ਮੁੰਬਈ : ਇਕ ਵਾਰ ਫਿਰ ਇਕ ਵਿਦੇਸ਼ੀ ਫਿਲਮ ਨੇ ਭਾਰਤੀ ਟਿਕਟ ਖਿੜਕੀ 'ਤੇ ਕਮਾਲ ਕੀਤਾ ਹੈ। ਕੱਲ੍ਹ ਭਾਵ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਵਿਦੇਸ਼ੀ ਫਿਲਮ 'ਕੈਪਟਨ ਮਾਰਵਲ' ਨੇ ਪਹਿਲੇ ਹੀ ਦਿਨ ਪੈਸੇ ਦਾ ਅੰਬਾਰ ਲਾ ਦਿੱਤਾ ਹੈ। ਇਸ ਫਿਲਮ ਨੇ 12.75 ਕਰੋੜ ਰੁਪਏ ਦੀ ਵੱਡੀ ਰਕਮ ਦੇ ਨਾਲ ਆਪਣਾ ਖਾਤਾ ਖੋਲ੍ਹਿਆ ਹੈ। ਅਮਿਤਾਭ ਬੱਚਨ ਤੇ ਤਾਪਸੀ ਦੀ ਫਿਲਮ 'ਬਦਲਾ' ਤਾਂ ਇਸ ਦੇ ਨੇੜੇ ਤੇੜੇ ਵੀ ਨਹੀਂ ਪੁੱਜੀ ਹੈ। 'ਬਦਲਾ' ਨੂੰ ਪਹਿਲੇ ਦਿਨ ਸਿਰਫ 5 ਕਰੋੜ ਹੀ ਮਿਲੇ।

ਬ੍ਰੀ ਲਾਰਸਨ ਦੀ ਇਸ ਫਿਲਮ ਦੀ ਇੰਨੀ ਵੱਡੀ ਕਮਾਈ ਦੀ ਸਭ ਤੋਂ ਵੱਡੀ ਵਜ੍ਹਾ ਇਸ ਦੀ 'ਐਵੇਂਜਰਸ ਐਂਡਗੇਮ' ਨਾਲ ਜੁੜਿਆ ਹੋਣਾ ਹੈ। ਇਸ ਨਵੀਂ ਫਿਲਮ ਦੀ ਤਰੀਫ ਵੀ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਦੋ ਦਿਨਾਂ 'ਚ ਇਸ ਦੀ ਕਮਾਈ ਕਾਫ਼ੀ ਹੋਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤਿੰਨ ਦਿਨਾਂ 'ਚ 45 ਕਰੋੜ ਦਾ ਅੰਕੜਾ ਪਾ ਕਰ ਸਕਦੀ ਹੈ।

ਕੱਲ੍ਹ ਅਮਿਤਾਭ ਬੱਚਨ ਤੇ ਤਾਪਸੀ ਪੰਨੂੰ ਦੀ ਫਿਲਮ 'ਬਦਲਾ' ਵੀ ਰਿਲੀਜ ਹੋਈ। ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਨੂੰ ਮਿਲੀਆਂ ਤਾਰੀਫ਼ਾਂ ਤੋਂ ਫ਼ਾਇਦਾ ਹੋਵੇਗਾ ਤੇ ਇਹ ਸ਼ਨਿਚਰਵਾਰ ਨੂੰ ਜ਼ਿਆਦਾ ਕਮਾਈ ਕਰੇਗੀ। ਫਿਲਮ ਦੇ ਸ਼ੋਅ ਕੱਲ੍ਹ ਦਿਨ ਦੇ ਨਾਲ-ਨਾਲ ਵਧੀਆ ਹੁੰਦੇ ਗਏ। ਐਤਵਾਰ ਤਕ ਕਮਾਈ ਦਾ ਅੰਕੜਾ 20 ਕਰੋੜ ਦੇ ਕਰੀਬ ਹੋਣਾ ਚਾਹੀਦਾ ਹੈ।

ਇਸ ਨੂੰ ਰੀਵਿਊ ਵੀ ਚੰਗੇ ਮਿਲੇ ਹਨ ਤੇ ਵੇਖਣ ਵਾਲੇ ਵੀ ਇਸ ਨੂੰ ਪਸੰਦ ਕਰ ਰਹੇ ਹਨ। ਮਹਿਲਾ ਦਿਵਸ 'ਤੇ ਤਾਪਸੀ ਪੰਨੂੰ ਦੀ ਇਸ ਫਿਲਮ 'ਚ ਔਰਤਾਂ ਦੀ ਖ਼ਾਸੀ ਭੀੜ ਰਹੀ। ਇਹ ਫਿਲਮ ਅਮਿਤਾਭ ਬੱਚਨ ਤੇ ਤਾਪਸੀ ਪੰਨੂੰ ਦੀ ਫਿਲਮ 'ਪਿੰਕ' ਤੋਂ ਅੱਗੇ ਨਿੱਕਲ ਗਈ ਹੈ। 'ਪਿੰਕ' ਨੂੰ ਪਹਿਲੇ ਦਿਨ 4 ਕਰੋੜ 32 ਲੱਖ ਰੁਪਏ ਦਾ ਕੁਲੈਕਸ਼ਨ ਮਿਲਿਆ ਸੀ। ਲੋਕਾਂ ਨੇ ਇਸ ਫਿਲਮ ਨੂੰ ਬੇਹੱਦ ਪੰਸਦ ਕੀਤਾ। ਫਿਲਮ

ਨੂੰ ਐਵਾਰਡ ਵੀ ਮਿਲੇ। ਹੁਣ ਦੋਵੇਂ ਇਕ ਵਾਰ 'ਬਦਲਾ' ਫਿਲਮ 'ਚ ਇਕੱਠੇ ਨਜ਼ਰ ਆਏ ਹਨ। ਇਹ ਫਿਲਮ ਇਕ ਕ੍ਰਾਈਮ ਥ੍ਰਿਲਰ ਹੈ। ਕਰੀਬ 2200 ਸਕ੍ਰੀਨਾਂ 'ਤੇ 'ਬਦਲਾ' ਰਿਲੀਜ਼ ਹੋਈ ਹੈ। ਇਹ ਸਪੇਨ ਦੀ ਇਕ ਫਿਲਮ ਇਨਵਿਜ਼ੀਬਲ ਗੈਸਟ ਦੀ ਕਹਾਣੀ ਨਾਲ ਮੇਲ ਖਾਂਦੀ ਹੈ।

Posted By: Susheel Khanna