ਨਵੀਂ ਦਿੱਲੀ: The Lion King Box Office Collection Day 13: 2019 ' ਡਿਜ਼ਨੀ ਦੀਆਂ ਚਾਰ ਫ਼ਿਲਮਾਂ ਭਾਰਤ 'ਚ ਰਿਲੀਜ਼ ਹੋਈਆਂ ਤੇ ਸਾਰੀਆਂ ਫ਼ਿਲਮਾਂ ਨੇ ਸ਼ਾਨਦਾਰ ਕਮਾਈ ਕੀਤੀ ਹੈ। ਇਸ ਲਿਸਟ 'ਚ ਕੈਪਟਨ ਮਾਰਵਲਸ, ਅਵੈਂਜਰਸ ਐਂਡਗੇਮ, ਅਲਾਦੀਨ ਤੇ ਦਿ ਲਾਇਨ ਕਿੰਗ ਦਾ ਨਾਮ ਸ਼ੁਮਾਰ ਹੈ। ਦਿ ਲਾਇਨ ਕਿੰਗ ਸਾਰੇ ਸਿਨੇਮਾਘਰਾਂ 'ਚ ਲੱਗੀ ਹੈ ਤੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਅੱਗੇ ਵੱਧ ਰਹੀ ਹੈ। ਬੁੱਧਵਾਰ ਨੂੰ ਫ਼ਿਲਮ ਨੇ ਲਗਪਗ 5 ਕਰੋੜ ਰੁਪਏ ਹੋਰ ਕਮਾ ਲਏ ਹਨ ਤੇ ਹੁਣ ਕੁਲੈਕਸ਼ਨ 125 ਕਰੋੜ ਰੁਪਏ ਦਾ ਹੋ ਗਿਆ ਹੈ।

ਸਿਨੇਮਾਘਰਾਂ 'ਚ ਇਸ ਸਮੇਂ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਫ਼ਿਲਮਾਂ ਵੀ ਹਨ। ਦਰਸ਼ਕਾਂ ਦੇ ਕੋਲ ਕਾਫ਼ੀ ਆਪਸ਼ਨਸ ਹਨ ਤੇ ਉਹ ਆਪਣੀ ਪਸੰਦ ਦੀ ਫ਼ਿਲਮ ਦੇਖ ਰਹੇ ਹਨ। ਅਜਿਹੇ 'ਚ ਹਾਲੀਵੁੱਡ ਫਿਲਮ ਦਿ ਲਾਇਨ ਕਿੰਗ ਦੀ ਪ੍ਰਫਾਰਮੈਂਸ ਹਾਲੇ ਤਕ ਵਧੀਆ ਰਹੀ ਹੈ।

ਫ਼ਿਲਮ ਦਿ ਲਾਇਨ ਕਿੰਗ ਦਾ ਜਲਵਾ ਕਾਇਮ ਹੈ ਤੇ ਫ਼ਿਲਮ ਨੇ ਬਾਕੀ ਹਾਲੀਵੁੱਡ ਫ਼ਿਲਮਾਂ ਦੀ ਤਰ੍ਹਾਂ ਹੀ ਚੰਗਾ ਪ੍ਰਦਰਸ਼ਨ ਕੀਤਾ ਹੈ। ਸਿਰਫ਼ 10 ਦਿਨਾਂ 'ਚ 100 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਦਿ ਲਾਇਨ ਕਿੰਗ 2019 ਦੀ ਦੂਸਰੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਹਾਲੀਵੁੱਡ ਫ਼ਿਲਮ ਬਣ ਗਈ ਹੈ। ਇਸ ਤੋਂ ਅੱਗੇ ਅਵੈਂਰਜਸ ਐਂਡਗੇਮ ਹੀ ਹੈ, ਜਿਸ ਨੇ ਭਾਰਤ ਬਾਕਸ ਆਫਿਸ 'ਤੇ ਕਮਾਈ ਦਾ ਨਵਾਂ ਰਿਕਾਰਡ ਬਣਾਇਆ। 26 ਅਪ੍ਰੈਲ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ 365 ਕਰੋੜ ਦਾ ਕੁਲੈਕਸ਼ਨ ਕੀਤਾ।

Posted By: Akash Deep