ਗਾਇਕਾ ਸੋਨਾ ਮਹਾਪਾਤਰਾ ਨੇ ਪਿਛਲੇ ਦਿਨੀਂ ਸਲਮਾਨ ਖ਼ਾਨ ਬਾਰੇ ਤਿੱਖਾ ਟਵੀਟ ਕੀਤਾ ਸੀ। ਹੁਣ ਉਹ ਸੋਨੂੰ ਨਿਗਮ ਬਾਰੇ ਸਖ਼ਤ ਰੁਖ਼ ਅਪਣਾ ਰਹੀ ਹੈ। ਅਸਲ 'ਚ ਕੌਮਾਂਤਰੀ ਮਹਿਲਾ ਦਿਵਸ 'ਤੇ ਕਰਵਾਏ ਇਕ ਪੋ੍ਗਰਾਮ 'ਚ ਸੋਨਾ ਤੇ ਸੋਨੂੰ ਦੋਵਾਂ ਨੇ ਪਰਫਾਰਮ ਕਰਨਾ ਸੀ, ਪਰ ਆਖ਼ਰੀ ਸਮੇਂ ਸੋਨਾ ਦੀ ਪੇਸ਼ਕਾਰੀ ਰੱਦ ਕਰ ਦਿੱਤੀ ਗਈ ਤੇ ਉਨ੍ਹਾਂ ਦੀ ਜਗ੍ਹਾ ਸਿੰਗਰ-ਕੰਪੋਜ਼ਰ ਕੈਲਾਸ਼ ਖੇਰ ਨੇ ਪੇਸ਼ਕਾਰੀ ਦਿੱਤੀ। ਕੈਲਾਸ਼ 'ਤੇ ਸੋਨਾ ਪਹਿਲਾਂ ਹੀ ਮੀ ਟੂ ਮੁਹਿੰਮ ਤਹਿਤ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾ ਚੁੱਕੀ ਹੈ, ਇਸ ਲਈ ਸੋਨਾ ਦਾ ਗੁੱਸਾ ਸੋਨੂੰ 'ਤੇ ਨਿਕਲਿਆ। ਸੋਨਾ ਨੇ ਇਸ ਗੱਲ ਲਈ ਟਵੀਟ ਕੀਤਾ, 'ਸੋਨੂੰ ਨਿਗਮ ਸਮੇਤ ਮਨੁੱਖੀ ਅਧਿਕਾਰ ਦੇ ਰੱਖਿਅਕ ਸਾਰੇ ਮਰਦਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਪਿਛਲੇ ਕੁਝ ਮਹੀਨਿਆਂ 'ਚ ਤੀਜੀ ਵਾਰ ਮੇਰੀ ਪੇਸ਼ਕਾਰੀ ਰੱਦ ਕਰ ਦਿੱਤੀ ਗਈ ਤੇ ਮੇਰੀ ਜਗ੍ਹਾ ਕੈਲਾਸ਼ ਖੇਰ ਨੂੰ ਲਿਆਂਦਾ ਗਿਆ। ਇਹ ਘਟਨਾ ਮਹਿਲਾ ਦਿਵਸ ਵਾਲੇ ਦਿਨ ਹੋਈ।' ਪਿਛਲੇ ਸਾਲ ਸੋਨਾ ਨੇ ਕੈਲਾਸ਼ ਖੇਰ ਤੇ ਅਨੂ ਮਲਿਕ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਸੋਨੂੰ ਨਿਗਮ ਅਨੂ ਮਲਿਕ ਦੀ ਹਮਾਇਤ 'ਚ ਅੱਗੇ ਆਏ ਸਨ। ਅਜਿਹੇ 'ਚ ਸੋਨੂੰ ਨਾਲ ਵੀ ਸੋਨਾ ਦੇ ਸਬੰਧ ਖ਼ਰਾਬ ਹੋ ਗਏ।

