ਮੁੰਬਈ, ਵਿੱਕੀ ਕੌਸ਼ਲ ਸਟਾਰਰ ਫਿਲਮ ਉਰੀ-ਸਰਜੀਕਲ ਸਟ੍ਰਾਈਕ ਨੇ ਬਾਕਸ ਆਫਿਸ 'ਤੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਫਿਲਮ ਨੇ ਉਮੀਦ ਤੋਂ ਕਿਤੇ ਵੱਧ ਕੇ ਪਹਿਲੇ ਦਿਨ ਹੀ ਅੱਠ ਕਰੋੜ ਰੁਪਏ ਦੇ ਕਰੀਬ ਦਾ ਕਲੈਕਸ਼ਨ ਕੀਤਾ ਹੈ।

ਆਦਿਤਿਆ ਧਰ ਦੀ ਡਾਇਰੈਕਸ਼ਨ 'ਚ ਬਣੀ ਉਰੀ-ਸਰਜੀਕਲ ਸਟ੍ਰਾਈਕ ਵਿਚ ਵਿੱਕੀ ਕੌਸ਼ਲ ਅਤੇ ਯਾਮੀ ਗੌਤਮ ਲੀਡ ਰੋਲ ਵਿਚ ਹਨ। ਨਾਲ ਹੀ ਪਰੇਸ਼ ਰਾਵਲ, ਕੀਰਤੀ ਕੁਲਹਰੀ ਅਤੇ ਮੋਹਿਤ ਰੈਨਾ ਦੀ ਵੀ ਅਹਿਮ ਰੋਲ ਹੈ। ਫਿਲਮ ਨੇ ਕਰੀਬ ਅੱਠ ਕਰੋੜ ਰੁਪਏ ਨਾਲ ਓਪਨਿੰਗ ਕੀਤੀ ਹੈ ਜਦਕਿ ਟਰੇਡ ਪੰਡਤਾਂ ਨੇ ਤਿੰਨ ਤੋਂ ਚਾਰ ਕਰੋੜ ਤਕ ਦਾ ਅੰਦਾਜ਼ਾ ਲਗਾਇਆ ਸੀ। ਇਕ ਸੱਚੀ ਕਹਾਣੀ ਅਤੇ ਦੇਸ਼ ਪ੍ਰੇਮ ਦਾ ਜਜ਼ਬਾ ਦਰਸ਼ਕਾਂ ਨੂੰ ਆਕਰਸ਼ਿਤ ਕਰ ਗਿਆ ਹੈ। ਇਹ ਵਿੱਕੀ ਕੌਸ਼ਲ ਦਾ ਹੁਣ ਤਕ ਸਭ ਤੋਂ ਵੱਡਾ ਓਪਨਿੰਗ ਕਲੈਕਸ਼ਨ ਹੈ। ਲੀਡ ਰੋਲ ਦੇ ਰੂਪ ਚ। ਉਹ ਨਵੇਂ ਜਨਰੇਸ਼ਨ ਦੇ ਸਟਾਰ ਹਨ, ਜਿਨ੍ਹਾਂ ਨੇ ਰਣਬੀਰ ਕਪੂਰ ਦੀ ਸੰਜੂ ਵਿਚ ਆਪਣੇ ਬਿਹਤਰੀਨ ਅਦਾਕਾਰੀ ਨਾਲ ਸਾਰਿਆਂ ਦਾ ਦਿੱਲ ਜਿੱਤ ਲਿਆ ਸੀ।


ਵਿੱਕੀ ਨੇ ਉਰੀ ਦੇ ਕਲੈਕਸ਼ਨ ਦੇ ਨਾਲ ਆਯੁਸ਼ਮਾਨ ਖੁਰਾਨਾ ਦੀ 'ਬਧਾਈ ਹੋ' ਦੇ ਪਹਿਲੇ ਦਿਨ ਦੇ 7 ਕਰੋੜ 35 ਲੱਖ ਦੇ ਕਲੈਕਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ।

ਉਰੀ ਸਰਜੀਕਲ ਸਟ੍ਰਾਈਕ, ਕਹਾਣੀ ਹੈ ਉਦੋਂ ਦੀ ਜਦੋਂ 18 ਸਤੰਬਰ 2016 ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਜੰਮੂ ਅਤੇ ਕਸ਼ਮੀਰ ਦੇ ਉਰੀ ਸੈਕਟਰ ਵਿਚ ਭਾਰਤੀ ਫ਼ੌਜ ਦੇ ਮਿਲਟਰੀ ਬੇਸ 'ਤੇ ਅਚਾਨਕ ਹਮਲਾ ਕਰ ਦਿੱਤਾ ਸੀ ਜਿਸ ਵਿਚ 19 ਜਵਾਨ ਸ਼ਹੀਦ ਹੋ ਗਏ। ਗਿਆਰਾਂ ਦਿਨਾਂ ਦੇ ਭਾਰਤੀ ਫ਼ੌਜ ਨੇ ਪਾਕਿਸਤਾਨ ਅੰਦਰ ਵੜ ਕੇ ਸਰਜੀਕਲ ਸਟ੍ਰਾਈਕ ਕੀਤੀ ਅਤੇ ਅੱਤਵਾਦੀਆਂ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਫ਼ੌਜ ਨੇ ਸਰਜੀਕਲ ਸਟ੍ਰਾਈਕ ਕਰ ਕਿਵੇਂ ਅੱਤਵਾਦੀਆਂ ਦੇ ਬੇਸ ਨੂੰ ਤਬਾਹ ਕੀਤਾ ਸੀ, ਉਰੀ ਵਿਚ ਇਹ ਦਿਖਾਇਆ ਗਿਆ। ਦਸ ਕਰੋੜ ਤੋਂ ਘੱਟ ਦੇ ਬਜਟ ਵਿਚ ਬਣੀ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਸਰਬੀਆ ਵਿਚ ਹੋਈ ਹੈ। ਇਸ ਫਿਲਮ ਵਿਚ ਪਰੇਸ਼ ਰਾਵਲ ਦੇਸ਼ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਰੋਲ ਵਿਚ ਹਨ।

Posted By: Seema Anand