ਜੇਐੱਨਐੱਨ, ਨਵੀਂ ਦਿੱਲੀ : ਹਾਲੀਵੁੱਡ ਅਦਾਕਾਰਾ ਗੈਲ ਗੈਡੋਟ ਦੀ ਫਿਲਮ ‘Wonder Woman 1984’ ਬੀਤੇ ਸਾਲ ਦਸੰਬਰ ਦੇ ਮਹੀਨੇ ’ਚ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਉਸ ਸਮੇਂ ਭਾਰਤ ’ਚ ਕੋਰੋਨਾ ਦੇ ਚਲਦੇ ਇਹ ਫਿਲਮ ਸਹੀ ਢੰਗ ਨਾਲ ਰਿਲੀਜ਼ ਨਹੀਂ ਹੋ ਸਕੀ ਸੀ। ਕੁਝ ਕੁ ਸਿਨੇਮਾਘਰਾਂ ’ਚ ਰਿਲੀਜ਼ ਹੋਣ ਕਾਰਨ ਇਸ ਨੂੰ ਉਹ ਰਿਸਪਾਂਸ ਨਹੀਂ ਮਿਲਿਆ, ਜਿਵੇਂ ਦਾ ਮੇਕਰਸ ਉਮੀਦ ਕਰ ਰਹੇ ਸੀ।


ਚਾਰ ਭਾਸ਼ਾਵਾਂ ’ਚ ਹੋਵੇਗੀ ਰਿਲੀਜ਼

ਭਾਰਤ ’ਚ ਗੈਲ ਗੈਡੋਟ ਦੇ ਪ੍ਰਸ਼ੰਸਕ ਫਿਲਮ ਦੇ ਓਟੀਟੀ ’ਤੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਫਿਲਮ 15 ਮਈ ਨੂੰ ਓਟੀਟੀ ਪਲੈਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਕੀਤੀ ਜਾਵੇਗੀ। ਇਸ ਨੂੰ ਅੰਗਰੇਜ਼ੀ, ਹਿੰਦੀ, ਤਮਿਲ, ਤੇਲੁਗ ਸਮੇਤ ਕੁੱਲ 4 ਭਾਸ਼ਾਵਾਂ ’ਚ ਰਿਲੀਜ਼ ਕੀਤਾ ਜਾਵੇਗਾ।


ਪ੍ਰਸ਼ੰਸਕ ਹਨ ਕਾਫੀ ਉਤਸ਼ਾਹਿਤ

ਸੁਪਰ ਹੀਰੋ ਵਾਲੀ ਸਾਲ 2017 ’ਚ ਆਈ ਇਹ ਫਿਲਮ ‘ਵੰਡਰ ਵੂਮੈਨ’ ਦਾ ਸੀਕੂਅਲ ਹੈ। ਇਹ ਫਿਲਮ ਡੀਸੀ ਸਟੂਡੀਓਜ਼ ਨੇ ਬਣਾਈ ਹੈ। ਇਹ ਫਿਲਮ ਇਕ ਵੱਡੇ ਬਜਟ ਦੀ ਫਿਲਮ ਹੈ, ਜਿਸ ਨੂੰ ਬਣਾਉਣ ’ਚ 850 ਮਿਲੀਅਨ ਡਾਲਰ ਦਾ ਖਰਚਾ ਆਇਆ। ਫਿਲਮ ’ਚ ਗੈਲ ਗੈਡੋਟ ਤੋਂ ਇਲਾਵਾ ਕ੍ਰਿਸ ਪਾਈਨ, ਪੈਡਰੋ ਪਾਸਕਲ ਤੇ ਕ੍ਰਿਸਟਨ ਵਿਗ ਜਿਹੇ ਅਦਾਕਾਰ ਵੀ ਹਨ। ਹੁਣ ਪ੍ਰਸ਼ੰਸਕ ਅੱਜ ਤੋਂ ਇਸ ਫਿਲਮ ਨੂੰ ਦੇਖ ਸਕਣਗੇ। ਅਜਿਹੇ ’ਚ ਪ੍ਰਸ਼ੰਸਕ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

Posted By: Sunil Thapa