ਮੁੰਬਈ। ਮਹਾਰਾਸ਼ਟਰ ਦੀ ਸਿਆਸਤ 'ਚ ਅਹਿਮ ਸਥਾਨ ਰੱਖਣ ਵਾਲੇ ਬਾਲ ਠਾਕਰੇ ਦੀ ਬਾਇਓਪਿਕ ਫ਼ਿਲਮ 'ਠਾਕਰੇ' ਬਾਕਸ ਆਫ਼ਿਸ 'ਤੇ ਠੀਕ-ਠਾਕ ਪ੍ਰਦਰਸ਼ਨ ਕਰ ਰਹੀ ਹੈ। 26 ਜਨਵਰੀ ਦੀ ਕੌਮੀ ਛੁੱਟੀ 'ਤੇ ਫ਼ਿਲਮ ਦੇ ਕੁਲੈਕਸ਼ਨ 'ਚ ਜ਼ਬਰਦਸਤ ਉਛਾਲ ਦੇਖਿਆ ਗਿਆ।

ਅਭਿਜੀਤ ਪਾਨਸੇ ਦੀ ਨਿਰਦੇਸ਼ਿਤ ਠਾਕਰੇ 25 ਜਨਵਰੀ ਨੂੰ ਹਿੰਦੀ ਅਤੇ ਮਰਾਠੀ 'ਚ ਰਿਲੀਜ਼ ਕੀਤੀ ਗਈ। ਪਹਿਲੇ ਦਿਨ ਫ਼ਿਲਮ ਨੇ 6 ਕਰੋੜ ਕਮਾਏ ਜਦਕਿ ਦੂਸਰੇ ਦਿਨ ਠਾਕਰੇ ਨੇ 10 ਕਰੋੜ ਦਾ ਸ਼ਾਨਦਾਰ ਕੁਲੈਕਸ਼ਨ ਬਾਕਸ ਆਫ਼ਿਸ 'ਤੇ ਕੀਤਾ। ਇਸ ਤਰ੍ਹਾਂ ਦੋ ਦਿਨਾਂ 'ਚ ਫ਼ਿਲਮ 16 ਕਰੋੜ ਜਮ੍ਹਾਂ ਕਰ ਚੁੱਕੀ ਹੈ। ਮਰਾਠੀ ਫ਼ਿਲਮ ਬਿਹਤਰੀਨ ਕੁਲੈਕਸ਼ਨ ਕਰ ਰਹੀ ਹੈ।


ਠਾਕਰੇ 'ਚ ਨਵਾਜ਼ੂਦੀਨ ਸਿੱਦੀਕੀ ਨੇ ਬਾਲਾ ਸਾਹਿਬ ਠਾਕਰੇ ਦਾ ਕਿਰਦਾਰ ਨਿਭਾਇਆ ਹੈ ਜਦਕਿ ਅੰਮ੍ਰਿਤਾ ਰਾਓ ਨੇ ਉਨ੍ਹਾਂ ਦੀ ਪਤਨੀ ਦਾ। ਠਾਕਰੇ 'ਚ ਬਾਲ ਠਾਕਰੇ ਦੇ ਇਕ ਕਾਰਟੂਨਿਸਟ ਤੋਂ ਸ਼ਿਵ ਸੈਨਾ ਮੁਖੀ ਬਣਨ ਤਕ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਫ਼ਿਲਮ 'ਚ ਉਨ੍ਹਾਂ ਦੇ ਤਮਾਮ ਫੈਸਲਿਆਂ ਨੂੰ ਵੀ ਦਿਖਾਇਆ ਗਿਆ ਜਿਨ੍ਹਾਂ ਨੂੰ ਲੈ ਕੇ ਵਿਵਾਦ ਹੁੰਦੇ ਰਹੇ ਹਨ। ਫ਼ਿਲਮ 'ਤੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਰਹੀ ਹੈ ਪਰ ਠਾਕਰੇ ਦੇ ਰੂਪ 'ਚ ਨਵਾਜ਼ ਦੀ ਸਾਰਿਆਂ ਨੇ ਤਾਰੀਫ਼ ਕੀਤੀ ਹੈ। ਫ਼ਿਲਮ ਦਾ ਨਿਰਮਾਣ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਉਤ ਨੇ ਕੀਤਾ ਹੈ। ਨਵਾਜ਼ਊਦੀਨ ਦੀ ਸੋਲੋ ਲੀਡ ਵਾਲੀਆਂ ਫ਼ਿਲਮਾਂ 'ਚ ਇਹ ਬੇਸਟ ਪ੍ਰਫਾਰਮੈੱਸ ਮੰਨੀ ਜਾ ਰਹੀ ਹੈ।


