ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ 'ਚ ਫ਼ਿਲਹਾਲ ਪੁਰਾਣੇ ਗਾਣਿਆਂ ਦਾ ਰੀਮਿਕਸ ਬਣਾਉਣ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ਦੇ ਦਿਨਾਂ 'ਚ 90 ਜਾਂ ਉਸ ਤੋਂ ਪਹਿਲਾਂ ਦੇ ਦਹਾਕੇ ਦੇ ਗਾਣਿਆਂ ਨੂੰ ਮੁੜ ਨਵੇਂ ਸਟਾਈਲ 'ਚ ਬਣਾਇਆ ਗਿਆ ਹੈ। ਹੁਣ ਇਸ ਲਿਸਟ 'ਚ ਇਕ ਹੋਰ ਗਾਣਾ ਜੁੜ ਗਿਆ ਹੈ, ਜਿਸ ਦਾ ਨਾਂ ਹੈ 'ਯਾਦ ਪੀਆ ਕੀ ਆਨੇ ਲਗੀ'। ਆਪਣੇ ਦੌਰ 'ਚ ਕਾਫ਼ੀ ਹਿੱਟ ਹੋਇਆ ਇਹ ਗਾਣਾ ਹੁਣ ਰੀਮਿਕਸ ਦੇ ਰੂਪ 'ਚ ਆ ਗਿਆ ਹੈ।

ਇਸ ਗਾਣੇ ਦਾ ਓਰੀਜਨਲ ਵਰਜ਼ਨ ਡਾਂਡੀਆ ਕੁਈਨ ਫਾਲਗੁਨੀ ਪਾਠਕ ਨੇ ਗਾਇਆ ਸੀ ਪਰ ਗਾਣੇ ਦੇ ਨਵੇਂ ਵਰਜ਼ਨ ਨੂੰ ਨੇਹਾ ਕੱਕੜ ਨੇ ਆਵਾਜ਼ ਦਿੱਤੀ ਹੈ। ਨਾਲ ਹੀ ਰੀਮਿਕਸ ਵਰਜ਼ਨ ਅਦਾਕਾਰਾ-ਫਿਲਮ ਮੇਕਰ ਦਿਵਿਆ ਖੋਸਲਾ ਕੁਮਾਰ 'ਤੇ ਫਿਲਮਾਇਆ ਗਿਆ ਹੈ। ਪੁਰਾਣੇ ਗਾਣੇ ਵਾਂਗ ਇਸ ਦਾ ਨਵਾਂ ਵਰਜ਼ਨ ਵੀ ਕਾਫ਼ੀ ਧੁੰਮਾਂ ਪਾ ਰਿਹਾ ਹੈ ਤੇ ਯੂ-ਟਿਊਬ 'ਤੇ ਇਸ ਦੇ 19 ਮਿਲੀਅਨ ਤੋਂ ਜ਼ਿਆਦਾ ਵਿਊ ਹੋ ਚੁੱਕੇ ਹਨ। ਯਾਨੀ ਇਸ ਗਾਣੇ ਨੂੰ ਕਰੀਬ 1 ਕਰੋੜ 90 ਲੱਖ ਵਾਰ ਦੇਖਿਆ ਜਾ ਚੁੱਕਾ ਹੈ।

ਉੱਥੇ ਹੀ ਦਿਵਿਆ ਵਰਜ਼ਨ ਨੇ ਵੀ ਗਾਣੇ ਦੀ ਸਫ਼ਲਤਾ ਸਬੰਧੀ ਟਵੀਟ ਕੀਤਾ ਹੈ ਤੇ 24 ਘੰਟਿਆਂ 'ਚ 10 ਮਿਲੀਅਨ ਵਿਊਜ਼ ਹੋਣ 'ਤੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਉੱਥੇ ਹੀ ਗਾਣਾ ਯੂਟਿਊਬ 'ਤੇ ਇੰਡੀਆ 'ਚ ਟਰੈਂਡ ਕਰਦਾ ਰਿਹਾ। ਇਹ ਗਾਣਾ ਲੋਕ ਕਾਫ਼ੀ ਪਸੰਦ ਕਰ ਰਹੇ ਹਨ ਤੇ ਗਾਣੇ 'ਚ ਦਿਵਿਆ ਦਾ ਡ੍ਰੈਸਅਪ ਵੀ ਬਿਲਕੁਲ ਵੱਖਰਾ ਹੈ। ਇਕ ਪਾਸੇ ਉਹ ਜੀਨਸ ਤੇ ਟੌਪ 'ਚ ਨਜ਼ਰ ਆਉਂਦੀ ਹੈ ਤੇ ਦੂਸਰੇ ਪਾਸੇ ਉਹ ਲਹਿੰਗੇ 'ਚ ਡਾਂਸ ਕਰਦੀ ਹੈ।

ਹਾਲਾਂਕਿ ਕਈ ਲੋਕ ਪੁਰਾਣੇ ਗਾਣੇ ਨਾਲ ਇਸ ਨੂੰ ਕੰਪੇਅਰ ਕਰ ਰਹੇ ਹਨ ਜਿਸ ਤੋਂ ਬਾਅਦ ਕਈ ਲੋਕ ਇਸ ਦੀ ਤਾਰੀਫ਼ ਤਾਂ ਕਈ ਇਸ ਨੂੰ ਨਾਪਸੰਦ ਵੀ ਕਰ ਰਹੇ ਹਨ। ਉੱਥੇ ਹੀ ਪੁਰਾਣੇ ਗਾਣਿਆਂ ਦੇ ਰੀਮਿਕਸ 'ਚ ਇਹ ਗਾਣਾ ਵੀ ਹਿੱਟ ਹੋ ਗਿਆ ਹੈ।

Posted By: Seema Anand