ਦੱਖਣੀ ਭਾਰਤੀ ਫਿਲਮਾਂ ਦੀ ਅਭਿਨੇਤਰੀ ਤਮੰਨਾ ਭਾਟੀਆ ਦਾ ਕਹਿਣਾ ਹੈ ਕਿ ਇਕ ਅਭਿਨੇਤਰੀ ਨੂੰ ਫਿਲਮ 'ਚ ਕੰਮ ਕਰਨ ਲਈ ਉਸ ਨੂੰ ਮਿਹਨਤਾਨਾ ਵਜੋਂ ਕਿੰਨੀ ਰਕਮ ਮਿਲਣੀ ਚਾਹੀਦੀ ਸੀ। ਇਹ ਨਿਧਾਰਿਤ ਕਰਨਾ ਉਸੇ ਦਾ ਹੀ ਅਧਿਕਾਰ ਹੈ। ਉਸ ਨੇ ਕਿਹਾ ਕਿ ਮਿਹਨਤਾਨੇ 'ਤੇ ਮੁੜ ਤੋਂ ਵਿਚਾਰ ਕਰਨ ਦਾ ਵਿਕਲਪ ਵੀ ਉਸੇ ਕੋਲ ਹੀ ਹੈ।

ਤਮੰਨਾ ਨੇ ਕਿਹਾ ਕਿ 'ਸਾਨੂੰ ਇਕ ਅਭਿਨੇਤਰੀ ਦੀਆਂ ਇਨ੍ਹਾਂ ਧਾਰਨਾਵਾਂ ਨੂੰ ਤੋੜਨਾ ਪਵੇਗਾ ਕਿ ਕੀ ਉਹ ਅਭਿਨੇਤਾ ਦੇ ਵਾਂਗ ਜ਼ਿਆਦਾ ਮਿਹਨਤਾਨਾ ਲੈਣ ਦੇ ਕਾਬਲ ਨਹੀਂ ਹੈ। ਅਜਿਹਾ ਸਵਾਲ ਅਭਿਨੇਤਾ ਦੇ ਲਈ ਕਿਉਂ ਨਹੀਂ ਉਠਾਇਆ ਜਾਂਦਾ? ਅਭਿਨੇਤਰੀਆਂ ਵੀ ਫਿਲਮ ਉਦਯੋਗ ਦਾ ਅਹਿਮ ਹਿੱਸਾ ਹਨ, ਇੱਥੋਂ ਤਕ ਪਹੁੰਚਣ 'ਚ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਫਿਲਮ ਨੂੰ ਸਫਲ ਬਣਾਉਣ ਲਈ ਪੁਰਸ਼ ਅਗਵਾਈ ਦੇ ਵਾਂਗ ਮਹਿਲਾ ਅਗਵਾਈ ਦੀ ਵੀ ਜ਼ਰੂਰਤ ਹੁੰਦੀ ਹੈ। ਇਕ ਮਹਿਲਾ ਅਭਿਨੇਤਰੀ ਸਭ ਤੋਂ ਜ਼ਿਆਦਾ ਫੀਸ ਲੈਣ ਦੇ ਤਗਮੇ ਦਾ ਆਨੰਦ ਕਿਉਂ ਨਹੀਂ ਮਾਣ ਸਕਦੀ ਹੈ ਜਾਂ ਸਿਰਫ਼ ਪੁਰਸ਼ ਹੀ ਇਸ ਦਾ ਹੱਕਦਾਰ ਹੈ?'

ਤਮੰਨਾ ਨੇ ਕਿਹਾ ਕਿ 'ਨਵੇਂ ਦਹਾਕੇ, ਨਵੀਂ ਮਾਨਸਿਕਤਾ, ਨਵਾਂ ਨਿਯਮ ਅੱਜ ਦੀ ਜ਼ਰੂਰਤ ਹੈ।' ਇਸ ਨਾਲ ਹੀ ਤਮੰਨਾ ਨੇ ਉਨ੍ਹਾਂ ਸਾਰੀਆਂ ਖ਼ਬਰਾਂ ਨੂੰ ਵੀ ਗ਼ਲਤ ਦੱਸਿਆ ਕਿ ਉਸ ਨੇ ਨਿਰਦੇਸ਼ਕ ਤ੍ਰਿਨਾਦ ਰਾਓ ਦੀ ਅਗਲੀ ਕਾਮੇਡੀ ਡਰਾਮਾ ਫਿਲਮ 'ਚ ਅਭਿਨੇਤਾ ਰਵੀ ਤੇਜਾ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਸੀ। ਅਸਲ 'ਚ ਚਰਚਾ ਸੀ ਕਿ ਤਮੰਨਾ ਨੇ ਇਸ ਫਿਲਮ ਲਈ ਢਾਈ ਕਰੋੜ ਰੁਪਏ ਫੀਸ ਮੰਗੀ ਜੋ ਨਿਰਮਾਤਾ ਨੂੰ ਰਾਸ ਨਹੀਂ ਆਈ।

Posted By: Harjinder Sodhi