ਨਵੀਂ ਦਿੱਲੀ: Bharat Box Office collection ਸਲਮਾਨ ਖ਼ਾਨ ਅਤੇ ਕੈਟਕੀਨ ਕੈਫ਼ ਸਟਾਰਰ ਫ਼ਿਲਮ ਭਾਰਤ ਨੂੰ Box Office 'ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਈਦ 2019 ਦੇ ਖ਼ਾਸ ਮੌਕੇ ਸਿਨੇਮਾ ਘਰਾਂ 'ਚ ਦਸਤਕ ਦੇਣ ਵਾਲੀ ਫ਼ਿਲਮ 'ਭਾਰਤ' ਨੂੰ ਪਹਿਲੇ ਦਿਨ ਹੀ ਬੰਪਰ ਕਮਾਈ ਕੀਤੀ ਸੀ। ਦੂਸਰੇ ਦਿਨ ਦੇ Collection ਨੇ ਤਾਂ ਫ਼ਿਲਮ ਨੂੰ 70 ਕਰੋੜ ਪਾਰ ਪਹੁੰਚਾ ਦਿੱਤਾ ਸੀ। ਉੱਥੇ ਹੀ ਤੀਸਰੇ ਦਿਨ ਫ਼ਿਲਮ ਨੇ 100 ਕਰੋੜ ਦਾ ਅੰਕੜਾਂ ਛੂਹਣ 'ਚ ਸਿਰਫ਼ 4.5 ਕਰੋੜ ਰੁਪਏ ਪਿੱਛੇ ਰਹਿ ਗਈ ਪਰ ਹੁਣ ਜੇਕਰ ਚੌਥੇ ਦਿਨ ਦੇ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ 26.70 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਐਤਵਾਰ ਤੋਂ ਪਹਿਲਾਂ ਹੀ ਫ਼ਿਲਮ ਨੇ ਹੁਣ ਤਕ ਕੁੱਲ 122.20 ਕਰੋੜ ਦੀ ਰੁਪਏ ਦੀ ਬਾਕਸ ਆਫਿਸ 'ਤੇ ਹੋ ਗਈ ਹੈ।

ਪਿਛਲੇ ਕੁਝ ਸਾਲਾਂ ਤੋਂ ਸਲਮਾਨ ਖਾਨ ਆਪਣੀਆਾਂ ਫਿਲਮਾਂ ਨੂੰ ਈਦ 'ਤੇ ਰਿਲੀਜ਼ ਕਰਦੇ ਆਏ ਹਨ ਤੇ ਇਸ ਦਾ ਉਨ੍ਹਾਂ ਨੂੰ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਜੇਕਰ ਗੱਲ ਕਰੀਏ ਭਾਰਤ ਦੇ ਪਹਿਲੇ ਦਿਨ ਦੇ ਕੁਲੈਕਸ਼ਨ ਦੀ ਤਾਂ ਫਿਲਮ ਨੇ 42.30 ਕਰੋੜ ਰੁਪਏ ਦੀ ਬੰਪਰ ਕਮਾਈ ਕੀਤੀ ਹੈ। ਜਿਸ ਦੀ ਉਮੀਦ ਵੀ ਨਹੀਂ ਜਤਾਈ ਜਾ ਸਕਦੀ। ਮਤਲਬ ਸਲਮਾਨ ਖ਼ਾਨ ਦੀ ਫਿਲਮ ਵੱਲੋਂ ਕੀਤੀ ਗਈ ਅਜੇ ਤਕ ਦੀ ਇਹ ਸਭ ਤੋਂ ਵੱਡੀ ਓਪਨਿੰਗ ਹੈ।

ਸਲਮਾਨ ਖਾਨ ਦੀਆਂ ਜ਼ਿਆਦਾਤਰ ਫਿਲਮਾਂ ਜੋ ਈਦ 'ਤੇ ਰਿਲੀਜ਼ ਹੋਈ ਹੈ ਉਨ੍ਹਾਂ ਨੇ ਰਿਕਾਰਡ ਬਣਾਇਆ ਹੈ। ਹੁਣ ਵਾਰੀ ਹੈ ਫਿਲਮ ਭਾਰਤ ਦੀ ਹੈ। ਸਵਾਲ ਇਹ ਹੈ ਕਿ ਕੀ ਭਾਰਤ ਵੀ ਸਲਮਾਨ ਦੀ ਬਾਕੀ ਫਿਲਮਾਂ ਦੀ ਤਰ੍ਹਾਂ ਬਲਾਕਬਸਟਰ ਸਾਬਿਤ ਹੋਵੇਗੀ। ਜੇਕਰ ਗੱਲ ਕਰੀਏ ਪਹਿਲੇ ਦਿਨ ਦੀ ਤਾਂ ਦਰਸ਼ਕਾਂ ਦਾ ਸਲਮਾਨ ਖਾਨ ਪ੍ਰਤੀ ਪਿਆਰ ਦੇਖਣ ਨੂੰ ਮਿਲਿਆ ਹੈ ਤੇ ਕ੍ਰਿਕਟਸ ਵੱਲੋਂ ਚੰਗੇ ਰਿਵਿਊ ਦੇਖਣ ਤੇ ਪੜ੍ਹਨ ਨੂੰ ਮਿਲੇ ਹਨ। ਇਸ ਕਾਰਨ ਪਹਿਲੇ ਦਿਨ ਸਲਮਾਨ ਦੀ ਫਿਲਮ ਭਾਰਤ ਨੇ ਚੰਗੀ ਕਮਾਈ ਕੀਤੀ ਹੈ। ਫਿਲਮ ਨੇ ਪਹਿਲੀ ਦਿਨ ਕਰੀਬ 42.30 ਕਰੋੜ ਰੁਪਏ ਦੀ ਬੰਪਰ ਕਮਾਈ ਕੀਤੀ ਹੈ ਤੇ ਨਵਾਂ ਰਿਕਾਰਡ ਕਾਇਮ ਕੀਤਾ ਹੈ।

Posted By: Jaskamal