ਨਵੀਂ ਦਿੱਲੀ: ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ਕਬੀਰ ਸਿੰਘ ਰਿਲੀਜ਼ ਦੇ 45 ਦਿਨ ਬਾਅਦ ਵੀ ਸਿਨੇਮਾਘਰਾਂ 'ਚ ਹੈ। ਫ਼ਿਲਮ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਤੇ ਬਾਕਸ ਆਫ਼ਿਸ 'ਤੇ ਘਮਾਸਾਨ ਵਿਚਾਲ ਆਪਣੀ ਜਗ੍ਹਾ ਬਣਾ ਕੇ ਰੱਖੀ ਹੈ। ਜੇਕਰ ਗੱਲ ਕਰੀਏ ਕੁਲੈਕਸ਼ਨ ਦੀ ਤਾਂ ਫ਼ਿਲਮ ਕੁੱਲ 278 ਕਰੋੜ ਤੋਂ ਜ਼ਿਆਦਾ ਦਾ ਕੁਲੈਕਸ਼ਨ ਕਰ ਚੁੱਕੀ ਹੈ। ਸੋਮਵਾਰ ਨੂੰ ਫ਼ਿਲਮ ਨੇ ਲਗਪਗ 15 ਤੋਂ 20 ਲੱਖ ਰੁਪਏ ਦੀ ਕਮਾਈ ਕੀਤੀ ਹੈ।

ਫ਼ਿਲਮ ਕਬੀਰ ਸਿੰਘ ਭਾਵੇਂਂ ਘੱਟ ਸਕਰੀਨਾਂ 'ਤੇ ਚੱਲ ਰਹੀ ਹੈ ਪਰ ਫਿਰ ਵੀ ਫ਼ਿਲਮ ਦਾ ਜਾਦੂ ਦਰਸ਼ਕਾਂ 'ਤੇ ਚੱਲ ਰਿਹਾ ਹੈ। ਪੰਜ ਦਿਨਾਂ 'ਚ 100 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਕਬੀਰ ਸਿੰਘ ਫਿਲਹਾਲ ਸਿਨੇਮਾਘਰਾਂ 'ਚ ਹੈ ਤੇ ਬਾਕਸ ਆਫ਼ਿਸ 'ਤੇ ਘਮਾਸਾਨ ਵਿਚਾਲੇ ਆਪਣੀ ਜਗ੍ਹਾ ਬਣਾਈ ਰੱਖੀ ਹੈ। ਫ਼ਿਲਮ ਸ਼ਾਹਿਦ ਕਪੂਰਰ ਤੇ ਕਿਆਰਾ ਅਡਵਾਨੀ ਦੇ ਕਰੀਅਰ ਦੀ ਸਭ ਤੋਂ ਹਿੱਟ ਸਾਬਿਤ ਹੋਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਸਿਨੇਮਾਘਰਾਂ 'ਚ ਬਾਲੀਵੁੱਡ ਫ਼ਿਲਮਾਂ ਤੋਂ ਇਲਾਵਾ ਹਾਲੀਵੁੱਡ ਫ਼ਿਲਮਾਂ ਵੀ ਹਨ। ਅਜਿਹੇ 'ਚ ਦਰਸ਼ਕਾਂ ਕੋਲ ਕਈ ਆਪਸ਼ਨ ਹਨ। ਇਸ ਮੁਕਾਬਲੇ 'ਚ ਫ਼ਿਲਮ 45 ਦਿਨ ਬਾਅਦ ਵੀ ਕਮਾਈ ਕਰ ਰਹੀ ਹੈ।

Posted By: Akash Deep