ਨਵੀਂ ਦਿੱਲੀ : Batla House Box Office Collection Day 2 : ਜਾਨ ਇਬਰਾਹਿਮ ਦੀ ਫਿਲਮ ਬਾਟਲਾ ਹਾਊਸ ਦੀ ਦੂਸਰੇ ਦਿਨ ਦੀ ਕਮਾਈ 'ਚ ਗਿਰਾਵਟ ਦਰਜ ਹੋਈ ਹੈ। ਫਿਲਮ ਅਦਾਕਾਰ ਜਾਨ ਇਬਰਾਹਿਮ ਦੀ ਫਿਲਮ ਬਾਟਲਾ ਹਾਊਸ ਸੁਤੰਤਰਤਾ ਦਿਵਸ ਮੌਕੇ ਰਿਲੀਜ਼ ਹੋਈ ਸੀ।

ਇਸ ਫਿਲਮ ਨੇ ਅਕਸ਼ੇ ਕੁਮਾਰ ਦੀ ਫਿਲਮ ਮਿਸ਼ਨ ਮੰਗਲ ਦੇ ਨਾਲ ਬਾਕਸ ਆਫਿਸ 'ਤੇ ਦੋ-ਦੋ ਹੱਥ ਕੀਤੇ ਸਨ। ਹਾਲਾਂਕਿ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਤੇ ਦੂਸਰੇ ਦਿਨ ਅਕਸ਼ੇ ਕੁਮਾਰ ਦੀ ਫਿਲਮ ਮਿਸ਼ਨ ਮੰਗਲ ਦੇ ਮੁਕਾਬਲੇ ਘੱਟ ਵਪਾਰ ਕੀਤਾ ਹੈ।

ਇਸ ਫਿਲਮ ਨੇ ਪਿਹਲੇ ਦਿਨ 15.55 ਕਰੋੜ ਰੁਪਏ ਦਾ ਵਪਾਰ ਕੀਤਾ ਸੀ। ਉਥੇ ਹੀ ਸ਼ੁੱਕਰਵਾਰ ਨੂੰ ਇਸ ਫਿਲਮ ਨੇ ਉਸ ਤੋਂ ਅੱਧਾ ਲਗਪਗ 8.84 ਕਰੋੜ ਦਾ ਵਪਾਰ ਕੀਤਾ ਹੈ। ਹੁਣ ਇਸ ਫਿਲਮ ਦੀ ਕੁਲ ਕਮਾਈ 24.39 ਕਰੋੇੜ ਹੋ ਗਈ ਹੈ। ਫਿਲਮ ਸਮੀਖਿਅਕ ਤਰਣ ਆਦਰਸ਼ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਤੇ ਐਤਵਾਰ ਨੂੰ ਇਸ ਫਿਲਮ ਦੀ ਕਮਾਈ 'ਚ ਵਾਧਾ ਹੋ ਸਕਦਾ ਹੈ।

ਇਹ ਫਿਲਮ ਦਿੱਲੀ 'ਚ ਹੋਏ ਚਰਚਿਤ ਮੁਕਾਬਲਾ ਬਟਲਾ ਹਾਊਸ 'ਤੇ ਆਧਾਰਿਤ ਹੈ।ਇਸ ਫਿਲਮ 'ਚ ਉਨ੍ਹਾਂ ਸਾਰਿਆਂ ਤੱਥਾਂ ਨੂੰ ਫਿਲਮੀ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ। ਫਿਲਮ ਵਿਵਾਦਤ ਹੋਣ ਕਾਰਨ ਦਿੱਲੀ ਹਾਈ ਕੋਰਟ 'ਚ ਇਸ ਫਿਲਮ ਨੂੰ ਲੈ ਕੇ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਬਾਅਦ 'ਚ ਜੱਜ ਨੇ ਫਿਲਮ ਨੂੰ ਕੁਝ ਬਦਲਾਅ ਦੇ ਨਾਲ ਰਿਲੀਜ਼ ਕਰਨ ਦੀ ਮਨਜ਼ੂਰੀ ਦੇ ਦਿੱਤੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਬਾਕਸ ਆਫਿਸ 'ਤੇ ਆਪਣੇ ਲਾਈਫ ਟਾਈਮ 'ਚ ਕਿੰਨਾ ਕਮਾਉਂਦੀ ਹੈ।

Posted By: Jaskamal