ਮੁੰਬਈ : ਕਰੀਬ 300 ਕਰੋੜ ਲਗਾ ਕੇ ਭਾਰਤ ਵਿਚ ਜਿਵੇਂ-ਕਿਵੇਂ 150 ਕਰੋੜ ਦੇ ਪਾਰ ਪੁੱਜੀ ਆਮਿਰ ਖ਼ਾਨ ਅਤੇ ਇਮਤਾਭ ਬੱਚਨ ਦੀ ਠੱਗਜ਼ ਆਫ ਹਿੰਦੋਸਤਾਨ ਨੇ ਚੀਨ ਵਿਚ ਪਹਿਲੇ ਦਿਨ ਬਾਕਸ ਆਫਿਸ 'ਤੇ ਜੋ ਕਮਾਈ ਕੀਤੀ ਹੈ ਉਸ ਨੂੰ ਜਾਣਨ ਤੋਂ ਬਾਅਦ ਤੁਹਾਨੂੰ ਤਕੜਾ ਝਟਕਾ ਲੱਗਣ ਵਾਲਾ ਹੈ।

ਆਮਿਰ ਖ਼ਾਨ ਦਾ ਜਿਸ ਤਰ੍ਹਾਂ ਨਾਲ ਚੀਨ ਵਿਚ ਰਾਜ ਚੱਲ ਰਿਹਾ ਹੈ ਉਸ ਨੂੰ ਦੇਖਦੇ ਹੋਏ ਇਸ ਗੱਲ ਉੱਤੇ ਜ਼ੋਰ ਦਿੱਤਾ ਜਾਣ ਲੱਗਾ ਹੈ ਕਿ ਆਮਿਰ ਚੀਨ ਵਿਚ ਜਾ ਕੇ ਬਾਜ਼ੀ ਪਲਟ ਸਕਦੇ ਹਨ ਅਤੇ ਭਰਪੂਰ ਕਮਾਈ ਹੋ ਸਕਦੀ ਹੈ। ਹਾਲ ਇੰਡੀਆ ਵਰਗਾ ਨਹੀਂ ਹੋਵੇਗਾ ਪਰ ਚੀਨ ਦੇ ਬਾਕਸ ਆਫਿਸ 'ਤੇ ਠੱਗਜ਼ ਆਫ ਹਿੰਦੋਸਤਾਨ ਨੇ ਪਹਿਲੇ ਦਿਨ 1.53 ਮਿਲੀਅਨ ਡਾਲਰ ਯਾਨੀ 10 ਕਰੋੜ 67 ਰੁਪਏ ਦਾ ਕਲੈਕਸ਼ਨ ਕੀਤਾ ਹੈ। ਪਹਿਲੇ ਦਿਨ ਚੀਨ ਵਿਚ 27,577 ਸ਼ੋਅ ਹੋਏ ਜਿਸ ਲਈ 338,601 ਵਿਕਰੀ। ਇਹ ਆਮਿਰ ਖ਼ਾਨ ਦੇ ਚੀਨ ਵਿਚ ਵੱਕਾਰ ਨੂੰ ਦੇਖਦੇ ਹੋਏ ਬੇਹੱਦ ਹੀ ਖ਼ਰਾਬ ਪ੍ਰਦਰਸ਼ਨ ਹੈ। ਹਾਲਾਂਕਿ ਨਿਰਮਾਤਾ ਯਸ਼ਰਾਜ ਫਿਲਮਜ਼ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਣਆ ਹੈ ਕਿਉਂਕਿ ਫਿਲਮ ਨੂੰ ਚੀਨ ਵਿਚ 110 ਕਰੋੜ ਰੁਪਏ ਦੀ ਮਿਨੀਮਮ ਗਾਰੰਟੀ ਮਿਲੀ ਹੈ ਯਾਨੀ ਇੰਨੀ ਕਮਾਈ ਤੋਂ ਪਹਿਲਾਂ ਹੀ ਝੋਲੀ ਵਿਚ ਹੈ।


ਜ਼ਿਕਰਯੋਗ ਹੈ ਕਿ ਯਸ਼ਰਾਜ ਨੇ ਚੀਨ ਦੀ ਡਿਸਟ੍ਰੀਬਿਊਸ਼ਨ ਫਰਮ ਈਸਟਰ ਫਿਲਮਜ਼ ਨੂੰ ਉੱਥੇ ਲਈ ਰਾਈਟਸ ਵੇਚੇ ਹਨ। ਡੀਲ 110 ਕਰੋੜ ਰੁਪਏ ਦੀ ਮਿਨੀਮਮ ਗਾਰੰਟੀ ਵਿਚ ਤੈਅ ਹੋਈ ਹੈ। ਫਿਲਮ ਨੂੰ 110 ਕਰੋੜ ਦੀ ਗਾਰੰਟੀ ਮਿਲਣਾ ਆਮਿਰ ਖ਼ਾਨ ਦੀਆਂ ਪਿਛਲੀਆਂ ਫਿਲਮਾਂ ਦੇ ਬਿਜ਼ਨੈਸ ਨੂੰ ਦੇਖਦੇ ਹੋਏ ਸੰਭਵ ਹੋਇਆ ਹੈ। ਆਮਿਰ ਖ਼ਾਨ ਨੂੰ ਚੀਨੀ ਬਾਕਸ ਆਫਿਸ ਦਾ ਸੁਲਤਾਨ ਮੰਨਿਆ ਜਾਂਦਾ ਹੈ। ਪਿਛਲੇ ਚਾਰ ਸਾਲਾਂ ਵਿਚ ਆਮਿਰ ਦੀਆਂ ਸਾਰੀਆਂ ਫਿਲਮਾਂ ਤੋਂ ਚੀਨ ਨੇ ਭਰ-ਭਰ ਕੇ ਕਮਾਈ ਕੀਤੀ ਹੈ।

ਚੀਨ ਵਿਚ ਪਿਛਲੀ ਵਾਰ ਅਕਸ਼ੈ ਕੁਮਾਰ ਦੀ ਪੈਡਮੈਨ ਰਿਲੀਜ਼ ਹੋਈ ਸੀ ਜਿਸ ਨੇ ਪਹਿਲੇ ਦਿਨ 1.52 ਮਿਲੀਅਨ ਡਾਲਰ ਯਾਨੀ 10 ਕਰੋੜ 93 ਲੱਖ ਰੁਪਏ ਦੀ ਕੁਲੈਕਸ਼ਨ ਕੀਤੀ ਸੀ।

ਆਮਿਰ ਖ਼ਾਨ ਦੀ ਠੱਗਜ਼ ਆਫ਼ ਹਿੰਦੋਸਤਾਨ ਨੂੰ ਇੰਡੀਆ ਦੇ ਬਾਕਸ ਆਫਿਸ 'ਤੇ ਪਹਿਲੇ ਦਿਨ 52 ਕਰੋੜ 25 ਲੱਖ ਰੁਪਏ ਦਾ ਵੱਡਾ ਕਲੈਕਸ਼ਨ ਕੀਤਾ ਹੈ ਅਤੇ ਇਹ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਓਪਨਿੰਗ ਹੈ।