ਮੁੰਬਈ: ਨਵੇਂ ਸਾਲ ਦੇ ਦੁਸਰੇ ਮਹੀਨੇ ਦੇ ਪਿਹਲੇ ਦਿਨ ਹੀ ਬਾਕਸ ਆਫ਼ਿਸ 'ਤੇ ਅਨਿਲ ਕਪੂਰ ਆਪਣੀ ਬੇਟੀ ਸੋਨਮ ਕਪੂਰ ਨਾਲ ਪਹਿਲੀ ਵਾਰ ਵੱਡੇ ਪਰਦੇ 'ਤੇ ਕਦਮ ਰੱਖਣਗੇ ਫ਼ਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੇ ਜ਼ਰੀਏ। ਫ਼ਿਲਮ ਭਾਵੁਕ ਕਹਾਣੀ 'ਤੇ ਅਧਾਰਿਤ ਹੈ ਅਤੇ ਉਮੀਦ ਹੈ ਕਿ ਬਾਕਸ ਆਫ਼ਿਸ 'ਤੇ ਠੀਕ ਠੀਕ ਚੱਲੇਗੀ। ਇਕ ਫਰਵਰੀ ਨੂੰ ਫ਼ਿਲਮ 'ਅਮਾਵਸ' ਵੀ ਰਿਲੀਜ਼ ਹੋ ਰਹੀ ਹੈ ਪਰ ਇੱਥੇ ਅਸੀਂ ਗੱਲ ਕਰਾਂਗੇ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੀ। ਕਰੀਬ 25 ਸਾਲ ਇਕ ਗਾਣਾ ਸੁਪਰਹਿੱਟ ਹੋਇਆ ਸੀ। ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ। ਸਾਲ 1994 'ਚ ਆਈ '1942 ਏ ਲਵ ਸਟੋਰੀ' 'ਚ ਅਨਿਲ ਕਪੂਰ ਅਤੇ ਮਨੀਸ਼ਾ ਕੋਈਰਾਲਾ ਨੇ ਆਪਣੀ ਪ੍ਰੇਮ ਕਹਾਣੀ ਬਣਾਈ ਸੀ ਅਤੇ ਇਸ ਵਾਰ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਆਹੂਜਾ ਤਿਆਰ ਹੈ ਰਾਜਕੁਮਾਰ ਰਾਓ ਨਾਲ। ਇਸ ਫ਼ਿਲਮ 'ਚ ਅਨਿਲ ਕਪੂਰ ਵੀ ਲੀਡ ਰੋਲ 'ਚ ਹਨ ਅਤੇ ਜੂਹੀ ਚਾਵਲਾ ਵੀ ਮਾਂ ਦੇ ਅਹਿਮ ਕਿਰਦਾਰ 'ਚ ਹਨ।


ਉਸ ਫ਼ਿਲਮ ਨੂੰ ਵਿਧੂ ਵਿਨੋਦ ਚੋਪੜਾ ਨੇ ਡਾਇਰੈਕਟ ਕੀਤਾ ਸੀ ਅਤੇ ਹੁਣ ਉਨ੍ਹਾਂ ਦੀ ਭੈਣ ਸ਼ੈਲੀ ਚੋਪੜਾ ਧਰ ਨੇ ਬਣਾਈ ਹੈ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ'। ਇਸ ਨੂੰ ਸਿਆਪਾ ਲਵ ਸਟੋਰੀ ਦਾ ਨਾਂ ਦਿੱਤਾ ਗਿਆ ਸੀ। ਯਾਨੀ ਅਜਿਹੀ ਪ੍ਰੇਮ ਕਹਾਣੀ ਜਿਸ 'ਚ ਕੋਈ ਨਾ ਕੋਈ ਗੜਬੜੀ ਹੋ ਹੀ ਜਾਂਦੀ ਹੈ। ਇਸ ਫ਼ਿਲਮ 'ਚ ਪਿਤਾ-ਬੇਟੀ ਦੇ ਰਿਸ਼ਤੇ ਨਾਲ ਰੋਂਮਾਸ ਦਾ ਵੀ ਸਕੋਪ ਹੈ ਅਤੇ ਇਸ ਲਈ ਰਾਜਕੁਮਾਰ ਅਤੇ ਸੋਨਮ ਦੀ ਜੋੜੀ ਬਣਾਈ ਗਈ ਹੈ।

ਫ਼ਿਲਮ ਦਾ ਬਜਟ ਤਾਂ ਜ਼ਿਆਦਾ ਤਾਂ ਨਹੀਂ ਹੈ ਪਰ ਇਸ ਕਰੀਬ ਦੋ ਘੰਟਿਆਂ ਦੀ ਇਸ ਫ਼ਿਲਮ 'ਚ 30 ਤੋਂ 35 ਕਰੋੜ ਰੁਪਏ ਦੀ ਲਾਗਤ ਆਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਨੂੰ ਪਹਿਲੇ ਦਿਨ ਦੋ ਤੋਂ ਤਿੰਨ ਕਰੋੜ ਰੁਪਏ ਦਾ ਕੁਲੇਕਸ਼ਨ ਮਿਲ ਸਕਦਾ ਹੈ।

Posted By: Susheel Khanna