ਮੁੰਬਈ - ਰਣਵੀਰ ਸਿੰਘ ਤੇ ਆਲਿਆ ਭੱਟ ਦੀ ਗਲੀ ਬੁਆਏ ਦੀ ਇਕ ਹਫਤੇ ਨਾਲ ਹੀ 100 ਕਰੋੜ ਦੀ ਦੌੜ ਵੀ ਪੂਰੀ ਹੋ ਗਈ ਹੈ। ਇਸ ਨੂੰ ਅੱਠ ਦਿਨਾਂ ਦਾ ਹਫ਼ਤਾ ਮਿਲਿਆ ਸੀ। ਕਿਉਂਕਿ ਇਹ ਵੀਰਵਾਰ ਨੂੰ ਰਿਲੀਜ਼ ਹੋਈ ਸੀ। ਇਸ ਦੇ ਨਿਰਦੇਸ਼ਕ ਜ਼ੋਇਆ ਅਖਤਰ ਦੀ ਸਭ ਤੋਂ ਵੱਡੀ ਹਿੱਟ ਫਿਲਮ ਬਣ ਗਈ ਹੈ। ਉਨ੍ਹਾਂ ਦੀ ਅਜੇ ਤਕ ਸਭ ਤੋਂ ਹਿੱਟ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਹੈ, ਜਿਸ ਨੇ 90.27 ਕਰੋੜ ਰੁਪਏ ਕਮਾਏ ਸਨ। ਗਲੀ ਬੁਆਏ ਨਾਲ ਉਨ੍ਹਾਂ ਨੇ ਪਹਿਲੀ ਵਾਰ 100 ਕਰੋੜ ਕਲੱਬ ਚ ਐਂਟਰੀ ਕੀਤੀ ਹੈ।

ਵੱਡੇ ਸ਼ਹਿਰਾਂ ਚ ਚੰਗੀ ਕਮਾਈ ਮਿਲ ਰਹੀ ਹੈ। ਪੁਲਵਾਮਾ ਹਮਲੇ ਕਾਰਨ ਦੇਸ਼ ਵਖੱਰੇ ਮਾਹੌਲ 'ਚ ਚਲਾ ਗਿਆ ਹੈ, ਫਿਰ ਵੀ ਇੰਨੀ ਕਮਾਈ ਮਿਲ ਰਹੀ ਹੈ... ਇਹ ਵੱਡੀ ਗੱਲ ਹੈ। ਇਸ ਨੂੰ ਔਸਤਨ 3.5 ਨਾਲ 4 ਰੇਟਿੰਗ ਮਿਲੀ ਹੈ। ਚੰਗੀ ਫਿਲਮ ਹੈ, ਜਿਸ ਨੂੰ ਦੇਖਣ ਵਾਲੇ ਵੀ ਪਸੰਦ ਕਰ ਰਹੇ ਹਨ। ਇਸ ਨੂੰ ਭਾਰਤ ਚ 3350 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਸੀ। ਵਿਦੇਸ਼ 'ਚ ਇਸ ਨੂੰ 751 ਸਕ੍ਰੀਨਜ਼ ਮਿਲੀਆਂ ਸਨ। ਇਸ ਤਰ੍ਹਾਂ ਵਰਲਡਵਾਈਡ ਟੋਟਲ 4101 ਸਕ੍ਰੀਨਜ਼ ਸੀ। ਅੱਜ ਟੋਟਲ ਧਮਾਲ ਦੇ ਆਉਣ ਨਾਲ ਇਸ ਨੂੰ ਘੱਟ ਸਕ੍ਰੀਨਜ਼ ਤੇ ਕਮਾਈ ਕਰਨੀ ਪੈ ਰਹੀ ਹੈ। ਚੰਗੇ ਪ੍ਰਚਾਰ ਤੋਂ ਇਸ ਨੂੰ ਲੈ ਕੇ ਖਾਸਾ ਮਾਹੌਲ ਬਣ ਗਿਆ ਸੀ। ਐਡਵਾਂਸ ਬੁਕਿੰਗ ਨਾਲ ਤਗੜੀ ਰਕਮ ਬੁੱਧਵਾਰ ਰਾਤ ਤਕ ਜਮ੍ਹਾਂ ਹੋ ਗਈ ਸੀ।

ਰਣਵੀਰ ਤੇ ਆਲਿਆ ਭੱਟ ਦੀਆਂ ਪਿਛਲੀਆਂ ਫਿਲਮਾਂ ਬਲਾਕਬਸਟਰ ਰਹੀਆਂ ਸਨ। ਕਲਕੀ ਵੀ ਇਸ 'ਚ ਹੈ। ਜ਼ੋਇਆ ਨੇ ਇਸ ਤੋਂ ਪਹਿਲੇ ਦਿਲ ਧੜਕਨੇ ਦੋ, ਜ਼ਿੰਦਗੀ ਨਾ ਮਿਲੇਗੀ ਦੋਬਾਰਾ ਤੇ ਲਕ ਬਾਈ ਚਾਂਸ ਬਣਾਈ ਹੈ। ਇਸ ਫਿਲਮ ਦੀ ਲੰਬਾਈ 155 ਮਿੰਟ ਹੈ। 'ਟੋਟਲ ਧਮਾਲ' ਰਿਲੀਜ਼ ਹੋ ਗਈ ਹੈ, ਹੁਣ 'ਗਲੀ ਬੁਆਏ' ਦੀ ਕਮਾਈ ਘੱਟ ਹੋ ਸਕਦੀ ਹੈ। ਇਸ ਹਫਤੇ 30 ਕਰੋੜ ਆਉਣ ਦੀ ਫਿਰ ਵੀ ਉਮੀਦ ਹੈ।

Posted By: Amita Verma