ਨਵੀਂ ਦਿੱਲੀ : Kabir Singh Box Office Collection Day 1 Shahid Kapoor ਤੇ Kiara Advani ਸਟਾਰਰ ਫਿਲਮ Kabir Singh ਸਿਨੇਮਾ ਘਰਾਂ 'ਚ ਦਸਤਕ ਦੇ ਚੁੱਕੀ ਹੈ। ਸਿਨੇਮਾ ਘਰਾਂ 'ਚ ਸ਼ਾਹਿਦ ਦੀ ਕਬੀਰ ਸਿੰਘ ਸਾਹਮਣੇ ਪਹਿਲਾਂ ਤੋਂ ਹੀ Salman Khan ਦੀ Bharat ਹੈ ਪਰ ਕਬੀਰ ਸਿੰਘ ਨੂੰ ਪਹਿਲੇ ਦਿਨ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਫਿਲਮ ਕਬੀਰ ਸਿੰਘ ਜ਼ਰੀਏ ਸ਼ਾਹਿਦ ਕਪੂਰ ਨੂੰ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਮਿਲ ਗਈ ਹੈ।

Shahid Kapoor ਤੇ ਕਿਆਰਾ ਅਡਵਾਨੀ ਦੀ ਫਿਲਮ ਕਬੀਰ ਸਿੰਘ ਨੂੰ ਪਹਿਲੇ ਦਿਨ ਚੰਗਾ ਰਿਸਾਂਪਸ ਮਿਲਿਆ ਹੈ। ਫਿਲਮ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਜੇ ਗੱਲ ਕਰੀਏ ਪਹਿਲੇ ਦਿਨ ਦੀ ਕੁਲੈਕਸ਼ਨ ਦੀ ਤਾਂ ਫਿਲਮ ਨੇ ਸ਼ਾਨਦਾਰ ਪਰਫਾਰਮ ਕਰਦਿਆਂ 20.21 ਕਰੋੜ ਦਾ ਅੰਕੜਾ ਹਾਸਿਲ ਕੀਤਾ। ਦੱਸਿਆ ਜਾ ਰਿਹਾ ਹੈ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਪਰਫਾਰਮ ਕਰ ਸਕਦੀ ਹੈ ਕਿਉਂਕਿ ਇਹ ਪਹਿਲਾ ਵੀਕੈਂਡ ਹੋਵੇਗਾ ਜਿਸ ਵਿਚ ਵੱਧ ਤੋਂ ਵੱਧ ਦਰਸ਼ਕ ਸਿਨੇਮਾ ਘਰਾਂ ਤਕ ਪਹੁੰਚਣਗੇ।

ਇਸ ਸਾਲ ਰਿਲੀਜ਼ ਹੋਈਆਂ ਫਿਲਮਾਂ 'ਚ 'ਕਬੀਰ ਸਿੰਘ' ਓਪਨਿੰਗ ਦੇ ਮਾਮਲੇ 'ਚ ਚੌਥੇ ਸਥਾਨ 'ਤੇ ਆ ਗਈ ਹੈ। ਇਸ ਮਾਮਲੇ 'ਚ ਭਾਰਤ 42.30 ਕਰੋੜ ਦੀ ਓਪਨਿੰਗ ਨਾਲ ਸਭ ਤੋਂ ਉਪਰ ਹੈ। ਇਸ ਤੋਂ ਬਾਅਦ ਫਿਲਮ ਕਲੰਕ 21.60 ਕਰੋੜ ਨਾਲ ਦੂਜੇ ਸਥਾਨ 'ਤੇ ਹੈ। ਕੇਸਰੀ ਨੇ 21.06 ਦੀ ਓਪਨਿੰਗ ਲਈ ਸੀ ਤੇ ਇਹ ਫਿਲਮ ਤੀਜ਼ੇ ਨੰਬਰ 'ਤੇ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਕਬੀਰ ਸਿੰਘ ਦਾ। ਪੰਜਵੇਂ 'ਤੇ ਹੈ ਗਲੀ ਬੁਆਏ, ਜਿਸ ਨੇ 19.40 ਕਰੋੜ ਦੀ ਓਪਨਿੰਗ ਹਾਸਿਲ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸਾਰੀਆਂ ਫਿਲਮਾਂ 'ਚ ਸਿਰਫ ਕਬੀਰ ਸਿੰਘ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਜੋ ਕਿ ਟ੍ਰੈਡੀਸ਼ਨਲ ਰਿਲੀਜ਼ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਜ਼ਿਆਦਾਤਰ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਬਾਕੀ ਸਾਰੀਆਂ ਫਿਲਮਾਂ ਸ਼ੁੱਕਰਵਾਰ ਤੋਂ ਇਲਾਵਾ ਦੂਜੇ ਦਿਨ ਰਿਲੀਜ਼ ਹੋਈ ਹੈ।

Posted By: Amita Verma