ਨਈ ਦੁਨੀਆ,ਨਵੀਂ ਦਿੱਲੀ : ਵਿੰਕ ਗਰਲ ਦੇ ਨਾਂ ਨਾਲ ਮਸ਼ਹੂਰ Priya Prakash Varrier ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਐਕਟੀਵੇਟ ਕਰ ਦਿੱਤਾ ਹੈ। ਇਸ ਫੋਟੋ ਸ਼ੇਅਰਿੰਗ ਪਲੇਟਫਾਰਮ 'ਤੇ ਪ੍ਰਿਆ ਪ੍ਰਕਾਸ਼ ਵਾਰਿਅਰ ਦੇ 7.2 ਮਿਲੀਅਨ ਫਾਲੋਅਰਜ਼ ਸਨ। ਲਗਦਾ ਹੈ ਕਿ ਪ੍ਰਿਆ ਨੇ ਵਰਚੂਅਲ ਵਰਲਡ ਤੋਂ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ ਹੈ। ਮਲਿਆਲਮ ਫਿਲਮ Oru Adaar Love ਦੇ ਇਕ ਗਾਣੇ ਦੀ ਝਲਕ ਨੇ ਪ੍ਰਿਆ ਪ੍ਰਕਾਸ਼ ਨੂੰ ਸੋਸ਼ਲ ਮੀਡੀਆ 'ਤੇ 2018 ਵਿਚ ਸਭ ਤੋਂ ਵੱਧ ਚਰਚਿਤ ਚਿਹਰਾ ਬਣਾ ਦਿੱਤਾ ਸੀ। ਫਿਲਮ ਅਜੇ ਪੂਰੀ ਵੀ ਨਹੀਂ ਸੀ ਹੋਈ ਅਤੇ ਗਾਣੇ ਦੀ ਸਿਰਫ਼ ਇਕ ਛੋਟੀ ਜਿਹੀ ਕਲਿਪਿੰਗ ਨੇ ਪ੍ਰਿਆ ਪ੍ਰਕਾਸ਼ ਵਾਰਿਅਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਗੂਗਲ 'ਤੇ ਸਾਲ 2018 ਵਿਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੀ ਅਦਾਕਾਰਾ ਵਿਚ ਪ੍ਰਿਆ ਪ੍ਰਕਾਸ਼ ਦਾ ਨਾਂ ਸਾਹਮਣੇ ਆਉਂਦਾ ਹੈ। ਇਸ ਤੋਂ ਪਹਿਲਾਂ ਇਹ ਸ਼ੌਹਰਤ ਸਨੀ ਲਿਓਨੀ ਦੇ ਹਿੱਸੇ ਆਈ ਸੀ ਪਰ ਸਨੀ ਨੂੰ ਪਛਾੜ ਕੇ ਪ੍ਰਿਆ ਅੱਗੇ ਨਿਕਲ ਗਈ।

ਇੰਸਟਾਗ੍ਰਾਮ ਅਕਾਊਂਟ ਡੀਐਕਟੀਵੇਟ ਹੋਣ ਨੂੰ ਲੈ ਕੇ ਕੇਰਲ ਦੇ ਤ੍ਰਿਸ਼ੁਰ ਦੀ ਰਹਿਣ ਵਾਲੀ ਪ੍ਰਿਆ ਦੇ ਪਿਤਾ ਪ੍ਰਕਾਸ਼ ਨੇ ਦੱਸਿਆ,'ਹਾਂ, ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਡੀਐਕਟੀਵੇਟ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਸ ਨੂੰ ਸਕਰੀਨ ਟਾਈਮ ਤੋਂ ਬ੍ਰੇਕ ਦੀ ਲੋੜ ਸੀ। ਹਾਲਾਂਕਿ ਇਹ ਸਿਰਫ਼ ਅਸਥਾਈ ਹੈ। ਜਦੋਂ ਵੀ ਉਸ ਨੂੰ ਕੁਝ ਲੱਗਾ ਤਾਂ ਉਹ ਮੁੜ ਪਲੇਟਫਾਰਮ 'ਤੇ ਪਰਤ ਆਵੇਗੀ।'

Posted By: Tejinder Thind