ਨਵੀਂ ਦਿੱਲੀ : Judgemental Hai Kya Box Office Collection Day 4 : ਕੰਗਨਾ ਰਣੌਤ ਤੇ ਰਾਜਕੁਮਾਰ ਰਾਵ ਸਟਾਰਰ ਫਿਲਮ ਜਜਮੈਂਟ ਹੈ ਕਯਾ ਨੇ ਓਪਨਿੰਗ ਵੀਕੈਂਡ 'ਚ ਚੰਗੀ ਕਮਾਈ ਕੀਤੀ ਹੈ। ਫਿਲਮ ਓਪਿਨੰਗ ਵੀਕੈਂਡ 'ਚ 22.04 ਕਰੋੜ ਰੁਪਏ ਦੀ ਕਮਾਈ ਕਰਦਿਆਂ ਅੱਗੇ ਵੱਧ ਗਈ ਹੈ। ਦਰਸ਼ਕਾਂ ਨੂੰ ਕੰਗਨਾ ਤੇ ਰਾਜਰੁਮਾਰ ਦੀ ਜੋੜੀ ਪਸੰਦ ਆ ਰਹੀ ਹੈ।

ਜਜਮੈਂਟਲ ਹੈ ਕਯਾ ਨੇ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਹੈ। ਵੀਕੈਂਡ ਹੋਣ ਕਾਰਨ ਫਿਲਮ ਨੂੰ ਚੰਗਾ ਰਿਸਪਾਂਸ ਵੀ ਮਿਲਿਆ ਹੈ। ਜੇਕਰ ਗੱਲ ਕਰੀਏ ਸੋਮਵਾਰ ਦੀ ਤਾਂ ਇਸ ਦਿਨ ਫਿਲਮ ਲਗਪਗ 4 ਕਰੋੜ ਰੁਪਏ ਕਮਾਉਣ 'ਚ ਕਾਮਯਾਬ ਰਹੀ ਹੈ ਕਿਉਂਕਿ ਸੋਮਵਾਰ ਨੂੰ ਛੁੱਟੀ ਨਹੀਂ ਹੁੰਦੀ ਕੇ ਸਿਨੇਮਾਘਰਾਂ 'ਚ ਘੱਟ ਹੀ ਦਰਸ਼ਕ ਪਹੁੰਚਦੇ ਹਨ। ਇਸ ਤੋਂ ਪਹਿਲਾਂ ਵੀਕੈਂਡ 'ਚ ਫਿਲਮ ਨੂੰ ਚੰਗਾ ਰਿਸਪਾਂਸ ਮਿਲਿਆ ਸੀ।

Happy Birthday Sonu Nigam : ਇਸ ਗਾਇਕ ਦੇ ਗਾਣੇ ਗਾ ਕੇ ਫੇਮਸ ਹੋਏ ਸਨ ਸੋਨੂੰ, ਗੁਲਸ਼ਨ ਕੁਮਾਰ ਨੇ ਦਿੱਤਾ ਸੀ ਬ੍ਰੇਕ

ਫਿਲਮ ਨੇ 5.4 ਕਰੋੜ ਰੁਪਏ ਨਾਲ ਓਪਿਨੰਗ ਕੀਤੀ ਸੀ। ਇਸ ਤੋਂ ਬਾਅਦ ਸ਼ਨਿਚਰਵਾਰ ਨੂੰ ਫਿਲਮ ਨੇ 8.02 ਕਰੋੜ ਰੁਪਏ ਤੇ ਐਤਵਾਰ ਨੂੰ 8.26 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਦੇਖਣਾ ਹੋਵੇਗਾ ਕਿ ਵੀਕ ਡੇਜ਼ 'ਚ ਫਿਲਮ ਨੂੰ ਕਿ ਅੱਗੇ ਕਿਵੇਂ ਦਾ ਰਿਸਪਾਂਸ ਮਿਲਦਾ ਹੈ ਕਿਉਂਕਿ ਇਸ ਸਮੇਂ ਬਾਕਸ ਆਫਿਸ 'ਤੇ ਫਿਲਮਾਂ ਵਿਚਕਾਰ ਘਮਾਸਾਨ ਚੱਲ ਰਿਹਾ ਹੈ।

ਪ੍ਰਕਾਸ਼ ਕੋਵਲਮੁਡੀ ਵੱਲੋਂ ਡਾਇਰੈਕਟ ਕੀਤੀ ਫਿਲਮ ਜਜਮੈਂਟਲ ਹੈ ਕਯਾ 'ਚ ਕੰਗਨਾ ਤੇ ਰਾਜਕੁਮਾਰ ਤੋਂ ਇਲਾਵਾ ਅਮਾਯਰਾ ਦਸਤੂਰ, ਜਿੰਮੀ ਸ਼ੇਰਗਿੱਲ, ਸਤੀਸ਼ ਕੌਸ਼ਿਕ ਤੇ ਅੰਮ੍ਰਤਾ ਪੁਰੀ ਨੇ ਸਹਾਇਕ ਕਿਰਦਾਰ ਨਿਭਾਏ ਹਨ। ਜਜਮੈਂਟਲ ਹੈ ਕਯਾ ਇਕ ਸਸਪੈਂਸ ਥ੍ਰਿਲ ਹੈ, ਜਿਸ 'ਚ ਦੋਵੇਂ ਮੁੱਖ ਕਿਰਦਾਰ ਇਕ ਕਤਲ ਲਈ ਸ਼ੱਕ ਦੇ ਘੇਰੇ 'ਚ ਆ ਜਾਂਦੇ ਹਨ।

Posted By: Jaskamal