'ਬਰਡ ਆਫ ਬਲੱਡ' ਰਾਹੀਂ ਵੈੱਬ ਵਰਲਡ 'ਚ ਸ਼ੁਰੂਆਤ ਕਰਨ ਵਾਲੇ ਇਮਰਾਨ ਹਾਸ਼ਮੀ ਇਸ ਨੂੰ ਆਪਣੀ ਨਵੀਂ ਸ਼ੁਰੂਆਤ ਮੰਨਦੇ ਹਨ। ਇਸ ਵੈੱਬ ਸੀਰੀਜ਼ 'ਚ ਉਹ ਜਾਸੂਸ ਦੇ ਰੂਪ 'ਚ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹਨ। ਪਿਛਲੀ ਵਾਰ ਇਮਰਾਨ 'ਵ੍ਹਾਏ ਚੀਟ ਇੰਡੀਆ' ਫਿਲਮ 'ਚ ਨਜ਼ਰ ਆਏ ਸਨ। ਹੁਣ ਉਨ੍ਹਾਂ ਦਾ ਨਾਂ ਵੀ ਨੈੱਟਫਲਿਕਸ ਸੀਰੀਜ਼ 'ਚ ਕੰਮ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ। ਇਸ ਬਾਰੇ ਇਮਰਾਨ ਦਾ ਕਹਿਣਾ ਹੈ, 'ਮੇਰੇ ਮਨ 'ਚ ਵੈੱਬ ਸੀਰੀਜ਼ ਵੱਲ ਰੁਖ਼ ਕਰਨ ਨੂੰ ਲੈ ਕੇ ਕੋਈ ਝਿਜਕ ਨਹੀਂ ਸੀ। ਪਰ ਪਹਿਲਾਂ ਅਜਿਹਾ ਕੋਈ ਦਿਲਚਸਪ ਵਿਸ਼ਾ ਮੇਰੇ ਕੋਲ ਆਇਆ ਹੀ ਨਹੀਂ।' 'ਬਰਡ ਆਫ ਬਲੱਡ' ਰਾਹੀਂ ਸ਼ਾਹਰੁਖ਼ ਖ਼ਾਨ ਨੇ ਵੀ ਬਤੌਰ ਨਿਰਮਾਤਾ ਆਪਣਾ ਡਿਜੀਟਲ ਡੈਬਿਊ ਕੀਤਾ ਹੈ। ਇਹ ਵੈੱਬ ਸੀਰੀਜ਼ ਬਿਲਾਲ ਸਿੱਦੀਕੀ ਦੇ ਸਾਲ 2015 'ਚ ਆਏ ਇਸੇ ਨਾਂ ਦੇ ਨਾਵਲ 'ਤੇ ਅਧਾਰਤ ਹੈ।