v> ਹਰ ਕਲਾਕਾਰ ਦੇ ਪੂਰੇ ਕਰੀਅਰ ਵਿਚ ਘੱਟੋ-ਘੱਟ ਇਕ ਫਿਲਮ ਅਜਿਹੀ ਹੁੰਦੀ ਹੈ ਜਿਸ ਵਿਚ ਖ਼ੁਦ ਉਹ ਸ਼ਿੱਦਤ ਨਾਲ ਕੰਮ ਕਰਦਾ ਹੈ ਅਤੇ ਅੱਗੇ ਵੀ ਉਸ ਦੇ ਸੀਕਵਲ ਵਿਚ ਕੰਮ ਕਰਨ ਦੀ ਚਾਹਤ ਰੱਖਦਾ ਹੈ। ਸੰਜੇ ਦੱਤ 'ਤੇ ਵੀ ਇਹ ਗੱਲ ਲਾਗੂ ਹੁੰਦੀ ਹੈ। ਉਨ੍ਹਾਂ 'ਮੁੰਨਾਭਾਈ' ਸੀਰੀਜ਼ ਦੀਆਂ ਦੋ ਫਿਲਮਾਂ ਵਿਚ ਕੰਮ ਕੀਤਾ ਅਤੇ ਦੋਵੇਂ ਹੀ ਫਿਲਮਾਂ ਸੁਪਰਹਿੱਟ ਹੋ ਗਈਆਂ। ਇਨ੍ਹਾਂ ਦੋਵਾਂ ਫਿਲਮਾਂ ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਸਨ। ਹੁਣ ਇਕ ਵਾਰ ਫਿਰ 'ਮੁੰਨਾਭਾਈ' ਸੀਰੀਜ਼ ਦੀ ਤੀਜੀ ਫਿਲਮ ਦੇ ਨਿਰਮਾਣ ਦੀ ਖ਼ਬਰ ਆ ਰਹੀ ਹੈ, ਜਿਸ ਲਈ ਸੰਜੇ ਦੱਤ ਪਹਿਲਾਂ ਤੋਂ ਤਿਆਰ ਬੈਠੇ ਹਨ। ਇਸ ਦੇ ਨਾਲ ਹੀ ਸੰਜੇ ਦਾ ਕਹਿਣਾ ਹੈ ਕਿ ਮੈਂ ਭਗਵਾਨ ਤੋਂ ਪ੍ਰਰਾਰਥਨਾ ਕਰਦਾ ਹਾਂ ਕਿ ਇਹ ਫਿਲਮ ਛੇਤੀ ਸ਼ੁਰੂ ਹੋ ਜਾਵੇ, ਪਰ ਇਸ ਲਈ ਰਾਜੂ ਹਿਰਾਨੀ ਤੋਂ ਵੀ ਜ਼ਰੂਰ ਪੁੱਛਣਾ ਚਾਹੀਦਾ ਹੈ। ਮੇਰੇ ਵਿਚਾਰ ਤੋਂ ਉਹ ਇਸ ਸਵਾਲ ਦਾ ਜਵਾਬ ਦੇਣ ਲਈ ਸਹੀ ਵਿਅਕਤੀ ਹਨ। ਮੈਂ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਲਈ ਬੇਸਬਰ ਹਾਂ। ਜ਼ਿਕਰਯੋਗ ਹੈ ਕਿ ਫਿਲਮ ਮੇਕਰ ਰਾਜਕੁਮਾਰ ਹਿਰਾਨੀ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਣ ਤੋਂ ਬਾਅਦ ਇਹ ਫਿਲਮ ਠੰਢੇ ਬਸਤੇ ਵਿਚ ਚਲੀ ਗਈ ਸੀ।

Posted By: Sukhdev Singh