ਜੇਐੱਨਐੱਨ, ਨਵੀਂ ਦਿੱਲੀ : ਅਕਸ਼ੈ ਕੁਮਾਰ ਦੀ ਮੋਸਟ ਅਵੇਟਡ ਫਿਲਮ 'ਲਕਸ਼ਮੀ' ਸੋਮਵਾਰ ਨੂੰ (9 ਨਵੰਬਰ) ਡਿਜ਼ਨੀ ਪਲੱਸ ਹਾਟਸਟਾਰ 'ਤੇ ਰਿਲੀਜ਼ ਹੋ ਚੁੱਕੀ ਹੈ। 'ਲਕਸ਼ਮੀ' ਕਾਫੀ ਲੰਬੇ ਸਮੇਂ ਤੋਂ ਚਰਚਾ 'ਚ ਬਣੀ ਹੋਈ ਸੀ, ਅਤੇ ਇਸਦੀ ਇਕ ਵਜ੍ਹਾ ਸੀ ਅਕਸ਼ੈ ਕੁਮਾਰ। ਇਸ ਫਿਲਮ 'ਚ ਅਕਸ਼ੈ ਕੁਮਾਰ ਨੇ ਇਕ ਟ੍ਰਾਂਸਜੈਂਡਰ ਦਾ ਕਿਰਦਾਰ ਨਿਭਾਇਆ ਹੈ। ਫਿਲਮ ਇੰਡਸਟਰੀ 'ਚ ਖਿਡਾਰੀ ਕੁਮਾਰ ਨਾਮ ਨਾਲ ਪਛਾਣੇ ਜਾਣ ਵਾਲੇ ਅਕਸ਼ੈ ਬਾਲੀਵੁੱਡ ਦੇ ਅਜਿਹੇ ਪਹਿਲੇ ਮੇਨ ਸਟਰੀਮ ਐਕਟਰ ਹਨ, ਜਿਨ੍ਹਾਂ ਨੇ ਕਿਸੇ ਫਿਲਮ 'ਚ ਟ੍ਰਾਂਸਜੈਂਡਰ ਦਾ ਕਿਰਦਾਰ ਨਿਭਾਇਆ ਹੈ। ਪਰ ਹੁਣ ਲੱਗਦਾ ਹੈ ਕਿ ਜਲਦ ਹੀ ਇਕ ਹੋਰ ਅਦਾਕਾਰ ਸਾਨੂੰ ਟ੍ਰਾਂਸਜੈਂਡਰ ਬਣਦੇ ਹੋਏ ਨਜ਼ਰ ਆਉਣ ਵਾਲੇ ਹਨ।

ਇਨ੍ਹੀਂ ਦਿਨੀਂ ਆਪਣੀ ਨਿਊਡ ਫੋਟੋ ਨੂੰ ਲੈ ਕੇ ਖ਼ਬਰਾਂ 'ਚ ਛਾਏ ਹੋਏ ਐਕਟਰ ਮਿਲਿੰਦ ਸੋਮਨ ਦੇ ਹੱਥ ਕੋਈ ਪ੍ਰੋਜੈਕਟ ਲੱਗਾ ਹੈ, ਜਿਸ 'ਚ ਉਹ ਟ੍ਰਾਂਸਜੈਂਡਰ ਬਣ ਸਕਦੇ ਹਨ। ਮਿਲਿੰਦ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੀ ਫੋਟੋ ਦੇ ਨਾਲ ਇਕ ਪੋਸਟ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਇਸ ਗੱਲ ਦਾ ਹਿੰਟ ਦਿੱਤਾ ਹੈ ਕਿ ਉਹ ਆਪਣੇ ਪ੍ਰੋਜੈਕਟ 'ਚ ਟ੍ਰਾਂਸਜੈਂਡਰ ਦਾ ਕਿਰਦਾਰ ਨਿਭਾ ਸਕਦੇ ਹਨ।

ਮਿਲਿੰਦ ਨੇ ਟਵਿੱਟਰ 'ਤੇ ਆਪਣੀ ਜੋ ਫੋਟੋ ਸ਼ੇਅਰ ਕੀਤੀ ਹੈ, ਉਸ 'ਚ ਉਹ ਇਕ ਮਹਿਲਾ ਦੇ ਗੈਟਅਪ 'ਚ ਨਜ਼ਰ ਆ ਰਹੇ ਹਨ। ਅੱਖਾਂ 'ਚ ਗਹਿਰਾ ਕਾਜਲ, ਅੱਧੇ ਚਿਹਰੇ 'ਤੇ ਲੱਗਾ ਹੋਇਆ ਸੁਰਖ਼ ਲਾਲ ਰੰਗ, ਨੱਕ 'ਚ ਇਕ ਵੱਡੀ ਜਿਹੀ ਨੋਜ਼ ਪਿੰਨ ਅਤੇ ਖੁੱਲ੍ਹੇ ਬਾਲ...ਇਸ ਫੋਟੋ 'ਚ ਮਿਲਿੰਦ ਦਾ ਪੂਰਾ ਚਿਹਰਾ ਤਾਂ ਨਹੀਂ ਦਿਖਾਇਆ ਗਿਆ ਹੈ, ਪਰ ਇੰਨਾ ਹੀ ਲੁੱਕ ਕਾਫੀ ਜ਼ਬਰਦਸਤ ਲੱਗ ਰਿਹਾ ਹੈ। ਹਾਲਾਂਕਿ ਇਹ ਕੋਈ ਪ੍ਰੋਜੈਕਟ ਕੀ ਹੈ, ਇਸ ਬਾਰੇ ਐਕਟਰ ਨੇ ਆਪਣੇ ਟਵੀਟ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਮਿਲਿੰਦ ਨੇ ਆਪਣੇ ਟਵੀਟ 'ਚ ਬਸ ਇੰਨਾ ਲਿਖਿਆ ਹੈ, 'ਮੁੰਬਈ ਦੇ ਕੋਲ ਕਰਜਤ 'ਚ ਪਿਛਲੇ ਕੁਝ ਦਿਨ ਬਿਤਾਉਣ ਤੋਂ ਬਾਅਦ ਹੁਣ ਚੇਨੱਈ ਜਾ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਇਹ ਹੋਲੀ ਨਹੀਂ ਹੈ, ਪਰ ਜਦੋਂ ਤੁਹਾਨੂੰ ਐਕਟਿੰਗ ਕਰਨ ਦਾ ਮੌਕਾ ਮਿਲਦਾ ਹੈ ਤਾਂ ਤੁਹਾਨੂੰ ਸਵਾਲ ਪੁੱਛਣ ਦਾ ਸਮਾਂ ਅਤੇ ਥਾਂ ਨਹੀਂ ਮਿਲਦੀ।'

Posted By: Ramanjit Kaur