ਨਿਕ ਨੇ ਪਿ੍ਅੰਕਾ ਨੂੰ ਕਿਹਾ ਪ੍ਕਾਸ਼ ਸਤੰਭ

ਅਮਰੀਕੀ ਸਿੰਗਰ ਤੇ ਬਾਲੀਵੁੱਡ ਅਦਾਕਾਰਾ ਪਿ੍ਅੰਕਾ ਚੋਪੜਾ ਦੇ ਪਤੀ ਨਿਕ ਜੋਨਸ ਨੇ ਇਕ ਬਹੁਤ ਹੀ ਪਿਆਰੀ ਪੋਸਟ ਸੋਸ਼ਲ ਮੀਡੀਆ 'ਤੇ ਲਿਖੀ ਹੈ। ਇਹ ਪੋਸਟ ਉਨ੍ਹਾਂ ਆਪਣੀ ਪਤਨੀ ਪਿ੍ਅੰਕਾ ਚੋਪੜਾ ਲਈ ਲਿਖੀ ਹੈ। ਇਸ ਪੋਸਟ 'ਚ ਨਿਕ ਨੇ ਪਿ੍ਅੰਕਾ ਨੂੰ ਪ੍ਕਾਸ਼ ਸਤੰਭ ਕਹਿ ਕੇ ਸੰਬੋਧਨ ਕੀਤਾ ਹੈ। ਉਨ੍ਹਾਂ ਲਿਖਿਆ ਹੈ, 'ਇਹ ਹੈਰਾਨੀਜਨਕ ਮਹਿਲਾ ਪ੍ਕਾਸ਼ ਸਤੰਭ ਹੈ ਤੇ ਪੂਰੀ ਦੁਨੀਆ 'ਚ ਕਈ ਲੋਕਾਂ ਲਈ ਪ੍ਰੇਰਣਾ ਸਰੋਤ ਹੈ। ਮੈਂ ਤੈਨੂੰ ਪਿਆਰ ਕਰਦਾ ਹਾਂ ਪਿ੍ਅੰਕਾ।' ਨਿਕ ਨੇ ਪੋਸਟ 'ਚ ਆਪਣੀ ਪਤਨੀ ਨੂੰ ਵਿਸ਼ਵ ਮਹਿਲਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ। ਨਿਕ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਵੀ ਪਾਈ ਹੈ, ਜਿਸ 'ਚ ਪਿ੍ਅੰਕਾ ਲਾਲ ਗਾਊਨ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਹ ਤਸਵੀਰ ਦੋਵਾਂ ਦੇ ਵਿਆਹ ਸਮਾਰੋਹ ਦੀ ਹੈ।

ਮਿਲਖਾ ਸਿੰਘ ਤੇ ਸੁਨੀਲ ਗਾਵਸਕਰ ਨੇ ਕੀਤੀ 'ਮੇਰੇ ਪਿਆਰੇ ਪ੍ਰਾਈਮ ਮਿਨਿਸਟਰ' ਦੀ ਪ੍ਸ਼ੰਸਾ

ਰਾਕੇਸ਼ ਓਮਪ੍ਕਾਸ਼ ਮੇਹਰਾ ਦੀ ਸਮਾਜਿਕ ਮੁੱਦੇ 'ਤੇ ਅਧਾਰਤ ਫਿਲਮ 'ਮੇਰੇ ਪਿਆਰੇ ਪ੍ਰਾਈਮ ਮਿਨਿਸਟਰ' ਦੀ ਵਿਸ਼ੇਸ਼ ਸਕ੍ਰੀਨਿੰਗ ਚੰਡੀਗੜ੍ਹ 'ਚ ਕੀਤੀ ਗਈ, ਜਿਸ ਤੋਂ ਬਾਅਦ ਮਿਲਖਾ ਸਿੰਘ, ਸੁਨੀਲ ਗਾਵਸਕਰ, ਸੰਜੇ ਮਾਂਜਰੇਕਰ, ਕਾਰਤਿਕ ਮੁਰਲੀ ਤੇ ਕਿਰਨ ਖੇਰ ਨੇ ਫਿਲਮ ਦੀ ਤਾਰੀਫ ਕੀਤੀ। ਇਸ ਮੌਕੇ ਮਿਲਖਾ ਸਿੰਘ ਨੇ ਕਿਹਾ, 'ਫਿਲਮ ਦਾ ਆਈਡੀਆ ਦਿਲ ਨੂੰ ਛੂਹ ਲੈਣ ਵਾਲਾ ਹੈ। ਰਾਕੇਸ਼ ਮੇਹਰਾ ਮੇਰੇ ਪਸੰਦੀਦਾ ਨਿਰਦੇਸ਼ਕ ਹਨ ਤੇ ਜਿਸ ਤਰ੍ਹਾਂ ਨਾਲ ਉਨ੍ਹਾਂ ਮੁੱਦੇ ਨੂੰ ਕਹਾਣੀ 'ਚ ਦਰਸਾਇਆ ਉਹ ਸ਼ਾਨਦਾਰ ਹੈ। 'ਸਪੈਸ਼ਲ ਸਕ੍ਰੀਨਿੰਗ 'ਚ ਮੌਜੂਦ ਅਦਾਕਾਰਾ ਕਿਰਨ ਖੇਰ ਨੂੰ ਵੀ ਇਹ ਫਿਲਮ ਬਹੁਤ ਪਸੰਦ ਆਈ। ਉੱਥੇ, ਕ੍ਰਿਕਟਰ ਸੁਨੀਲ ਗਾਵਸਕਰ ਨੇ ਕਿਹਾ, 'ਇਹ ਬਹੁਤ ਹੀ ਪਿਆਰੀ ਫਿਲਮ ਹੈ। ਸਾਰਿਆਂ ਨੇ ਚੰਗੀ ਅਦਾਕਾਰੀ ਕੀਤੀ ਹੈ, ਖ਼ਾਸ ਕਰ ਬੱਚੇ - ਓਮ ਨੇ। ਉਨ੍ਹਾਂ ਮੇਰਾ ਦਿਲ ਜਿੱਤ ਲਿਆ ਹੈ। ਪਖਾਨੇ ਹੋਣ ਦੀ ਲੋੜ ਬਾਰੇ ਅਹਿਮ ਸੰਦੇਸ਼ ਦਿੱਤਾ ਗਿਆ ਹੈ।