ਸ਼ਾਹਰੁਖ ਖ਼ਾਨ ਦੀ ਫਿਲਮ 'ਜ਼ੀਰੋ' ਭਲੇ ਹੀ ਭਾਰਤ ਵਿਚ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਪਾਈ ਹੋਵੇ, ਪਰ ਇਹ ਫਿਲਮ ਆਪਣੇ ਵਿਜੁਅਲ ਇਫੈਕਟਸ ਲਈ ਪਸੰਦ ਕੀਤੀ ਗਈ ਹੈ। ਬੀਜਿੰਗ ਦੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਉਸ ਨੂੰ ਸਮਾਪਤੀ ਫਿਲਮ ਦੇ ਤੌਰ 'ਤੇ ਚੁਣਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ 'ਜ਼ੀਰੋ' ਦਿੱਗਜ ਫਿਲਮ ਮੇਕਰ ਸੱਤਿਆਜੀਤ ਰਾਏ ਦੀ ਕਲਾਸਿਕ ਫਿਲਮ 'ਪਾਥੇਰ ਪਾਂਚਾਲੀ' ਨਾਲ ਉਨ੍ਹਾਂ ਪੰਜ ਭਾਰਤੀ ਫਿਲਮਾਂ ਵਿਚ ਸ਼ਾਮਲ ਕੀਤੀ ਗਈ ਹੈ ਜਿਸ ਦੀ ਸਕਰੀਨਿੰਗ ਚੀਨ ਦੇ ਵੱਕਾਰੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਹੋਵੇਗੀ। 13 ਅਪ੍ਰਰੈਲ ਤੋਂ ਸ਼ੁਰੂ ਹੋਏ ਇਸ ਫੈਸਟੀਵਲ ਦੀ ਸਮਾਪਤੀ 20 ਅਪ੍ਰਰੈਲ ਨੂੰ ਆਨੰਦ ਐੱਲ ਰਾਏ ਨਿਰਦੇਸ਼ਿਤ 'ਜ਼ੀਰੋ' ਨਾਲ ਹੋਵੇਗੀ। ਸ਼ਾਹਰੁਖ ਖ਼ਾਨ ਫੈਸਟੀਵਲ ਵਿਚ ਡਾਇਲਾਗ ਸੈਗਮੈਂਟ ਵਿਚ ਹਿੱਸਾ ਲੈਣਗੇ, ਜਿਹੜੇ ਚੀਨੀ ਅਤੇ ਭਾਰਤੀ ਫਿਲਮਾਂ ਦੇ ਵਿਕਾਸ ਦੇ ਨਾਲ ਦੋਵੇਂ ਦੇਸ਼ਾਂ ਵਿਚਾਲੇ ਫਿਲਮ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਮੌਕਿਾਂ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਹੋਵੇਗੀ। ਆਨੰਦ ਐੱਲ ਰਾਏ ਕਹਿੰਦੇ ਹਨ, 'ਮੈਂ ਬਹੁਤ ਖ਼ੁਸ਼ ਹਾਂ ਕਿ ਬੀਜਿੰਗ ਫੈਸਟੀਵਲ ਵਿਚ 'ਜ਼ੀਰੋ' ਨੂੰ ਸਮਾਪਤੀ ਸਮਾਗਮ ਲਈ ਚੁਣਿਆ ਗਿਆ ਹੈ। ਇਹ ਫਿਲਮ ਮੇਰੇ ਲਈ ਬੇਹੱਦ ਖ਼ਾਸ ਹੈ ਅਤੇ ਇਹ ਖ਼ਬਰ ਮੇਰੇ ਲਈ ਬਹੁਤ ਹੀ ਉਤਸ਼ਾਹਜਨਕ ਹੈ। ਉਮੀਦ ਕਰਦਾ ਹਾਂ ਕਿ ਉਥੋਂ ਦੇ ਦਰਸ਼ਕ ਇਸ ਫਿਲਮ ਨੂੰ ਪਸੰਦ ਕਰਨਗੇ।'