ਮੁੰਬਈ : ਸ਼ਾਹਰੁਖ਼ ਖ਼ਾਨ ਦੀ 'ਜ਼ੀਰੋ' ਦਾ ਬਾਕਸ ਆਫ਼ਿਸ 'ਤੇ ਪਹਿਲਾ ਦਿਨ ਚੰਗਾ ਲੰਘਿਆ ਪਰ ਜਿੰਨੀਆਂ ਉਮੀਦਾਂ ਸਨ, ਉਸ ਤੋਂ ਬਹੁਤ ਘੱਟ ਕਾਰੋਬਾਰ ਹੋਇਆ ਹੈ। ਜ਼ੀਰੋ 2018 ਦੀ ਟਾਪ 5 ਬੈਸਟ ਓਪਨਿੰਗਸ 'ਚ ਵੀ ਸ਼ਾਮਲ ਨਹੀਂ ਹੋ ਸਕਦੀ ਹੈ ਜ਼ੀਰੋ। ਉੱਥੇ, ਕਿੰਗ ਖ਼ਾਨ ਖ਼ੁਦ ਆਪਣਾ ਬੈਸਟ ਓਪਨਿੰਗ ਦਾ ਰਿਕਾਰਡ ਨਹੀਂ ਤੋੜ ਸਕੇ।


21 ਦਸੰਬਰ ਨੂੰ ਦੇਸ਼ ਭਰ ਵਿਚ 4000 ਤੋਂ ਵੱਧ ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ 'ਜ਼ੀਰੋ' ਸਾਲ 2018 ਦੀਆਂ ਅਹਿਮ ਅਤੇ ਬਹੁਚਰਚਿਤ ਫਿਲਮਾਂ 'ਚ ਸ਼ਾਮਲ ਸੀ। ਟਰੇਡ 'ਤੇ ਨਜ਼ਰ ਰੱਖਣ ਵਾਲਿਆਂ ਨੇ ਇਸ ਦੀ ਮੈਗਾ ਰਿਲੀਜ਼ ਦੇ ਮੱਦੇਨਜ਼ਰ 30-35 ਕਰੋੜ ਰੁਪਏ ਵਿਚਕਾਰ ਕਲੈਕਸ਼ਨ ਕਰਨ ਦਾ ਅੰਦਾਜ਼ਾ ਲਗਾਇਆ ਸੀ। ਪਰ 'ਜ਼ੀਰੋ' ਸਿਰਫ਼ 20.14 ਕਰੋੜ ਰੁਪਏ ਪਹਿਲੇ ਦਿਨ ਜਮ੍ਹਾਂ ਕਰ ਸਕੀ ਹੈ, ਜੋ ਫਿਲਮ ਨੂੰ ਲੈ ਕੇ ਸ਼ਾਹਰੁਖ਼ ਖ਼ਾਨ ਦੀ ਮਿਹਨਤ ਅਤੇ ਉਮੀਦਾਂ ਮੁਤਾਬਿਕ ਬਿਲਕੁਲ ਨਹੀਂ ਹੈ। ਜ਼ੀਰੋ ਇਸ ਸਾਲ ਦੇ ਟਾਪ 10 ਓਪਨਿੰਗ ਕਲੈਕਸ਼ਨਜ਼ ਵਿਚ ਵੀ ਸ਼ਾਮਲ ਨਹੀਂ ਹੋ ਸਕਦੀ ਹੈ।


ਸਾਲ 2018 ਦੀ ਸਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ ਆਮਿਲ ਖ਼ਾਨ ਅਤੇ ਅਮਿਤਾਭ ਬੱਚਨ ਦੀ 'ਠੱਗਜ਼ ਆਫ ਹਿੰਦੁਸਤਾਨ' ਦੇ ਨਾਂ ਹੈ ਜਿਸ ਨੇ ਹਿੰਦੀ ਵਿਚ 50.75 ਕਰੋੜ ਰੁਪਏ ਦਾ ਕਲੈਕਸ਼ਨ ਪਹਿਲੇ ਦਿਨ ਕੀਤਾ। ਹਾਲਾਂਕਿ ਇਹ ਫਿਲਮ ਵੀ ਨਿਰਾਸ਼ਾਜਨਕ ਸਾਬਿਤ ਹੋਈ ਅਤੇ ਮਹਿਜ਼ 151 ਕਰੋੜ ਰੁਪਏ ਦਾ ਲਾਈਫ ਟਾਈਮ ਕਲੈਕਸ਼ਨ ਕਰ ਕੇ ਫਲਾਪ ਰਹੀ।


ਇਸ ਸਾਲ ਦੇ ਟਾਪ 10 ਓਪਨਿੰਗ ਕਲੈਕਸ਼ਨ ਦੀ ਸੂਚੀ ਵਿਚ ਜ਼ੋਰੀ ਨੌਂਵੇਂ ਨੰਬਰ 'ਤੇ ਹੈ।

ਠਗਜ਼ ਆਫ ਹਿੰਦੁਸਤਾਨ-50.75 ਕਰੋੜ ਰੁਪਏ

ਸੰਜੂ-34.75 ਕਰੋੜ ਰੁਪਏ

ਰੇਸ3- 29.17 ਕਰੋੜ ਰੁਪਏ

ਗੋਲਡ- 25.25 ਕਰੋੜ ਰੁਪਏ

ਬਾਗ਼ੀ- 25.10 ਕਰੋੜ ਰੁਪਏ

ਪਦਮਾਵਤ-24 ਕਰੋੜ ਰੁਪਏ

ਸਤਿਆਮੇਵ ਜਯਤੇ- 20.52 ਕਰੋੜ ਰੁਪਏ

2.0- 20.25 ਕਰੋੜ ਰੁਪਏ

ਜ਼ੀਰੋ-20.14 ਕਰੋੜ ਰੁਪਏ

ਵੀਰੇ ਦੀ ਵੈਡਿੰਗ- 10.70 ਕਰੋੜ ਰੁਪਏ