ਨਵਾਜ਼ੂਦੀਨ ਇਸ ਤੋਂ ਪਹਿਲਾਂ ਮੰਟੋ ਅਤੇ ਮਾਉਂਟੇਨ ਮੈਨ ਬਾਇਓਪਿਕਸ ਕਰ ਚੁੱਕੇ ਹਨ। ਮੰਟੋ ਉਰਦੂ ਸਾਹਿਤ ਦੇ ਚਰਚਿਤ ਅਤੇ ਵਿਵਾਦਤ ਲੇਖਕ ਸਆਦਤ ਹਸਨ ਮੰਟੋ ਦੀ ਜ਼ਿੰਦਗੀ 'ਤੇ ਆਧਾਰਿਤ ਸੀ, ਜਿਸ ਨੂੰ ਨੰਦਿਤਾ ਦਾਸ ਨੇ ਡਾਇਰੈਕਟ ਕੀਤਾ ਸੀ, ਜਦਕਿ ਕੇਤਨ ਮਹਿਤਾ ਨਿਰਦੇਸ਼ਿਤ ਮਾਉਂਟੇਨ ਮੈਨ ਦਸ਼ਰਥ ਮਾਂਝੀ ਦੀ ਜ਼ਿੰਦਗੀ 'ਤੇ ਆਧਾਰਿਤ ਸੀ, ਜਿਸ ਨੇ ਪਹਾੜ ਕੱਟ ਕੇ ਰਾਸਤਾ ਬਣਾਇਆ ਸੀ।


ਜੇਕਰ ਪਿਛਲੇ ਕੁਝ ਸਮੇਂ 'ਚ ਬਾਲੀਵੁੱਡ 'ਚ ਰਿਲੀਜ਼ ਹੋਈਆਂ ਬਾਇਓਪਿਕਸ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਇਸ ਤਰ੍ਹਾਂ ਦਾ ਰਿਹਾ ਹੈ। ਹਾਲਾਂਕਿ ਇਨ੍ਹਾਂ 'ਚੋਂ ਜ਼ਿਆਦਾਤਰ ਫ਼ਿਲਮਾ ਖਿਡਾਰੀਆਂ 'ਤੇ ਹੀ ਬਣੀਆਂ ਹਨ।

ਦੰਗਲ-387 ਕਰੋੜ-ਆਮਿਰ ਖ਼ਾਨ-ਕੁਸ਼ਤੀ ਕੋਚ

ਸੰਜੂ-341 ਕਰੋੜ-ਰਣਬੀਰ ਕਪੂਰ- ਫ਼ਿਲਮ ਕਲਾਕਾਰ

ਐੱਮਐੱਮ ਧੋਨੀ-133.04 ਕਰੋੜ- ਸੁਸ਼ਾਂਤ ਸਿੰਘ ਰਾਜਪੂਤ-ਕ੍ਰਿਕੇਟਰ

ਭਾਗ ਮਿਲਖਾ ਭਾਗ-108.93 ਕਰੋੜ-ਫ਼ਰਹਾਨ ਅਖ਼ਤਰ-ਐਥਲੀਟ

ਮੈਰੀ ਕਾਮ-56.50 ਕਰੋੜ- ਪ੍ਰਿਅੰਕਾ ਚੋਪੜਾ- ਬਾਕਸਰ

ਅਜ਼ਹਰ-33 ਕਰੋੜ- ਇਮਰਾਨ ਹਾਸ਼ਮੀ- ਕ੍ਰਿਕੇਟਰ

ਸੂਰਮਾ- 30.11 ਕਰੋੜ- ਦਿਲਜੀਤ ਦੁਸ਼ਾਝ- ਹਾਕੀ ਪਲੇਅਰ

ਡੈਡੀ- 7 ਕਰੋੜ- ਅਰਜੁਨ ਰਾਮਪਾਲ- ਗੈਂਗਸਟਰ

ਹਸੀਨਾ ਪਾਰਕਰ-6.85ਲ ਕਰੋੜ- ਸ਼ਰਧਾ ਕਪੂਰ- ਗੈਂਗਸਟਰ

ਮੰਟੋ-2.75 ਕਰੋੜ- ਨਵਾਜ਼ਊਦੀਨ ਸਿਧਿੱਕੀ-ਲੇਖਕ

Posted By: Susheel Khanna