ਨਵੀਂ ਦਿੱਲੀ, ਜੇਐੱਨਐੱਨ : ਅਦਾਕਾਰ ਫਰਹਾਨ ਅਖ਼ਤਰ (Farhan Akhtar) ਦੀ ਫਿਲਮ ‘ਤੂਫਾਨ’ ਲੰਬੇ ਸਮੇਂ ਤੋਂ ਕਾਫੀ ਚਰਚਾ ਹੈ। ਪਹਿਲਾਂ ਇਹ ਫਿਲਮ ਸਿਨੇਮਾ ਘਰਾਂ ’ਚ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਦੇਖਦੇ ਹੋਏ ਮੇਕਰਜ਼ ਨੇ ਇਸ ਨੂੰ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਹੁਣ ਫਿਲਮ ‘ਤੂਫਾਨ’ ਦੇ ਟਰੇਲਰ ਨੂੰ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਗੱਲ ਦੀ ਜਾਣਕਾਰੀ ਖ਼ੁਦ ਫਿਲਮ ਦੇ ਮੁੱਖ ਅਦਾਕਾਰ ਫਰਹਾਨ ਅਖ਼ਤਰ ਨੇ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਫਿਲਮ ਤੂਫਾਨ ਨਾਲ ਜੁੜੇ ਦੋ ਪੋਸਟਰ ਸਾਂਝੇ ਕੀਤੇ ਹਨ। ਇਨ੍ਹਾਂ ਪੋਸਟਰਾਂ ਨਾਲ ਇਸ ਫਿਲਮ ਦੇ ਟਰੇਲਰ ਰਿਲੀਜ਼ ਦਾ ਐਲਾਨ ਕੀਤਾ ਗਿਆ ਹੈ। ਫਰਹਾਨ ਅਖ਼ਤਰ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਤੂਫਾਨ ਦਾ ਨਵਾਂ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟਰ ’ਚ ਫਰਹਾਨ ਅਖ਼ਤਰ ਦੇ ਦੋ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ।

ਪੋਸਟਰ ’ਚ ਜਿੱਥੇ ਬਾਕਸਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ ਤਾਂ ਦੂਜੇ ਪਾਸੇ ਫਿਲਮ ਦੀ ਅਦਾਕਾਰਾ Mrunal Thakur ਨਾਲ ਉਨ੍ਹਾਂ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਪੋਸਟਰ ਦੇ ਨਾਲ ਫਰਹਾਨ ਅਖ਼ਤਰ ਨੇ ਖ਼ਾਸ ਪਸਟ ਵੀ ਲਿਖਿਆ ਹੈ। ਉਨ੍ਹਾਂ ਨੇ ਆਪਣੇ ਪੋਸਟ ’ਚ ਲਿਖਿਆ, ‘ਜ਼ਿੰਦਗੀ ਤੁਹਾਨੂੰ ਉਦੋਂ ਤਕ ਨਹੀਂ ਤੋੜ ਸਕਦੀ ਜਦੋਂ ਤਕ ਪਿਆਰ ਤੁਹਾਨੂੰ ਜੋੜੇ ਕੇ ਰੱਖੇ। ਟਰੇਲਰ 30 ਜੂਨ ਨੂੰ ਆਉਟ ਹੋਵੇਗਾ।’Posted By: Rajnish Kaur