ਬਾਲੀਵੁੱਡ 'ਚ ਸ਼ਾਹਰੁਖ ਖ਼ਾਨ ਨੇ ਕਈ ਬਿਹਤਰੀਨ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ ਪਿਛਲੀ ਫਿਲਮ 'ਜ਼ੀਰੋ' ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਅਸਫਲ ਹੋਈ ਸੀ। ਉਸ ਤੋਂ ਬਾਅਦ ਤੋਂ ਉਨ੍ਹਾਂ ਕਿ ਵੀ ਫਿਲਮ ਸਾਈਨ ਨਹੀਂ ਕੀਤੀ ਹੈ। ਇੱਥੋਂ ਤਕ ਕਿ ਪੁਲਾੜ ਯਾਤਰੀ ਰਾਕੇਸ਼ ਸ਼ਰਮਾ 'ਤੇ ਬਣਾਈ ਜਾਣ ਵਾਲੀ ਫਿਲਮ 'ਸਾਰੇ ਜਹਾਂ ਸੇ ਅੱਛਾ' ਤਕ ਤੋਂ ਆਪਣੇ ਹੱਥ ਖਿੱਚ ਲਏ। ਫਿਲਮੀ ਗਲਿਆਰਿਆਂ ਵਿਚ ਚਰਚਾ ਗਰਮ ਸੀ ਕਿ ਸ਼ਾਹਰੁਖ 'ਜ਼ੀਰੋ' ਦੇ ਅਸਫਲ ਹੋਣ ਤੋਂ ਬੇਹੱਦ ਨਿਰਾਸ਼ ਹਨ, ਜਿਸ ਦੀ ਵਜ੍ਹਾ ਨਾਲ ਉਹ ਕੋਈ ਫਿਲਮ ਸਾਈਨ ਨਹੀਂ ਕਰ ਰਹੇ ਹਨ। ਪਰ ਹੁਣ ਜਾ ਕੇ ਸ਼ਾਹਰੁਖ ਨੇ ਕੋਈ ਫਿਲਮ ਸਾਈਨ ਨਾ ਕਰਨ ਦਾ ਰਾਜ਼ ਖੋਲ੍ਹਿਆ ਹੈ। ਉਨ੍ਹਾਂ ਕਿਹਾ, 'ਮੈਂ ਇਸ ਵੇਲੇ ਕਿਸੇ ਫਿਲਮ ਵਿਚ ਕੰਮ ਨਹੀਂ ਕਰ ਰਿਹਾ ਹਾਂ। ਆਮ ਤੌਰ 'ਤੇ ਅਜਿਹਾ ਹੁੰਦਾ ਹੈ ਕਿ ਜਦੋਂ ਮੇਰੀ ਇਕ ਫਿਲਮ ਖ਼ਤਮ ਹੁੰਦੀ ਹੈ, ਉਦੋਂ ਦੂਜੀ ਫਿਲਮ 'ਤੇ ਕੰਮ ਸ਼ੁਰੂ ਕਰ ਦਿੰਦਾ ਹਾਂ। ਇਸ ਤਰ੍ਹਾਂ ਮੈਂ ਤਿੰਨ-ਚਾਰ ਮਹੀਨਿਆਂ ਲਈ ਮਸਰੂਫ਼ ਹੋ ਜਾਂਦਾ ਹਾਂ, ਪਰ 'ਜ਼ੀਰੋ' ਵਿਚ ਕੰਮ ਕਰਨ ਤੋਂ ਬਾਅਦ ਮੇਰਾ ਦਿਲ ਨਹੀਂ ਕਹਿ ਰਿਹਾ ਹੈ ਕਿ ਮੈਂ ਹਾਲੇ ਫਿਲਮ ਕਰਾਂ। ਮੈਨੂੰ ਲੱਗਦਾ ਹੈ ਕਿ ਮੈਨੂੰ ਥੋੜ੍ਹਾ ਸਮਾਂ ਲੈਣਾ ਚਾਹੀਦਾ ਹੈ, ਫਿਲਮਾਂ ਦੇਖਣੀਆਂ ਚਾਹੀਦੀਆਂ ਹਨ, ਕਹਾਣੀ ਸੁਣਨੀ ਚਾਹੀਦੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਮੇਰੀ ਬੇਟੀ ਕਾਲਜ ਜਾ ਰਹੀ ਹੈ ਅਤੇ ਬੇਟੇ ਦੀ ਪੜ੍ਹਾਈ ਖ਼ਤਮ ਹੋਣ ਵਾਲੀ ਹੈ, ਇਸ ਲਈ ਮੈਂ ਚਾਹੁੰਦਾ ਹਾਂ ਕਿ ਆਪਣੇ ਪਰਿਵਾਰ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤੀਤ ਕਰਾਂ।'

Posted By: Susheel Khanna