ਜੇਐੱਨਐੱਨ, ਨਵੀਂ ਦਿੱਲੀ - ਬਾਲੀਵੁੱਡ ਅਦਾਕਾਰਾ ਤੇ ਡਾਂਸਰ ਗੌਹਰ ਖ਼ਾਨ ਇਸ ਸਮੇਂ ਬਿੱਗ ਬੌਸ-14 'ਚ ਬਤੌਰ ਸੀਨੀਅਰਜ਼ ਨਜ਼ਰ ਆ ਰਹੀ ਹੈ। ਉਸ ਦੇ ਅਤੇ ਸਿਧਾਰਥ ਸ਼ੁਕਲਾ ਵਿਚਕਾਰ ਤਿੱਖੀ ਬਹਿਸ ਵੀ ਦੇਖੀ ਜਾ ਚੁੱਕੀ ਹੈ। ਇਨ੍ਹਾਂ ਸਾਰੀਆਂ ਚਰਚਾਵਾਂ ਦੌਰਾਨ ਖ਼ਬਰ ਇਹ ਵੀ ਹੈ ਕਿ ਗੌਹਰ ਖ਼ਾਨ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੀ ਹੈ। ਮੀਡੀਆ ਰੋਪਰਟਾਂ ਦੀ ਮੰਨੀਏ ਤਾਂ ਨਵੰਬਰ 'ਚ ਜੈਦ ਦਰਬਾਰ ਨਾਲ ਗੌਹਰ ਖ਼ਾਨ ਵਿਆਹ ਕਰਵਾਉਣ ਵਾਲੀ ਹੈ।

ਕੁਝ ਸਮਾਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਜੈਦ ਦਰਬਾਰ ਤੇ ਗੌਹਰ ਖ਼ਾਨ ਇਕ-ਦੂਸਰੇ ਨੂੰ ਡੇਟ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਜੈਦ ਦਰਬਾਰ ਦੇ ਪਿਤਾ ਇਸਮਾਈਲ ਦਰਬਾਰ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਸੀ। ਉਨ੍ਹਾਂ ਨੇ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਦਾ ਬੇਟਾ ਗੌਹਰ ਖ਼ਾਨ ਨੂੰ ਡੇਟ ਕਰ ਰਿਹਾ ਹੈ। ਇਸ ਦੌਰਾਨ ਇਸਮਾਈਲ ਨੇ ਕਿਹਾ ਸੀ ਕਿ ਜੇ ਦੋਵੇਂ ਵਿਆਹ ਦਾ ਫ਼ੈਸਲਾ ਲੈਂਦੇ ਹਨ ਤਾਂ ਕਈ ਇਤਰਾਜ਼ ਨਹੀਂ ਹੈ।

ਈਟਾਈਮਜ਼ 'ਚ ਛਪੀ ਰਿਪੋਰਟ ਤੋਂ ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਨੰਵਬਰ 'ਚ ਵਿਆਹ ਕਰ ਸਕਦੇ ਹਨ। ਇਸ ਰਿਪੋਰਟ 'ਚ ਇਸਮਾਈਲ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਬਿੱਗ ਬੌਸ ਦੇ ਘਰ 'ਚ ਜਾਣ ਤੋਂ ਪਹਿਲਾਂ ਜੈਦ, ਗੌਹਰ ਖ਼ਾਨ ਨੂੰ ਲੈ ਕੇ ਘਰ ਆਏ ਸਨ। ਉਨ੍ਹਾਂ ਨੇ ਇਸਮਾਈਲ ਦਰਬਾਰ ਤੇ ਆਪਣੀ ਮਾਂ ਨਾਲ ਗੌਹਰ ਦੀ ਮੁਲਾਕਾਤ ਕਰਵਾਈ। ਹਾਲਾਂਕਿ ਜੈਦ ਜਾਂ ਗੌਹਰ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

Posted By: Harjinder Sodhi