ਨਵੀਂ ਦਿੱਲੀ: ਰਿਤਿਕ ਰੋਸ਼ਨ ਦੀ ਫ਼ਿਲਮ ਨੇ 10 ਦਿਨਾਂ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਹੁਣ ਫ਼ਿਲਮ ਵੀਕ ਡੇਜ਼ 'ਚ ਵੀ ਠੀਕ ਪ੍ਰਦਰਸ਼ਨ ਕਰਦੇ ਹੋਏ ਅੱਗੇ ਵੱਧ ਰਹੀ ਹੈ। ਬਾਕਸ ਆਫਿਸ 'ਤੇ ਮੁਕਾਬਲੇ ਵਿਚਾਲੇ ਫ਼ਿਲਮ ਬੁੱਧਵਾਰ ਨੂੰ ਲਗਪਗ ਇਕ ਕਰੋੜ ਰੁਪਏ ਦੀ ਹੋਰ ਕਮਾਈ ਕਰ ਲਈ ਹੈ। ਹੁਣ ਫ਼ਿਲਮ ਦਾ ਕੁਲ ਕੁਲੈਸ਼ਨ ਲਗਪਗ 129 ਕਰੋੜ ਰੁਪਏ ਹੋ ਗਿਆ ਹੈ।

ਬਾਕਸ ਆਫਿਸ 'ਤੇ ਵੀਕ ਡੇਜ਼ 'ਚ ਹਰ ਫ਼ਿਲਮ ਸੰਘਰਸ਼ ਕਰਦੀ ਹੈ। ਅਜਿਹੀ ਹੀ ਕੁਝ ਰਿਤਿਕ ਰੋਸ਼ਨ ਦੀ ਫ਼ਿਲਮ ਸੁਪਰ 30 ਨਾਲ ਵੀ ਦੇਖਣ ਨੂੰ ਮਿਲ ਰਿਹਾ ਹੈ। ਪਰ ਫਿਰ ਵੀ ਬਾਕਸ ਆਫਿਸ 'ਤੇ ਫ਼ਿਲਮਾਂ ਦੇ ਘਮਾਸਾਨ ਦੇ ਬਾਵਜੂਦ ਸੁਪਰ 30 ਚੰਗੀ ਕਮਾਈ ਕਰਨ 'ਚ ਕਾਮਯਾਬ ਹੋ ਰਹੀ ਹੈ। ਮੰਗਲਵਾਰ ਨੂੰ ਫ਼ਿਲਮ ਨੇ ਲਗਪਗ 1.35 ਕਰੋੜ ਦੀ ਕਮਾਈ ਕੀਤੀ ਹੈ ਤੇ ਹੁਣ ਕੁਲੈਕਸ਼ਨ 128 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ।

ਰਿਤਿਕ ਰੋਸ਼ਨ ਦੀ ਫ਼ਿਲਮ ਸੁਪਰ 30 ਨੂੰ ਸਾਊਥ ਪਬਲੀਸਿਟੀ ਦਾ ਫਾਇਦਾ ਮਿਲ ਰਿਹਾ ਹੈ। ਰਿਲੀਜ਼ ਹੋਣ ਦੇ ਬਾਅਦ ਤਿੰਨ ਦਿਨਾਂ 'ਚ 50 ਕਰੋੜ, 10 ਦਿਨਾਂ 'ਚ 100 ਕਰੋੜ ਤੇ 17ਵੇਂ ਦਿਨ 125 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਵਾਲੀ ਫ਼ਿਲਮ ਸੁਪਰ 30 ਦੀ ਰਫ਼ਤਾਰ ਹਾਲੇ ਤਕ ਚੰਗੀ ਹੈ। ਫ਼ਿਲਮ ਨੇ ਪਹਿਲੇ ਹਫ਼ਤੇ 75.85 ਕਰੋੜ ਰੁਪਏ ਦਾ ਬਿਜਨੈਸ ਕੀਤਾ ਸੀ। ਉੱਥੇ ਹੀ ਦੂਸਰੇ ਹਫ਼ਤੇ 'ਚ ਕੁਲੈਕਸ਼ਨ 'ਚ ਕਾਫ਼ੀ ਗਿਰਾਵਟ ਆਈ ਸੀ ਤੇ ਫ਼ਿਲਮ 37.86 ਕਰੋੜ ਰੁਪਏ ਕਮਾ ਸਕੀ ਸੀ।

ਦੱਸ ਦੇਈਏ ਕਿ ਸੁਪਰ 30 ਚ ਰਿਤਿਕ ਰੋਸ਼ਨ ਨੇ ਬਿਹਾਰ ਦੇ ਆਨੰਦ ਕੁਮਾਰ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਲਈ ਰਿਤਿਕ ਰੋਸ਼ਨ ਨੇ ਸਖ਼ਤ ਮਿਹਤਨ ਕੀਤੀ ਸੀ। ਇਹ ਫ਼ਿਲਮ ਆਨੰਦ ਕੁਮਾਰ ਦੀ ਅਸਲ ਜ਼ਿੰਦਗੀ 'ਤੇ ਆਧਾਰਤ ਹੈ।

Posted By: Akash Deep