ਨਵੀਂ ਦਿੱਲੀ : Kabir Singh Box Office Collection 16 : ਫਿਲਮ ਅਦਾਕਾਰ Shahid Kapoor ਅਤੇ Kiara Advani ਦੀ ਫਿਲਮ Kabir Singh ਨੇ ਭਾਰਤੀ ਬਾਕਸ ਆਫਿਸ 'ਤੇ ਹੁਣ ਤਕ ਕੁੱਲ 225 ਕਰੋੜ ਰੁਪਏ ਕਮਾ ਲਏ ਹਨ। ਫਿਲਮ ਸਮੀਖਿਅਕ ਤਰਨ ਆਦਰਸ਼ ਨੇ ਫਿਲਮ ਦੀ ਹੁਣ ਤਕ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ। ਤਰਨ ਆਦਰਸ਼ ਨੇ ਟਵੀਟ ਕਰ ਕੇ ਇਸ ਬਾਰੇ ਵੀ ਦੱਸਿਆ ਕਿ ਫਿਲਮ ਨੇ 16 ਦਿਨ 'ਚ ਇੰਨੀ ਕਮਾਈ ਕਰ ਕੇ Uri : The surgical Strike ਨਾਲ ਜੁੜੇ ਇਕ ਰਿਕਾਰਡ ਨੂੰ ਵੀ ਢਹਿ-ਢੇਰੀ ਕਰ ਦਿੱਤਾ ਹੈ।

ਸ਼ਾਹਿਦ ਕਪੂਰ ਦੀ ਫਿਲਮ ਕਬੀਰ ਸਿੰਘ ਸਾਹਮਣੇ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਇਕਪਾਸੜ ਮੈਚ ਦੀ ਵੀ ਚੁਣੌਤੀ ਸੀ ਪਰ ਇਸ ਦੇ ਬਾਵਜੂਦ ਕਿਆਰਾ ਅਡਵਾਨੀ ਅਤੇ ਸ਼ਾਹਿਦ ਕਪੂਰ ਦੀ ਫਿਲਮ ਨੇ ਬਾਜ਼ੀ ਮਾਰ ਲਈ ਹੈ ਅਤੇ ਕੁੱਲ 225 ਕਰੋੜ ਰੁਪਏ ਦਾ ਕਾਰੋਬਾਰ ਹੁਣ ਤਕ ਬਾਕਸ ਆਫਿਸ 'ਤੇ ਕਰ ਲਿਆ ਹੈ। ਇਹ ਕਾਰਨਾਮਾ ਫਿਲਮ ਨੇ ਸਿਰਫ਼ 16 ਦਿਨਾਂ 'ਚ ਕਰ ਦਿਖਾਇਆ ਹੈ ਜਦਕਿ Vicky Kaushal ਦੀ ਫਿਲਮ ਨੂੰ ਬਾਕਸ ਆਫਿਸ 'ਤੇ ਇੰਨੀ ਕਮਾਈ ਕਰਨ ਵਿਚ ਕੁੱਲ 38 ਦਿਨ ਲੱਗੇ ਸਨ।

Posted By: Seema Anand