ਕੰਗਨਾ ਰਨੌਤ ਦੀ ਫਿਲਮ 'ਜਜਮੈਂਟਲ ਹੈ ਕਿਆ' ਨੂੰ ਸੈਂਸਰ ਬੋਰਡ ਦੀ ਹਰੀ ਝੰਡੀ ਮਿਲ ਚੁੱਕੀ ਹੈ ਤੇ ਉਹ ਛੇਤੀ ਹੀ ਰਿਲੀਜ਼ ਹੋਵੇਗੀ। ਕੰਗਨਾ ਦੀ ਅਗਲੀ ਫਿਲਮ ਆ ਰਹੀ ਹੈ 'ਧਾਕੜ'। ਇਸ 'ਚ ਮਸ਼ੀਨਗਨ ਜਿਹੇ ਭਾਰੀ ਹਥਿਆਰ ਚਲਾਉਂਦੀ ਨਜ਼ਰ ਆਵੇਗੀ। ਇਹ ਇਕ ਤਰ੍ਹਾਂ ਨਾਲ ਫੀਮੇਲ ਲੀਡ ਵਾਲੀ ਐਕਸ਼ਨ ਫਿਲਮ ਹੈ, ਜਿਸ ਨੂੰ ਰਜਨੀਸ਼ ਰੇਜੀ ਘਈ ਬਣਾ ਰਹੇ ਹਨ। 'ਧਾਕੜ' ਦਾ ਪੋਸਟਰ ਜਾਰੀ ਹੋ ਗਿਆ ਹੈ। ਕੰਗਨਾ ਨੇ ਕਿਹਾ ਕਿ ਇਹ ਫਿਲਮ ਨਾ ਸਿਰਫ਼ ਮੇਰੇ ਕਰੀਅਰ 'ਚ ਬੈਂਚਮਾਰਕ ਸਾਬਤ ਹੋਵੇਗੀ, ਬਲਕਿ ਭਾਰਤੀ ਸਿਨੇਮਾ ਦਾ ਟਰਨਿੰਗ ਪੁਆਇੰਟ ਸਾਬਤ ਹੋਵੇਗੀ। ਉਨ੍ਹਾਂ ਕਿਹਾ, 'ਫਿਲਮ ਨੂੰ ਵੱਡੇ ਪੱਧਰ 'ਤੇ ਬਣਾਇਆ ਜਾਵੇਗਾ ਤੇ ਇਹ ਆਪਣੀ ਤਰ੍ਹਾਂ ਦੀ ਫੀਮੇਲ ਲੀਡ ਐਕਸ਼ਨ ਫਿਲਮ ਹੋਵੇਗੀ। ਇਹ ਦੀਵਾਲੀ ਮੌਕੇ ਰਿਲੀਜ਼ ਕੀਤੀ ਜਾਵੇਗੀ।' ਫਿਲਮ ਦੀ ਸ਼ੂਟਿੰਗ ਭਾਰਤ ਤੋਂ ਇਲਾਵਾ ਦੱਖਣੀ-ਪੂਰਬੀ ਏਸ਼ੀਆ, ਮੱਧ ਪੂਰਬ ਤੇ ਯੂਰਪ 'ਚ ਕੀਤੀ ਜਾਵੇਗੀ।