ਨਵੀਂ ਦਿੱਲੀ : ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਭਾਰਤ ਦੀ ਕਮਾਈ ਜਾਰੀ ਹੈ। ਫਿਲਮ ਨੂੰ ਰਿਲੀਜ਼ ਹੋਏ 10 ਦਿਨ ਬੀਤ ਚੁੱਕੇ ਹਨ। ਫਿਲਮ ਹੌਲੀ ਹੀ ਸਹੀ ਪਰ ਲਗਾਤਾਰ ਅੱਗੇ ਵਧ ਰਹੀ ਹੈ। ਜਿੱਥੇ ਦੋ ਦਿਨ ਪਹਿਲਾਂ ਗਲੋਬਲ ਬਾਕਸ ਆਫਿਸ ਕੁਲੈਕਸ਼ਨ 250 ਕਰੋੜ 'ਤੇ ਪਹੁੰਚ ਗਈ ਸੀ ਉੱਥੇ ਭਾਰਤੀ ਬਾਕਸ ਆਫਿਸ 'ਤੇ ਵੀ ਫਿਲਮ 200 ਕਰੋੜ ਦੇ ਕਰੀਬ ਹੈ। ਅਨੁਮਾਨ ਹੈ ਕਿ ਇਸ ਹਫ਼ਤੇ ਦੇ ਅਖੀਰ ਤਕ ਭਾਰਤ 300 ਕਰੋੜ ਕਮਾ ਸਕਦੀ ਹੈ।

ਫਿਲਮ ਦੀ ਸਫ਼ਲਤਾ ਦੇਖ ਕੇ ਸਲਮਾਨ ਖ਼ਾਨ ਇਮੋਸ਼ਨਲ ਹੋ ਗਏ ਹਨ। ਉਨ੍ਹਾਂ ਇੰਸਟਾ 'ਤੇ ਇਕ ਵੀਡੀਓ ਪੋਸਟ ਸ਼ੇਅਰ ਕਰ ਕੇ ਭਾਰਤ ਨੂੰ ਮਿਲ ਰਹੇ ਪਿਆਰ ਲਈ ਦਰਸ਼ਕਾਂ ਦਾ ਸ਼ੁਕਰਾਨਾ ਕੀਤਾ। ਇਸ ਵੀਡੀਓ 'ਚ ਫਿਲਮ ਦੀ ਐਕਟ੍ਰੈੱਸ ਕੈਟਰੀਨਾ ਕੈਫ਼ ਵੀ ਨਜ਼ਰ ਆ ਰਹੀ ਹੈ।

ਫਿਲਮ ਨੇ ਕਿਸ ਦਿਨ ਕਿੰਨੀ ਕਮਾਈ ਕੀਤੀ

ਭਾਰਤ ਨੇ ਸੱਤ ਦਿਨਾਂ ਅੰਦਰ 167.60 ਕਰੋੜ ਦੀ ਕਮਾਈ ਕਰ ਲਈ ਸੀ। ਅੰਦਾਜ਼ਾ ਹੈ ਕਿ ਦਸਵੇਂ ਦਿਨ ਤਕ ਫਿਲਮ 200 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਕਮਾ ਸਕਦੀ ਹੈ। ਭਾਰਤ ਈਦ ਵਾਲੇ ਦਿਨ ਪੰਜ ਜੂਨ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਹਰ ਰੋਜ਼ ਦੀ ਕੁਲੈਕਸ਼ਨ ਠੀਕਠਾਕ ਰਹੀ। ਭਾਰਤ ਨੇ ਪਹਿਲੇ ਦਿਨ 42.30 ਕਰੋੜ, ਦੂਸਰੇ ਦਿਨ 31 ਕਰੋੜ, ਤੀਸਰੇ ਦਿਨ 22.20 ਕਰੋੜ, ਚੌਥੇ ਦਿਨ 26.70 ਕਰੋੜ ਰੁਪਏ ਕਮਾਏ ਸਨ। ਉੱਥੇ ਪੰਜਵੇਂ ਦਿਨ ਦੀ ਕੁਲੈਕਸ਼ਨ 27.90 ਕਰੋੜ, ਛੇਵੇਂ ਦਿਨ ਦਾ 9.20 ਕਰੋੜ ਅਤੇ ਸੱਤਵੇਂ ਦਿਨ 8.0 ਕਰੋੜ ਸੀ।

Posted By: Seema Anand