ਨਵੀਂ ਦਿੱਲੀ, ਜੇਐਨਐਨ : ਕੋਰੋਨਾ ਵਾਇਰਸ ਦੀ ਮਹਾਮਾਰੀ ਜਿੱਥੇ ਲੋਕਾਂ ਦੀ ਜਾਨ ਲੈਂਦੀ ਜਾ ਰਹੀ ਹੈ। ਦੂਜੇ ਪਾਸੇ ਬਹੁਤ ਲੋਕਾਂ 'ਤੇ ਆਰਥਿਕ ਮਾਰ ਵੀ ਪੈ ਰਹੀ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਲਾਕਡਾਊਨ ਤੇ ਕਰਫਿਊ ਦੀ ਸਥਿਤੀ ਬਣੀ ਹੋਈ ਹੈ। ਜਿਸ ਦੇ ਚੱਲਦਿਆਂ ਛੋਟੇ ਮਜ਼ਦੂਰਾਂ ਤੇ ਗਰੀਬਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਇਨ੍ਹਾਂ ਲੋਕਾਂ ਦੀ ਮਦਦ ਲਈ ਦੇਸ਼ ਦੀਆਂ ਕਈ ਹਸਤੀਆਂ ਅੱਗੇ ਆਈਆਂ ਹਨ।

ਇਨ੍ਹਾਂ 'ਚ ਫਿਲਮੀ ਸਿਤਾਰੇ ਵੀ ਸ਼ਾਮਲ ਹਨ। ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰ ਤੇ ਨਿਰਮਾਤਾ-ਨਿਰਦੇਸ਼ਕ ਮਜ਼ਦੂਰਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਹਿੰਦੀ ਸਿਨੇਮਾ ਦੀ ਮਸ਼ਹੂਰ ਨਿਰਮਾਤਾ ਕੰਪਨੀ ਯਸ਼ਰਾਜ ਫਿਲਮ ਨੇ ਵੀ ਬਾਲੀਵੁੱਡ ਫਿਲਮ ਇੰਡਸਟਰੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਅਹਿਮ ਪਹਿਲ ਸ਼ੁਰੂ ਕੀਤੀ ਹੈ। ਯਸ਼ਰਾਜ ਫਿਲਮਜ਼ ਨੇ ਸਿਨੇਮਾ 'ਚ ਕੰਮ ਕਰਨ ਵਾਲੇ 30 ਹਜ਼ਾਰ ਮਜ਼ੂਦਰਾਂ ਦਾ ਟੀਕਾਕਰਨ ਕਰਵਾਉਣ ਦਾ ਫੈਸਲਾ ਕੀਤਾ ਹੈ।


ਇਸ ਗੱਲ ਦੀ ਜਾਣਕਾਰੀ ਫੇਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਇਜ ਨੇ ਦਿੱਤੀ ਹੈ। ਐਫਡਬਲਿਊਆਈਸੀਈ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਨੂੰ ਪੱਤਰ ਲਿਖ ਕੇ ਯਸ਼ਰਾਜ ਫਿਲਮਜ਼ ਦੀ ਇਸ ਬੇਨਤੀ ਨੂੰ ਮੰਨਣ ਦਾ ਫੈਸਲਾ ਕੀਤਾ ਹੈ। ਮਸ਼ਹੂਰ ਨਿਰਮਾਤਾ ਅਸ਼ੋਕ ਪੰਡਤ ਨੇ ਸੋਸ਼ਲ ਮੀਡੀਆ 'ਤੇ ਐਫਡਬਲਿਊਆਈਸੀਈ ਦਾ ਪੱਤਰ ਸਾਂਝ ਕੀਤਾ ਹੈ। ਯਸ਼ਰਾਜ ਫਿਲਮਜ਼ ਨੇ ਕਿਹਾ ਹੈ ਕਿ ਫਿਲਮ ਇੰਡਸਟਰੀ ਦੇ ਕਈ ਲੋਕ ਮਹਾਮਾਰੀ 'ਚ ਬਹੁਤ ਪਰੇਸ਼ਾਨ ਹੋ ਰਹੇ ਹਨ ਇਸ ਲਈ ਜ਼ਰੂਰੀ ਹੈ ਕਿ ਇਹ ਕੰਮ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਹਜ਼ਾਰਾਂ ਮਜ਼ਦੂਰ ਜਲਦ ਤੋਂ ਜਲਦ ਦੋਬਾਰਾ ਕੰਮ ਕਰਨਾ ਸ਼ੁਰੂ ਕਰ ਸਕਣ।

Posted By: Ravneet Kaur