ਜੇਐੱਨਐੱਨ, ਨਵੀਂ ਦਿੱਲੀ : ਰਿਤਿਕ ਰੋਸ਼ਨ ਤੇ ਟਾਈਗਰ ਸ਼ਰਾਫ ਸਟਾਰਰ ਫਿਲਮ ਵਾਰ ਦਾ ਬਾਕਸ ਆਫਿਸ਼ 'ਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪਹਿਲੇ ਦਿਨ ਇਤਿਹਾਸਕ ਕੁਲੈਕਸ਼ਨ ਕਰਨ ਦੇ ਬਾਅਦ ਫਿਲਮ ਨੇ ਸ਼ੁੱਕਰਵਾਰ ਨੂੰ ਵੀ ਬਾਕਸ ਆਫਿਸ 'ਤੇ ਮਜ਼ਬੂਤ ਪਕੜ ਬਰਕਰਾਰ ਰੱਖੀ ਹੈ। 'ਵਾਰ' ਨੇ ਤੀਸਰੇ ਦਿਨ ਕਰੀਬ 20 ਕਰੋੜ ਰੁਪਏ ਦੀ ਕਮਾਈ ਕੀਤੀ, ਜਦੋਂਕਿ ਦੂਸਰੇ ਦਿਨ ਫਿਲਮ ਦਾ ਕੁੱਲ ਕੁਲੈਕਸ਼ਨ 21 ਕਰੋੜ ਤੇ 21.50 ਦੇ ਵਿਚ ਰਿਹਾ। ਵਾਰ ਹੁਣ ਤਿੰਨ ਦਿਨ 'ਚ ਕੁੱਲ 100 ਕਰੋੜ ਰੁਪਏ ਦੀ ਕਮਾਈ ਕਰ ਚੁਕੀ ਹੈ। ਹਿੰਦੀ ਬੈਲਟ 'ਚ ਫਿਲਮ ਨੇ 96 ਕਰੋੜ ਦੀ ਕਮਾਈ ਕੀਤੀ ਹੈ। ਜਦੋਂਕਿ ਦੂਸਰੀਆਂ ਭਾਸ਼ਾਵਾਂ 'ਚ ਚਾਰ ਕਰੋੜ ਦਾ ਕੁਲੈਕਸ਼ਨ ਹੋਇਆ ਹੈ।

ਦੁਰਗਾਪੂਜਾ ਤੋਂ ਫਿਲਮ ਨੂੰ ਮਿਲ ਰਿਹਾ ਫਾਇਦਾ

ਵਾਰ ਨੂੰ ਦੁਰਗਾ ਪੂਜਾ ਦਾ ਫਾਇਦਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਦੇ ਸੂਬਿਆਂ ਜਿਵੇਂ ਪੱਛਮ ਬੰਗਾਲ ਤੇ ਬਿਹਾਰ 'ਚ ਫਿਲਮ ਦਾ ਕੁਲੈਕਸ਼ਨ ਕਾਫੀ ਮਜ਼ਬੂਤ ਹੈ। ਉਥੇ ਗੁਜਰਾਤ ਤੋ ਸਾਰਸ਼ਟਰ 'ਚ ਫਿਲਮ ਦੀ ਕਮਾਈ ਅਜੇ ਔਸਤ ਹੈ। ਵਾਰ ਦੇਸ਼ ਭਰ 'ਚ 3800 ਤੋਂ ਜ਼ਿਆਦਾ ਸਕਰੀਨ ਦੇ ਨਾਲ ਹਿੰਦੀ, ਇੰਗਲਿਸ਼ ਤੇ ਤੇਲੁਗੂ 'ਚ ਰਿਲੀਜ਼ ਹੋਈ ਹੈ। ਪਹਿਲੇ ਦਿਨ ਦੀ ਗੱਲ ਕਰੀਏ ਤਾਂ 'ਵਾਰ' ਨੇ 53.35 ਕਰੋੜ ਦੀ ਧਮਾਕੇਦਾਰ ਓਪਨਿੰਗ ਲਈ ਹੈ, ਜਿਸ 'ਚ 51.60 ਕਰੋੜ ਹਿੰਦੀ ਬੈਲਟ ਤੋਂ ਆਏ ਹਨ, ਜਦੋਂਕਿ 1.75 ਕਰੋੜ ਰੁਪਏ ਤੇਲੁਗੂ ਤੇ ਤਮਿਲ ਤੋਂ ਮਿਲੇ ਹਨ।

ਵੀਕੈਂਡ 'ਤੇ ਧਮਾਕੇਦਾਰ ਕਮਾਈ ਦੀ ਉਮੀਦ

ਇਸ ਵੀਕੈਂਡ 'ਤੇ 'ਵਾਰ' ਦੀ ਕਮਾਈ 'ਚ ਕਾਫੀ ਇਜ਼ਾਫਾ ਹੋਣ ਦੀ ਉਮੀਦ ਹੈ ਕਿਉਂਕਿ ਫਿਲਮ ਦੇ ਰਿਵਿਊ ਵਧੀਆ ਆ ਰਹੇ ਹਨ ਤੇ ਮਾਊਥ ਪਬਲੀਸਿਟੀ ਵੀ ਖੂਬ ਹੋ ਰਹੀ ਹੈ। ਫਿਲਮ ਦੀ ਇਹ ਜ਼ਬਰਦਸਤ ਕਮਾਈ ਦਿਵਾਲੀ ਤਕ ਜਾਰੀ ਰਹਿਣ ਦੀ ਉਮੀਦ ਹੈ। 'ਵਾਰ' 'ਚ ਰਿਤਿਕ ਰੋਸ਼ਨ ਤੇ ਟਾਈਗਰ ਸ਼ਰਾਫ ਦੇ ਨਾਲ ਵਾਨੀ ਤੇ ਆਸ਼ੂਤੋਸ਼ ਰਾਣਾ ਦਾ ਵੀ ਮੁੱਖ ਕਿਰਦਾਰ ਹੈ। ਫਿਲਮ ਦੀ ਸ਼ੂਟਿੰਗ ਸੱਤ ਦੇਸ਼ਾਂ 'ਚ ਹੋ ਰਹੀ ਹੈ। 'ਵਾਰ' ਦੀ ਕਹਾਣੀ ਏਜੰਟ ਖਾਲਿਦ ਤੇ ਉਨ੍ਹਾਂ ਦੇ ਮੈਂਟਰ ਕਬੀਰ ਦੇ ਆਲੇ-ਦੁਆਲੇ ਘੁੰਮਦੀ ਹੈ।

Posted By: Susheel Khanna