ਅਗਰਤਲਾ (ਪੀਟੀਆਈ) : ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਵਿਵਾਦਾਂ @ਚ ਿਘਰਨ ਵਾਲੇ ਤਿ੫ਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੂੰ ਇਸ ਵਾਰ ਵਿਗਿਆਨੀਆਂ ਦਾ ਸਹਾਰਾ ਮਿਲਿਆ ਹੈ। ਬੱਤਖ਼ਾਂ ਦੇ ਤੈਰਨ ਨਾਲ ਪਾਣੀ @ਚ ਆਕਸੀਜਨ ਦਾ ਪੱਧਰ ਵਧਣ ਵਾਲੇ ਬਿਪਲਬ ਦੇ ਦਾਅਵੇ @ਤੇ ਸੋਸ਼ਲ ਸਾਈਟ @ਤੇ ਸਵਾਲ ਉਠਾਏ ਗਏ, ਪਰ ਮਾਹਿਰਾਂ ਅਤੇ ਵਿਗਿਆਨੀਆਂ ਨੇ ਬਿਪਲਬ ਦੇ ਬਿਆਨ @ਤੇ ਆਪਣੀ ਮੋਹਰ ਲਾ ਦਿੱਤੀ। ਭਾਰਤੀ ਖੇਤੀ ਸੋਧ ਅਤੇ ਸਿੱਖਿਆ ਪ੫ੀਸ਼ਦ ਦੇ ਵਿਗਿਆਨੀ ਏ. ਦੇਬਬਰਮਾ ਅਨੁਸਾਰ ਅਧਿਐਨਾਂ ਤੋਂ ਪਤਾ ਲੱਗਿਆ ਹੈਕਿ ਬੱਤਖ਼ ਅਤੇ ਮੱਛੀ ਪਾਲਣ ਸਾਂਝੀ ਖੇਤੀ ਹੈ। ਜਿੱਥੇ ਬੱਤਖ਼ਾਂ ਦੀ ਸਹਿ ਹੋਂਦ ਮੱਛੀ ਦੇ ਵਿਕਾਸ @ਚ ਮਦਦ ਕਰਦੀ ਹੈ। ਉੱਥੇ, ਬੱਤਖ਼ ਕੁਦਰਤੀ ਤੌਰ @ਤੇ ਆਕਸੀਜਨ ਦਾ ਪੱਧਰ ਵਧਾਉਣ @ਚ ਮਦਦ ਕਰਦੀ ਹੈ। ਇਹ ਸੋਧ ਤੋਂ ਸਿੱਧ ਹੋਇਆ ਹੈ।

ਤਿ੫ਪੁਰਾ ਰਾਜ ਪ੫ਦੂਸ਼ਣ ਕੰਟਰੋਲ ਬੋਰਡ ਨਾਲ ਜੁੜੇ ਇਕ ਵਿਗਿਆਨੀ ਮਿਹਿਰ ਕੁਮਾਰ ਨੇ ਦੱਸਿਆ ਕਿ ਬੱਤਖ਼ ਦਾ ਪਾਣੀ ਸੋਧਣ ਦਾ ਤਰੀਕਾ ਆਪਣੇ-ਆਪ @ਚ ਅਨੋਖਾ ਹੈ। ਇਹ ਇਕ ਏਕਵੇਰੀਅਮ ਵਾਂਗ ਕੰਮ ਕਰਦਾ ਹੈ। ਜਦੋਂ ਬੱਤਖ਼ ਪਾਣੀ ਸੋਧਦੀ ਹੈ ਤਾਂ ਪਾਣੀ @ਚੋਂ ਬੁਲਬੁਲੇ ਉੱਠਦੇ ਹਨ, ਇਸ ਕਾਰਨ ਪਾਣੀ @ਚ ਆਕਸੀਜਨ ਦਾ ਮਾਤਰਾ ਵਧਦੀ ਹੈ। ਉਨ੍ਹਾਂ ਅਨੁਸਾਰ, ਪਾਣੀ @ਚ ਬੱਤਖ਼ਾਂ ਦੇ ਤੈਰਨ ਦਾ ਇਕ ਹੋਰ ਲਾਭ ਹੈ। ਆਮ ਤੌਰ @ਤੇ ਵੇਖਿਆ ਜਾਂਦਾ ਹੈ ਕਿ ਝੀਲ ਜਾਂ ਤਲਾਬ ਦੀ ਉਪਰਲੀ ਪੱਧਰ @ਤੇ ਕਾਈ ਜਮ੍ਹਾ ਹੋ ਜਾਂਦੀ ਹੈ। ਇਹ ਪਾਣੀ ਦੇ ਕੁਦਰਤੀ ਤੰਤਰ ਲਈ ਖ਼ਤਰਨਾਕ ਹੁੰਦੀ ਹੈ। ਜੇਕਰ ਬੱਤਖ਼ਾਂ ਇਸ ਤਰ੍ਹਾਂ ਦੇ ਪਾਣੀ @ਚ ਤੈਰਨਗੀਆਂ ਤਾਂ ਕਾਈ ਦੀ ਪਰਤ ਟੁੱਟੇਗੀ ਅਤੇ ਪਾਣੀ ਦਾ ਤੰਤਰ ਸੁਧਰੇਗਾ। ਤਿ੫ਪੁਰਾ ਦੇ ਮੁੱਖ ਮੰਤਰੀ ਦੇ ਓਐੱਸਡੀ ਅਤੇ ਭੌਤਿਕ ਵਿਗਿਆਨੀ ਸੰਜੈ ਮਿਸ਼ਰਾ ਨੇ ਦਾਅਵਾ ਕੀਤਾ ਕਿ ਛੱਤੀਸਗੜ੍ਹ ਦੀ ਇੰਦਰਾ ਗਾਂਧੀ ਖੇਤੀ ਯੂਨੀਵਰਸਿਟੀ @ਚ ਕੀਤੀ ਗਈ ਸੋਧ @ਚ ਕਿਹਾ ਗਿਆ ਹੈ ਕਿ ਬੱਤਖ਼ਾਂ ਦੇ ਤੈਰਨ ਨਾਲ ਵਾਯੂਮੰਡਲੀ ਫਾਸਫੇਟ ਅਤੇ ਹੋਰ ਖਣਿਜ ਬਣਦੇ ਹਨ ਜੋ ਹਰੀ ਕਾਈ ਦੇ ਵਿਕਾਸ @ਚ ਮਦਦਾ ਕਰਦਾ ਹੈ। ਇਹ ਪਾਣੀ @ਚ ਆਕਸੀਜਨ ਦਾ ਮੁੱਢਲਾ ਸਰੋਤ ਵੀ ਹੈ। ਉਨ੍ਹਾਂ ਆਪਣੇ ਬਿਆਨ ਦੇ ਸਮਰੱਥਨ @ਚ ਫੇਸਬੁੱਕ @ਤੇ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀ ਸੰਗਠਨ ਦੀ ਇਕ ਰਿਪੋਰਟ ਦਾ ਹਵਾਲਾ ਵੀ ਦਿੱਤਾ ਹੈ।