 'ਚ ਡੁਬਿਆ ਨਜ਼ਰ ਆ ਰਿਹਾ ਸੀ। ਟ੍ਰੇਲਰ ਨੇ ਇਸ ਨੂੰ ਭਾਰੀਪਨ 'ਚ ਅੱਗੇ ਵਧਾਇਆ। ਫਿਲਮ ਭਵ ਹੈ ਪਰ ਵੱਖ ਹੀ ਮਾਹੌਲ ਦੀ ਹੈ, ਦੋ ਫਿਲਹਾਲ ਦੀ ਸਥਿਤੀ 'ਚ ਮੈਚ ਨਹੀਂ ਹੋ ਪਾ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਟਿਕਟ ਖਿੜਕੀ 'ਤੇ ਇਹ ਕਿੰਨੇ ਦਿਨਾਂ 'ਚ ਲਾਗਤ ਵਸੂਲ ਕਰ ਪਾਉਂਦੀ ਹੈ।

Posted By: Amita Verma